ਮੁੰਬਈ : ਫਿਲਮ ‘ਚ ਦਵਾਉਣ ਦੇ ਨਾਂ’ ਤੇ ਫਰਜ਼ੀ ਕਾਸਟਿੰਗ ਏਜੰਟ ਬਣ ਕੇ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਤਾਜਾ ਮਾਮਲਾ ਇਸ ਵਾਰ ਸਲਮਾਨ ਖਾਨ ਦੀ ਪ੍ਰੋਡਕਸ਼ਨ ਕੰਪਨੀ ਸਲਮਾਨ ਖਾਨ ਫਿਲਮਜ਼ ਦੇੇ ਨਾਲ ਸਬੰਧਤ ਹੈ। ਦਰਅਸਲ ਦੋਸ਼ ਹੈ ਕਿ ਇਕ ਵਿਅਕਤੀ ਵਲੋਂ ਐਸਕੇਐਫ ਦੇ ਨਾਮ ਤੇ ਕੁਝ ਲੋਕਾਂ ਨੂੰ ਈ-ਮੇਲ ਭੇਜੀ ਗਈ ਸੀ ਅਤੇ ਉਨ੍ਹਾਂ ਨੂੰ ਸਲਮਾਨ ਖਾਨ ਦੀ ਅਗਲੀ ਫਿਲਮ ਦੇ ਆਡੀਸ਼ਨ ਵਿੱਚ ਸ਼ਾਮਲ ਹੋਣ ਲਈ ਜਾਅਲੀ ਪੇਸ਼ਕਸ਼ ਦਿੱਤੀ ਗਈ ਸੀ।
ਜਾਣਕਾਰੀ ਮੁਤਾਬਕ ਇਹ ਮਾਮਲਾ ਹਾਲ ਹੀ ਵਿੱਚ ਮਸ਼ਹੂਰ ਟੀਵੀ ਅਭਿਨੇਤਾ ਅੰਸ਼ ਅਰੋੜਾ ਵਲੋਂ ਚੁੱਕਿਆ ਗਿਆ ਹੈ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ ਅੰਸ਼ ਅਰੋੜਾ ਨੇ ਹਾਲ ਹੀ ਵਿੱਚ ਇਸ ਬਾਰੇ ਖੁਲਾਸਾ ਕੀਤਾ ਹੈ। ਅੰਸ਼ ਮੁਤਾਬਕ ਉਸ ਨੂੰ [email protected] ਨਾਮਕ ਈਮੇਲ ਆਈਡੀ ਤੋੋਂ ਉਸ ਨੂੰ ਈਮੇਲ ਆਇਆ ਸੀ। ਜਿਸ ਵਿੱਚ ਉਸਨੂੰ ਸਲਮਾਨ ਖਾਨ ਦੀ ਫਿਲਮ ਵਿੱਚ ਰੋਲ ਦੀ ਪੇਸ਼ਕਸ਼ ਕੀਤੀ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਈ-ਮੇਲ ਦੇ ਅਧਾਰ ‘ਤੇ ਹੀ ਨਾਗੇਸ਼ ਮੁੰਬਈ ਦੇ ਓਸ਼ੀਵਾੜਾ ਥਾਣੇ’ ਚ ਅੰਸ਼ ਵਲੋੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅੰਸ਼ ਮੁਤਾਬਕ ਉਸ ਨੂੰ ਸਲਮਾਨ ਖਾਨ ਦੀ ਅਗਲੀ ਫਿਲਮ ਟਾਈਗਰ ਜ਼ਿੰਦਾ ਹੈ 3 ਵਿੱਚ ਨਕਾਰਾਤਮਕ ਭੂਮਿਕਾ ਦੀ ਚੋਣ ਬਾਰੇ ਈ-ਮੇਲ ਰਾਹੀਂ ਸੂਚਿਤ ਕੀਤਾ ਗਿਆ ਸੀ।