ਵਾਧੂ ਕਾਰਪੋਰੇਟ ਟੈਕਸ ਦੇ ਬਾਵਜੂਦ ਦੇਸ਼ ‘ਚੋਂ ਬਾਹਰ ਨਹੀਂ ਜਾਣਗੀਆਂ ਕੰਪਨੀਆਂ : ਬਾਇਡਨ

TeamGlobalPunjab
1 Min Read

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਾਰਪੋਰੇਟ ਟੈਕਸ ਦੀਆਂ ਦਰਾਂ ‘ਚ ਵਾਧੇ ਦੇ ਪ੍ਰਸਤਾਵ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਵਿਸ਼ਵਾਸ ਦਵਾਇਆ ਹੈ ਕਿ ਕਾਰਪੋਰੇਟ ਟੈਕਸ ਦੀਆਂ ਦਰਾਂ ‘ਚ ਕੀਤੇ ਗਏ ਵਾਧੇ ਦੇ ਪ੍ਰਸਤਾਵ ਦੇ ਬਾਵਜੂਦ ਕੰਪਨੀਆਂ ਦੇਸ਼ ‘ਚੋਂ ਬਾਹਰ ਨਹੀਂ ਜਾਣਗੀਆਂ। ਬਾਇਡਨ ਨੇ ਕਿਹਾ ਕਿ ਪਹਿਲਾਂ ਟੈਕਸ ਦੀ ਦਰ 36 ਫ਼ੀਸਦ ਸੀ ਜੋ ਮੌਜੂਦਾ ਸਮੇਂ ‘ਚ 21 ਫੀਸਦ ਹੈ। ਪਰ ਹੁਣ ਇਸ ਨੂੰ 28 ਫ਼ੀਸਦ ਕਰ ਦਿੱਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਸਾਰੇ ਮਾਹਰ ਇਹ ਸਮਝਦੇ ਹਨ ਕਿ 28 ਫ਼ੀਸਦ ਟੈਕਸ ਦੀਆਂ ਦਰਾਂ ਸਾਰਿਆਂ ਦੇ ਲਈ ਉੱਚਿਤ ਹਨ।

ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਜਵਾਬ ਦਿੰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਥਿਤੀਆਂ ਨੂੰ ਬਦਲਣ ਲਈ ਪੂਰਾ ਜ਼ੋਰ ਲਗਾਉਣਗੇ, ਜਿਸ ਨਾਲ ਅਮਰੀਕਾ ਬਾਕੀ ਦੁਨੀਆ ‘ਚ ਮੁਕਾਬਲਾ ਕਰ ਸਕੇ। ਇਸ ਦੇ ਨਾਲ ਹੀ ਬਾਇਡਨ ਨੇ ਕਿਹਾ ਕਿ ਦੁਨੀਆਂ ਭਰ ਦੇ ਸਾਰੇ ਦੇਸ਼ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਅਰਬਾਂ ਖਰਬਾਂ ਡਾਲਰ ਦਾ ਨਿਵੇਸ਼ ਕਰ ਰਹੇ ਹਨ। ਇਸੇ ਤਰ੍ਹਾਂ ਅਮਰੀਕਾ ਵੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਵੱਡਾ ਨਿਵੇਸ਼ ਕਰੇਗਾ ਅਤੇ ਦੇਸ਼ ‘ਚ ਮੌਜੂਦ ਕੰਪਨੀਆਂ ਇਸ ਵਿਚ ਸਹਿਯੋਗ ਕਰਨਗੀਆਂ।

Share this Article
Leave a comment