VIDEO: ਕਾਂਗਰਸ ਦੀ ਦਿੱਲੀ ਵਾਲੀ ਮੀਟਿੰਗ ਖ਼ਤਮ, ਜਾਣੋ ਕਿਹੜਾ ਮਸਲਾ ਰਿਹਾ ਹਾਵੀ

TeamGlobalPunjab
3 Min Read

 

 

ਨਵੀਂ ਦਿੱਲੀ  (ਦਵਿੰਦਰ ਸਿੰਘ) : ਪੰਜਾਬ ਕਾਂਗਰਸ ਦੇ ਕਾਟੋ-ਕਲੇਸ਼ ਨੂੰ ਨਿਬੇੜਨ ਲਈ ਬਣਾਈ ਤਿੰਨ ਮੈਂਬਰੀ ਕਮੇਟੀ ਮੰਗਲਵਾਰ ਨੂੰ ਪੂਰੇ ਐਕਸ਼ਨ ਵਿਚ ਰਹੀ। ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ ਬਣਾਈ ਕਮੇਟੀ ਵਿੱਚ ਸੀਨੀਅਰ ਕਾਂਗਰਸੀ ਆਗੂ ਮਲਿਕਾ ਅਰਜੁਨ ਖੜਗੇ, ਜੇ ਪੀ ਅਗਰਵਾਲ ਅਤੇ ਹਰੀਸ਼ ਰਾਵਤ ਸ਼ਾਮਲ ਹਨ।

ਇਸ ਕਮੇਟੀ ਨੇ ਮੰਗਲਵਾਰ ਨੂੰ ਦਿੱਲੀ ਵਿਖੇ ਪੂਰਾ ਦਿਨ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨਾਲ ਕੱਲੇ-ਕੱਲੇ ਗੱਲਬਾਤ ਕੀਤੀ। ਵੈਸੇ ਇੱਕ ਗੱਲ ਇਹ ਰਹੀ ਕਿ ਜ਼ਿਆਦਾਤਰ ਵਿਧਾਇਕ ਅੰਦਰ ਕਮੇਟੀ ਕੋਲ ਗਏ ਤਾਂ ਪੂਰੇ ਜੋਸ਼ ਨਾਲ ਸੀ ਪਰ ਬਾਹਰ ਆਉਣ ਸਮੇਂ ਜਾਂ ਤਾਂ ਉਨ੍ਹਾਂ ਨੇ ਚੁੱਪੀ ਧਾਰ ਲਈ ਜਾਂ 2022 ਦੀਆਂ ਵਿਧਾਨ ਸਭਾ ਚੋਣਾਂ ਦੀ ਗੱਲ ਕਰਕੇ ਉੱਥੋਂ ਨਿਕਲ ਗਏ । ਗਿਣੇ-ਚੁਣੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਹੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਪਰ ਬੜੇ ਅਹਿਤਿਆਤ ਨਾਲ।

- Advertisement -

ਖਾਸ ਗੱਲ ਇਹ ਰਹੀ ਕਿ ਇਸ ਮੀਟਿੰਗ ਵਿੱਚ ਬਰਗਾੜੀ ਦਾ ਮੁੱਦਾ ਪੂਰੀ ਤਰ੍ਹਾਂ ਛਾਇਆ ਰਿਹਾ, ਕਾਂਗਰਸੀ ਵਿਧਾਇਕਾਂ ਨੇ ਪਾਰਟੀ ਹਾਈਕਮਾਨ ਨੂੰ ਦੱਸਿਆ ਕਿ ਜੇਕਰ ਬਰਗਾੜੀ ਵਾਲੇ ਮਾਮਲੇ ਵਿੱਚ ਸਮਾਂ ਰਹਿੰਦੇ ਇਨਸਾਫ਼ ਨਾ ਹੋਇਆ ਤਾਂ ਜਨਤਾ ਮੁਆਫ਼ ਨਹੀਂ ਕਰੇਗੀ।

ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਨੇ ਮੀਟਿੰਗ ਤੋਂ ਬਾਹਰ ਆ ਕੇ ਕਿਹਾ ਕਿ ਅਸੀ ਅਪਣਾ ਪੱਖ ਕਮੇਟੀ ਅੱਗੇ ਰੱਖਿਆ ਹੈ। ਕਮੇਟੀ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ 2022 ਵਿੱਚ ਮੁੜ ਤੋਂ ਸਰਕਾਰ ਬਣਾਉਣ ਦੀ ਗੱਲਬਾਤ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪਾਰਟੀ ਹਾਈ ਕਮਾਨ ਜੋ ਵੀ ਫੈ਼ਸਲਾ ਕਰੇਗੀ ਸਾਨੂੰ ਮਨਜ਼ੂਰ ਹੋਵੇਗਾ।

ਨਾਲ ਹੀ ਉਨ੍ਹਾਂ ਬਰਗਾੜੀ ਮਾਮਲੇ ‘ਤੇ ਬੋਲਦੇ ਹੋਏ ਕਿਹਾ ਕਿ ਇਸ ਮਸਲੇ ਤੇ ਵੀ ਜਲਦ ਤੋਂ ਜਲਦ ਕਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਾਡਾ ਪਰਿਵਾਰ ਹੈ ਤੇ ਥੋੜੇ ਬਹੁੱਤ ਮੱਤਭੇਦ ਚਲਦੇ ਰਹਿੰਦੇ ਹਨ। ਔਜਲਾ ਨੇ ਕਿਹਾ ਕਿ ਜਲਦੀ ਹੀ ਨਵੀਂ ਐਸ ਆਈ ਟੀ ਕਰਵਾਈ ਕਰੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਬਰਗਾੜੀ ਮਸਲੇ ਤੇ ਅਫ਼ਸਰਸ਼ਾਹੀ ਕਰਕੇ ਕਾਰਵਾਈ ਨਹੀਂ ਹੋ ਪਾਈ । ਉਨ੍ਹਾਂ ਕਿਹਾ ਕਿ ਅਫ਼ਸਰ 10 ਸਾਲ ਤੱਕ ਬਾਦਲਾਂ ਦੀ ਸੇਵਾ ਕਰਦੇ ਆਏ ਹਨ ਅਤੇ ਉਨ੍ਹਾਂ ਨੂੰ ਬਚਾਉਂਦੇ ਆਏ ਹਨ , ਪਰ ਹੁਣ ਕੋਈ ਬਖਸ਼ਿਆ ਨਹੀਂ ਜਾਵੇਗਾ।

 

- Advertisement -

 

 

 

ਜੇ.ਪੀ.ਅੱਗਰਵਾਲ ਨੇ ਮੀਡੀਆ ਨਾਲ ਕੀਤੀ ਗੱਲਬਾਤ

ਉਧਰ ਮੀਟਿੰਗ ਤੋਂ ਬਾਅਦ ਜੇ.ਪੀ.ਅੱਗਰਵਾਲ ਨੇ ਕਿਹਾ ਕਿ “ਅਸੀਂ ਵਿਧਾਇਕਾਂ ਦੇ ‘ਮਨ ਕੀ ਬਾਤ’ ਜਾਣੀ ਹੈ, ਅਸੀਂ ਸਾਰੇ ਵਿਧਾਇਕਾਂ ਨਾਲ ਗੱਲਬਾਤ ਕਰ ਰਹੇ ਹਾਂ, ਜੇਕਰ ਕਿਸੇ ਦੀ ਕੋਈ ਸਮੱਸਿਆ ਹੈ ਤਾਂ ਉਸ ਨੂੰ ਹੱਲ ਕਰਾਂਗੇ।”

 

 

 

ਜੇ.ਪੀ.ਅੱਗਰਵਾਲ 

ਕੈਪਟਨ ਕਦੋਂ ਮੀਟਿੰਗ ਵਿੱਚ ਸ਼ਾਮਲ ਹੋਣਗੇ ਇਸ ਸਵਾਲ ‘ਤੇ ਉਨ੍ਹਾਂ ਕਿਹਾ ਕਿ, ‘ਮੁੱਖ ਮੰਤਰੀ ਨੇ ਆਉਣਾ ਸੀ ਹੁਣ ਸ਼ਾਇਦ ਉਹ ਕੱਲ੍ਹ ਜਾਂ ਪਰਸੋਂ ਆ ਸਕਦੇ ਹਨ।’

Share this Article
Leave a comment