ਵਾਅਦਾ ਪੂਰਾ ਨਾ ਹੋਇਆ ਤਾਂ 420 ’ਚ ਭੇਜੋ ਦਿਓ ਜੇਲ੍ਹ, ਕਾਂਗਰਸੀ ਉਮੀਦਵਾਰ ਦਾ ਦਿਲਚਸਪ ਹਲਫ਼ਨਾਮਾ

TeamGlobalPunjab
3 Min Read

ਮਾਨਸਾ- ਪੰਜਾਬ ਵਿੱਚ ਚੋਣਾਂ ਹੁਣ ਆਖਰੀ ਪੜਾਅ ਵਿੱਚ ਹਨ। ਅਜਿਹੇ ‘ਚ ਉਮੀਦਵਾਰ ਕਿਸੇ ਵੀ ਮਾਮਲੇ ‘ਚ ਪਿੱਛੇ ਨਹੀਂ ਰਹਿਣਾ ਚਾਹੁੰਦੇ। ਹੁਣ ਉਨ੍ਹਾਂ ਨੂੰ ਜੋ ਵੀ ਵਾਅਦਾ ਕਰਨਾ ਹੋਵੇ, ਹਰ ਕੋਈ ਸਵੀਕਾਰ ਲੈਣਦਾ ਹੈ। ਕਾਂਗਰਸ ਦੇ ਇੱਕ ਉਮੀਦਵਾਰ ਨੇ ਵੀ ਅਜਿਹਾ ਹੀ ਵਾਅਦਾ ਕੀਤਾ ਹੈ। ਮਾਨਸਾ ਤੋਂ ਕਾਂਗਰਸੀ ਉਮੀਦਵਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਇੱਕ ਪਿੰਡ ਦੇ ਲੋਕਾਂ ਨਾਲ ਦਿਲਚਸਪ ਵਾਅਦਾ ਕੀਤਾ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਸ਼ੁਭਦੀਪ ਸਿੰਘ ਸਿੱਧੂ ਨੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਪਿੰਡ ਖੀਵਾ ਕਲਾਂ ਦੀ ਪੰਚਾਇਤ ਨੂੰ ਸੌ ਰੁਪਏ ਦੇ ਸਟੈਂਪ ਪੇਪਰ (ਹਲਫੀਆ ਬਿਆਨ) ‘ਤੇ ਪਿੰਡ ਵਾਸੀਆਂ ਦੀ ਮੰਗ ਪੂਰੀ ਕਰਨ ਦਾ ਵਾਅਦਾ ਕੀਤਾ ਹੈ। ਇੰਨਾ ਹੀ ਨਹੀਂ ਸ਼ੁਭਦੀਪ ਸਿੰਘ ਨੇ ਸਟੈਂਪ ਪੇਪਰ ‘ਤੇ ਇਹ ਵੀ ਲਿਖਿਆ ਹੈ ਕਿ ਜੇਕਰ ਵਾਅਦਾ ਪੂਰਾ ਨਾ ਹੋਇਆ ਤਾਂ ਜਨਤਾ ਉਸ ‘ਤੇ 420 ਦਾ ਮਾਮਲਾ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਸਕਦੀ ਹੈ।

ਸ਼ੁਭਦੀਪ ਸਿੰਘ ਨੇ ਪਿੰਡ ਵਾਸੀਆਂ ਲਈ ਵਿਕਾਸ ਦੀ ਗਰੰਟੀ ਦੇਣ ਵਾਲੀਆਂ 11 ਮੰਗਾਂ ਨੂੰ ਪੂਰਾ ਕਰਨ ਲਈ ਇੱਕ ਹਲਫ਼ਨਾਮੇ ‘ਤੇ ਦਸਤਖਤ ਕੀਤੇ ਹਨ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਸਟੈਂਪ ਪੇਪਰ ‘ਤੇ ਲਿਖਿਆ ਹੈ ਕਿ ਜੇਕਰ ਉਨ੍ਹਾਂ ਨੇ ਇਹ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਉਨ੍ਹਾਂ ‘ਤੇ 420 ਦਾ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ ਜਾਵੇ। ਇਸ ਤੋਂ ਪਹਿਲਾਂ ਪਿੰਡ ਦੇ ਲੋਕਾਂ ਦਾ ਕਹਿਣਾ ਸੀ ਕਿ ਕੋਈ ਵੀ ਆਗੂ ਜਿੱਤ ਜਾਵੇ ਪਰ ਚੋਣ ਜਿੱਤਣ ਤੋਂ ਬਾਅਦ ਉਹ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੇ। ਇਸ ਲਈ ਅਸੀਂ ਅਜਿਹਾ ਕਰਨ ਲਈ ਕਿਹਾ ਹੈ। ਇਸ ਵਾਰ ਲਿਖਤੀ ਰੂਪ ਵਿੱਚ ਲੈਣਾ ਜ਼ਰੂਰੀ ਸੀ।

ਪਿੰਡ ਦੀ ਸਰਪੰਚ ਕਮਲਦੀਪ ਕੌਰ ਦੇ ਪਤੀ ਅਵਤਾਰ ਸਿੰਘ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਗੂ ਹਰ ਵਾਰ ਵਾਅਦੇ ਤਾਂ ਕਰਦੇ ਹਨ ਪਰ ਪੂਰੇ ਨਹੀਂ ਕਰਦੇ। ਇਸੇ ਕਰਕੇ ਇਸ ਵਾਰ ਸਾਰੀਆਂ ਪਾਰਟੀਆਂ ਤੋਂ ਵਿਸ਼ਵਾਸ਼ ਟੁੱਟ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਕਸਰ ਸਿਆਸਤਦਾਨ ਭੋਲੇ-ਭਾਲੇ ਲੋਕਾਂ ਨਾਲ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਸਾਡੇ ਕੋਲੋਂ ਵੋਟਾਂ ਲੈ ਲੈਂਦੇ ਹਨ। ਅਤੇ ਚੋਣ ਜਿੱਤਣ ਤੋਂ ਬਾਅਦ ਕਿੱਥੇ ਜਾਂਦੇ ਹਨ ਪਤਾ ਨਹੀਂ ਲਗਦਾ। ਇਸੇ ਲਈ ਇਸ ਵਾਰ ਅਸੀਂ ਸਿੱਧੂ ਮੂਸੇਵਾਲਾ ਤੋਂ ਮੰਗ ਕੀਤੀ ਸੀ ਕਿ ਅਸੀਂ ਉਨ੍ਹਾਂ ਦਾ ਸਮਰਥਨ ਉਦੋਂ ਹੀ ਕਰਾਂਗੇ ਜਦੋਂ ਉਹ ਸਾਡੇ ਪਿੰਡ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਟੈਂਪ ਪੇਪਰ ‘ਤੇ ਦਸਤਖਤ ਕਰਨਗੇ।

ਲੋਕ ਸ਼ੁਭਦੀਪ ਸਿੰਘ ਦੇ ਇਸ ਕਦਮ ਦੀ ਤਾਰੀਫ ਕਰ ਰਹੇ ਹਨ। ਸ਼ੁਭਦੀਪ ਸਿੰਘ ਨੇ ਕਿਹਾ ਹੈ ਕਿ ਜੇਕਰ ਉਸ ਨੇ ਵਾਅਦਾ ਪੂਰਾ ਨਾ ਕੀਤਾ ਤਾਂ ਪਿੰਡ ਦੀ ਪੰਚਾਇਤ ਮੇਰੇ ਖ਼ਿਲਾਫ਼ ਕੇਸ ਦਰਜ ਕਰਕੇ ਜੇਲ੍ਹ ਭੇਜ ਸਕਦੀ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਸ਼ਲਾਘਾਯੋਗ ਉਪਰਾਲਾ ਹੈ। ਇੱਕ ਵਿਅਕਤੀ ਨੇ ਕਿਹਾ ਕਿ ਜੇਕਰ ਸ਼ੁਭਦੀਪ ਸਿੰਘ ਨੇ ਵਾਅਦਾ ਪੂਰਾ ਨਹੀਂ ਕੀਤਾ ਤਾਂ ਅਸੀਂ ਜ਼ਰੂਰ ਕੇਸ ਦਰਜ ਕਰਾਂਗੇ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment