ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਕਾਂਗਰਸ ਵੱਲੋਂ ਬਾਇਕਾਟ

Global Team
2 Min Read

ਚੰਡੀਗੜ੍ਹ: ਹਰਿਆਣਾ ਸਰਕਾਰ ਵੱਲੋਂ ਨਾਰੀ ਸ਼ਕਤੀ ਵੰਦਨ ਐਕਟ ਦੇ ਨਾਲ ਜੁੜੇ ਨਿੰਦਾ ਪ੍ਰਸਤਾਵ ‘ਤੇ ਵਿਚਾਰ ਲਈ ਵਿਧਾਨਸਭਾ ਦਾ ਇੱਕ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ, ਜਿਸ ਦਾ ਕਾਂਗਰਸ ਨੇ ਬਾਇਕਾਟ ਕਰ ਦਿੱਤਾ। ਇਸ ਦੇ ਨਾਲ ਹੀ ਕਾਂਗਰਸ ਨੇ ਸਦਨ ਤੋਂ ਬਾਹਰ ਆਪਣੀ ਵੱਖਰੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ।

ਕਾਂਗਰਸ ਦੇ ਵਿਧਾਇਕਾਂ ਨੇ ਸਦਨ ਦੇ ਬਾਹਰ ਪਹਿਲਾਂ ਸ਼ੋਕ ਪ੍ਰਸਤਾਵ ਪੜ੍ਹਿਆ ਅਤੇ ਫਿਰ ਦੋ ਮਿੰਟ ਦਾ ਮੌਨ ਰੱਖਿਆ। ਵਿਰੋਧੀ ਧਿਰ ਦੇ ਨੇਤਾ ਭੂਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਜਿਸ ਮਾਮਲੇ ਨੂੰ ਸਦਨ ਵਿੱਚ ਲਿਆਂਦਾ ਜਾ ਰਿਹਾ ਹੈ, ਉਹ ਵਿਧਾਨਸਭਾ ਨਾਲ ਸੰਬੰਧਿਤ ਨਹੀਂ ਅਤੇ ਸਰਕਾਰ ਸਿਆਸੀ ਮਸਲੇ ਲੈ ਕੇ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਿੰਦਾ ਪ੍ਰਸਤਾਵ ਦੇ ਖਿਲਾਫ ਕਾਂਗਰਸ ਸਦਨ ਤੋਂ ਬਾਹਰ ਅਤੇ ਸੜਕਾਂ ‘ਤੇ ਵੀ ਵਿਰੋਧ ਕਰੇਗੀ।

ਇਸ ‘ਤੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਮਹਿਲਾਵਾਂ ਬਾਰੇ ਕਾਂਗਰਸ ਦਾ ਰਵੱਈਆ ਲੋਕ ਸਭਾ ਵਾਂਗ ਹੀ ਇੱਥੇ ਵੀ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਕੋਈ ਵੀ ਵਿਧਾਇਕ ਸਦਨ ਵਿੱਚ ਨਹੀਂ ਆਇਆ, ਜੋ ਬਹੁਤ ਗੈਰ-ਜ਼ਿੰਮੇਵਾਰਾਨਾ ਵਰਤਾਰਾ ਹੈ।

ਇਸ ਤੋਂ ਪਹਿਲਾਂ ਹੋਈ ਵਿਧਾਇਕ ਦਲ ਦੀ ਮੀਟਿੰਗ ਵਿੱਚ ਰਾਜਸਭਾ ਚੋਣਾਂ ਦੌਰਾਨ ਕ੍ਰਾਸ ਵੋਟਿੰਗ ਕਾਰਨ ਸਸਪੈਂਡ ਕੀਤੇ ਗਏ ਪੰਜ ਵਿਧਾਇਕ ਸ਼ਾਮਲ ਨਹੀਂ ਹੋਏ। ਇਨ੍ਹਾਂ ਵਿੱਚ ਸ਼ੈਲੀ ਚੌਧਰੀ, ਰੇਣੂ ਬਾਲਾ, ਮੁਹੰਮਦ ਇਲਿਆਸ, ਮੁਹੰਮਦ ਇਸਰਾਈਲ ਅਤੇ ਜਰਨੈਲ ਸਿੰਘ ਸ਼ਾਮਲ ਹਨ। ਹਾਲਾਂਕਿ, ਜਰਨੈਲ ਸਿੰਘ, ਰੇਣੂ ਬਾਲਾ ਅਤੇ ਸ਼ੈਲੀ ਚੌਧਰੀ ਸਦਨ ਦੀ ਕਾਰਵਾਈ ਵਿੱਚ ਸ਼ਾਮਲ ਹੋਏ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment