ਨਵੀਂ ਦਿੱਲੀ(ਦਵਿੰਦਰ ਸਿੰਘ) : ਪੰਜਾਬ ‘ਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਲਈ ਅੱਜ ਦਿੱਲੀ ਵਿੱਚ ਹਾਈ ਕਮਾਨ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਦੇ ਨਾਲ ਪੰਜਾਬ ਦੇ ਮੰਤਰੀ ਅਤੇ ਵਿਧਾਇਕਾਂ ਦੀ ਮੀਟਿੰਗ ਹੋਈ। ਮੀਟਿੰਗ ਤੋਂ ਬਾਹਰ ਆਏ ਸਾਧੂ ਸਿੰਘ ਧਰਮਸੋਤ ਨੇ ਵੀ ਆਪਣੀ ਪਾਰਟੀ ਦੇ ਆਪਸੀ ਵਿਵਾਦਾਂ ਦੇ ‘ਤੇ ਪਰਦਾ ਪਾਇਆ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਪਸੀ ਮੱਤ ਭੇਦ ਹਨ ਤਾਂ ਉਹ ਜਲਦੀ ਦੂਰ ਹੋਣਗੇ। ਉਨ੍ਹਾਂ ਕਿਹਾ ਕਿ ਆਪਸੀ ਲੜਾਈ ਦੀ ਕੋਈ ਚਰਚਾ ਨਹੀ ਹੋਈ। ਅਸੀ ਤਾਂ ਚਾਹ ਪਾਣੀ ਪੀਣ ਦਿੱਲੀ ਆਏ ਸੀ।
ਦੂਜੇ ਪਾਸੇ ਮਨਪ੍ਰੀਤ ਬਾਦਲ ਦੀ ਨਾਰਾਜ਼ਗੀ ਉਨ੍ਹਾਂ ਦੇ ਚਿਹਰੇ ‘ਤੇ ਸਾਫ ਦਿਖਾਈ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਕੋਈ ਕਮੈਂਟਸ ਨਹੀਂ ਕਰਨਾ ਚਾਹੁੰਦਾ।
ਇਸ ਤੋਂ ਇਲਾਵਾ ਕਾਕਾ ਰਣਦੀਪ ਸਿੰਘ ਨੇ ਵੀ ਕਿਹਾ ਕਿ ਸਾਡੀ ਪਾਰਟੀ ਦਾ ਡਿਸਿਪਲਿਨ ਹੈ। ਮੈਂ ਕੁਝ ਨਹੀਂ ਬੋਲਾਂਗਾ ਤੇ ਸਾਡੀ ਕੋਈ ਲੜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਵੱਡੇ ਲੀਡਰ ਹੀ ਇਸ ਮਸਲੇ ਤੇ ਗੱਲ ਕਰਨਗੇ।
ਇੱਕ ਗੱਲ ਸਾਫ ਹੈ ਕਿ ਸਾਰੇ ਵਿਧਾਇਕ ਜਦੋਂ ਮੰਥਨ ਵਿੱਚ ਜਾਂਦੇ ਹਨ ਤਾਂ ਨਿਰਾਸ਼ਾ ਭਰਿਆ ਚਿਹਰਾ ਬਾਹਰ ਲਿਆਉਂਦੇ ਹਨ। ਅੰਦਰ ਕੀ ਗੱਲਬਾਤ ਹੋ ਰਹੀ ਹੈ ਅਤੇ ਕਿਸ ਮਾਹੌਲ ਵਿੱਚ ਹੈ ਕਿਸੇ ਨੂੰ ਕੁਝ ਨਹੀਂ ਪਤਾ।