ਨਿਊਜ਼ ਡੈਸਕ : ਕਿਡਨੀਆਂ ਸਾਡੇ ਸਰੀਰ ‘ਚ ਖੂਨ ਸਾਫ ਕਰਨ ਦਾ ਕੰਮ ਕਰਦੀਆਂ ਹਨ। ਇਸ ਤੋਂ ਇਲਾਵਾ ਕਿਡਨੀਆਂ ਸਰੀਰ ਵਿਚ ਪਾਣੀ, ਬਲੱਡ ਪ੍ਰੈਸ਼ਰ, ਬਲੱਡ ਸੈਲ ਅਤੇ ਕੈਲਸ਼ੀਅਮ ‘ਤੇ ਕਾਬੂ ਰੱਖਦੀਆਂ ਹਨ। ਕਿਡਨੀਆਂ ਦੀ ਸਾਡੇ ਸਰੀਰ ‘ਚ ਕਾਫ਼ੀ ਅਹਿਮ ਭੂਮਿਕਾ ਹੈ। ਇਸ ਲਈ ਉਮਰ ਤੋਂ ਪਹਿਲਾਂ ਕਿਡਨੀਆਂ ਨੂੰ ਖ਼ਰਾਬ ਜਾਂ ਸੁੰਗੜਨ ਤੋਂ ਬਚਾਉਣ ਲਈ ਕੁੱਝ ਆਦਤਾਂ ਨੂੰ ਛੱਡਣਾ ਬਹੁਤ ਜ਼ਰੂਰੀ ਹੈ।
ਪਾਣੀ ਘੱਟ ਪੀਣਾ
ਪਾਣੀ ਘੱਟ ਮਾਤਰਾ ਵਿੱਚ ਪੀਣ ਨਾਲ ਕਿਡਨੀਆਂ ਨੂੰ ਨੁਕ਼ਸਾਨ ਹੋ ਸਕਦਾ ਹੈ। ਪਾਣੀ ਦੀ ਕਮੀ ਦੇ ਚਲਦਿਆਂ ਕਿਡਨੀ ਅਤੇ ਪਿਸ਼ਾਬ ਦੀ ਨਲੀ ਵਿੱਚ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਘੱਟ ਪਾਣੀ ਨਾਲ ਪਥਰੀ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ।
ਸਮੋਕਿੰਗ ਅਤੇ ਤੰਬਾਕੂ ਦਾ ਸੇਵਨ
ਇਹ ਆਦਤਾਂ ਕਈ ਬੀਮਾਰੀਆਂ ਦੀ ਵਜ੍ਹਾ ਬਣ ਸਕਦੀਆਂ ਹਨ ਪਰ ਸਿਗਰੇਟ ਪੀਣਾ ਅਤੇ ਤੰਬਾਕੂ ਦੇ ਸੇਵਨ ਨਾਲ ਖਾਸਤੌਰ ‘ਤੇ ਫੇਫੜਿਆਂ ਸਬੰਧੀ ਰੋਗ ਹੋਣ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਉੱਥੇ ਹੀ, ਇਸ ਨਾਲ ਕਿਡਨੀਆਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਦਾ ਹੈ।
ਪਿਸ਼ਾਬ ਰੋਕ ਕੇ ਰੱਖਣਾ
ਜਿਹੜੇ ਲੋਕ ਜ਼ਿਆਦਾ ਸਮੇਂ ਤੱਕ ਪਿਸ਼ਾਬ ਰੋਕ ਕੇ ਰੱਖਦੇ ਹਨ ਤਾਂ ਅੱਗੇ ਜਾ ਕੇ ਉਨ੍ਹਾਂ ਦੀ ਕਿਡਨੀਆਂ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ।
ਜੰਕ ਫੂਡ
ਹਮੇਸ਼ਾ ਜੰਕਫੂਡ ਦਾ ਸੇਵਨ ਕਰਨਾ ਸਰੀਰ ਲਈ ਖਤਰਨਾਕ ਹੋ ਸਕਦਾ ਹੈ। ਇਸ ਦਾ ਅਸਰ ਸਭ ਤੋਂ ਜ਼ਿਆਦਾ ਕਿਡਨੀਆਂ ‘ਤੇ ਪੈਂਦਾ ਹੈ।
ਜ਼ਿਆਦਾ ਲੂਣ ਦਾ ਸੇਵਨ
ਘੱਟ ਜਾਂ ਜ਼ਿਆਦਾ ਲੂਣ ਖਾਣਾ ਸਿਹਤ ਲਈ ਨੁਕਸਾਨਦਾਇਕ ਹੈ। ਸਾਡੇ ਵਲੋਂ ਭੋਜਨ ਰਾਹੀਂ ਖਾਇਆ ਗਿਆ 95 ਫ਼ੀਸਦੀ ਸੋਡਿਅਮ ਗੁਰਦਿਆਂ ਤੋਂ ਮੇਟਾਬੋਲਾਇਜ਼ਡ ਹੁੰਦਾ ਹੈ। ਇਸ ਲਈ ਲੂਣ ਦਾ ਜ਼ਰੂਰਤ ਤੋਂ ਜ਼ਿਆਦਾ ਮਾਤਰਾ ਵਿੱਚ ਸੇਵਨ ਕਿਡਨੀਆਂ ਨੂੰ ਕਮਜ਼ੋਰ ਕਰ ਦਿੰਦਾ ਹੈ।
ਦਰਦ ਦੀ ਗੋਲੀ ਦਾ ਜ਼ਿਆਦਾ ਇਸਤੇਮਾਲ
ਡਾਕਟਰ ਦੀ ਸਲਾਹ ਤੋਂ ਬਗੈਰ ਦਵਾਈਆਂ ਖਰੀਦਣ ਤੋਂ ਹਮੇਸ਼ਾ ਬਚੋ। ਡਾਕਟਰ ਦੀ ਸਲਾਹ ਲਏ ਬਿਨ੍ਹਾ ਦੁਕਾਨ ਤੋਂ ਪੇਨਕਿਲਰ ਦਵਾਈਆਂ ਖਰੀਦ ਕੇ ਉਨ੍ਹਾਂ ਦਾ ਸੇਵਨ ਕਿਡਨੀਆਂ ਲਈ ਖਤਰਨਾਕ ਹੋ ਸਕਦਾ ਹੈ। ਖਾਸਤੌਰ ‘ਤੇ ਵਾਰ-ਵਾਰ ਸਿਰਦਰਦ ਦੀ ਦਵਾਈ ਨਹੀਂ ਲੈਣੀ ਚਾਹੀਦੀ।
ਪ੍ਰੋਟੀਨ ਸਪਲੀਮੈਂਟ
ਬਾਡੀ ਬਿਲਡਿੰਗ ਕਰਨ ਲਈ ਮੁੰਡੇ ਅਕਸਰ ਪ੍ਰੋਟੀਨ ਸਪਲੀਮੈਂਟ ਦਾ ਇਸਤੇਮਾਲ ਕਰਦੇ ਹਨ। ਅਜਿਹਾ ਲੰਬੇ ਸਮੇਂ ਤੱਕ ਕਰਨ ਨਾਲ ਕਿਡਨੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਹਮੇਸ਼ਾ ਕੁਦਰਤੀ ਤਰੀਕੇ ਨਾਲ ਫਿਟਨੈਸ ‘ਤੇ ਧਿਆਨ ਦੇਣਾ ਚਾਹੀਦਾ ਹੈ।