ਚੰਡੀਗੜ੍ਹ ਵਿੱਚ ਕਿਉਂ ਵਾਪਰਦੇ ਹਨ ਸੜਕ ਹਾਦਸੇ ?

TeamGlobalPunjab
3 Min Read

-ਅਵਤਾਰ ਸਿੰਘ

ਸਿਟੀ ਬਿਊਟੀਫੁਲ ਚੰਡੀਗੜ੍ਹ ਦੀਆਂ ਖੁਲੀਆਂ ਡੁੱਲੀਆਂ ਸੜਕਾਂ ਉਪਰ ਪੰਜਾਬ ਦੇ ਨੰਬਰਾਂ ਵਾਲੀਆਂ ਗੱਡੀਆਂ ਨਿਧੜਕ ਹੋ ਕੇ ਚਲਦੀਆਂ ਅਤੇ ਹਾਦਸੇ ਵੀ ਇਹੀ ਵਾਹਨ ਸਭ ਤੋਂ ਵੱਧ ਕਰਦੇ ਹਨ। ਸਾਲ 2019 ਦੀਆਂ ਹਾਦਸਿਆਂ ਸੰਬੰਧੀ ਰਿਪੋਰਟਾਂ ਵੀ ਇਹੀ ਦੱਸਦੀਆਂ ਕਿ ਸਭ ਤੋਂ ਭਿਆਨਕ ਹਾਦਸੇ ਚੰਡੀਗੜ੍ਹ ਦੀਆਂ ਸੜਕਾਂ ਉਪਰ ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਨੇ ਹੀ ਕੀਤੇ ਹਨ। ਇਨ੍ਹਾਂ ਸੜਕੀ ਹਾਦਸਿਆਂ ਵਿਚ 27 ਫ਼ੀਸਦ ਹਾਦਸੇ ਪੰਜਾਬ ਦੇ ਨੰਬਰ ਵਾਲੇ ਵਾਹਨਾਂ ਨਾਲ ਅਤੇ 30 ਪ੍ਰਤੀਸ਼ਤ ਹਾਦਸੇ ਅਣਪਛਾਤੇ ਵਾਹਨਾਂ ਦੁਆਰਾ ਕੀਤੇ ਗਏ।

ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਰੋਡ ਕ੍ਰੈਸ਼ ਅਨਾਇਲਿਸ ਸੈੱਲ ਵਲੋਂ ਜਾਰੀ ਕੀਤੀ ਗਈ 2019 ਦੀ ਇਕ ਰਿਪੋਰਟ ਮੁਤਾਬਿਕ ਚੰਡੀਗੜ੍ਹ ਵਿੱਚ ਵਾਪਰਨ ਵਾਲਿਆਂ ਹਾਦਸਿਆਂ ਦੀਆਂ ਘਟਨਾਵਾਂ ਵਿੱਚ 27 ਫ਼ੀਸਦ ਹਾਦਸੇ ਪੰਜਾਬ ਦੇ ਵਾਹਨਾਂ ਨਾਲ ਹੁੰਦੇ ਹਨ। ਇਸੇ ਤਰ੍ਹਾਂ ਗੁਆਂਢੀ ਸੂਬੇ ਹਰਿਆਣਾ ਦੇ ਨੰਬਰ ਵਾਲੇ ਵਾਹਨਾਂ ਨਾਲ 14 ਫ਼ੀਸਦ ਜਦਕਿ ਸ਼ਹਿਰ ਵਿੱਚ 7 ਪ੍ਰਤੀਸ਼ਤ ਹਾਦਸੇ ਹਿਮਾਚਲ ਦੇ ਨੰਬਰ ਵਾਲੀਆਂ ਗੱਡੀਆਂ ਨਾਲ ਵਾਪਰਦੇ ਹਨ।

ਪੁਲਿਸ ਅਧਿਕਾਰੀਆਂ ਅਨੁਸਾਰ ਚੰਡੀਗੜ੍ਹ ਸਿੱਖਿਆ ਦਾ ਕੇਂਦਰ ਹੋਣ ਕਰਕੇ ਸ਼ਹਿਰ ਵਿੱਚ ਵੱਖ ਵੱਖ ਰਾਜਾਂ ਤੋਂ ਲੋਕ ਆਪਣੇ ਵਾਹਨਾਂ ‘ਤੇ ਆਓਂਦੇ ਜਾਂਦੇ ਰਹਿੰਦੇ ਹਨ।

- Advertisement -

ਪੁਲਿਸ ਵੱਲੋਂ ਜਾਰੀ ਸਮੀਖਿਆ ਰਿਪੋਰਟ ਮੁਤਾਬਿਕ 63 ਫ਼ੀਸਦ ਹਾਦਸੇ ਚੰਡੀਗੜ੍ਹ ਦੇ ਨੰਬਰ ਵਾਲੀਆਂ ਗੱਡੀਆਂ, 27 ਪ੍ਰਤੀਸ਼ਤ ਪੰਜਾਬ ਅਤੇ 8 ਫ਼ੀਸਦ ਹਰਿਆਣਾ ਅਤੇ 2 ਪ੍ਰਤੀਸ਼ਤ ਸੜਕ ਹਾਦਸੇ ਹਿਮਾਚਲ ਪ੍ਰਦੇਸ਼ ਦੀਆਂ ਗੱਡੀਆਂ ਨਾਲ ਵਾਪਰਦੇ ਹਨ।

ਚੰਡੀਗੜ੍ਹ ਵਿੱਚ ਸਭ ਤੋਂ ਵੱਧ ਹਾਦਸੇ ਵਾਪਰਨ ਵਾਲੇ ਪੁਆਇੰਟ ਸੈਕਟਰ 46/47/48/49 ਲਾਈਟ ਪੁਆਇੰਟ ਅਤੇ ਏਅਰ ਪੋਰਟ ਲਾਈਟ ਪੁਆਇੰਟ ਅਤੇ ਸੀ ਆਰ ਪੀ ਐਫ ਕੈਂਪਸ, ਹੱਲੋ ਮਾਜਰਾ ਚੌਕ ਸਭ ਤੋਂ ਖਤਰਨਾਕ ਹਨ।

ਚੰਡੀਗੜ੍ਹ ਪੁਲਿਸ ਦੀ 2019 ਦੀ ਜਾਰੀ ਰਿਪੋਰਟ ਵਿੱਚ ਇਨ੍ਹਾਂ ਨੂੰ ਬਲੈਕ ਪੁਆਇੰਟਸ ਗਰਦਾਨਿਆ ਗਿਆ ਹੈ। 14 ਬਲੈਕ ਪੁਆਇੰਟਸ ਵਿੱਚੋਂ ਪੰਜ ਨੈਸ਼ਨਲ ਹਾਈ ਵੇਅ ਉਪਰ ਪੈਂਦੇ ਹਨ। ਇਨ੍ਹਾਂ ਵਿੱਚ ਏਅਰ ਪੋਰਟ ਲਾਈਟ ਪੁਆਇੰਟ ਤੋਂ ਸੀ ਆਰ ਪੀ ਐਫ ਕੈਂਪ, ਹੱਲੋ ਮਾਜਰਾ , ਪੋਲਟਰੀ ਫਾਰਮ ਚੌਕ ਤੋਂ ਬੀਐਸਐਨਐਲ ਮੋੜ, ਹੱਲੋ ਮਾਜਰਾ ਲੀਤੇ ਪੁਆਇੰਟ, ਟ੍ਰਿਬਿਊਨ ਚੌਕ ਅਤੇ ਸੈਕਟਰ 43 ਸਥਿਤ ਆਈਐਸਬੀਟੀ ਬੱਸ ਅੱਡੇ ਦੇ ਸਾਹਮਣੇ ਵਾਲੀ ਸੜਕ ਉਪਰ ਹਾਦਸੇ ਵਾਪਰਦੇ ਹਨ।

ਸ਼ਹਿਰ ਦੇ ਬਾਕੀ ਸੜਕ ਹਾਦਸਿਆਂ ਵਾਲੇ ਪੁਆਇੰਟਾਂ ਤੋਂ ਇਲਾਵਾ ਪੋਲਟਰੀ ਫਾਰਮ ਚੌਕ ਤੋਂ ਬੀਐਸਐਨਐਲ ਅਤੇ ਆਈਐਸਬੀਟੀ ਬੱਸ ਅੱਡੇ ਦੇ ਸਾਹਮਣੇ ਵਾਲੀ ਸੜਕ ਉਪਰ ਚਾਰ ਹਾਦਸੇ ਵਾਪਰੇ ਹਨ। ਮੰਡੇਲਾ ਲਾਈਟ ਪੁਆਇੰਟ, ਟ੍ਰਿਬਿਊਨ ਚੌਕ, ਸੈਕਟਰ 35/38 ਲਾਈਟ ਅਤੇ ਪ੍ਰੈਸ ਲਾਈਟ ਪੁਆਇੰਟ ਉਪਰ ਤਿੰਨ ਹਾਦਸੇ ਵਾਪਰੇ ਜਦਕਿ ਰੇਲਵੇ ਲਾਈਟ ਪੁਆਇੰਟ ਅਤੇ ਬਰਹੇੜੀ ਚੌਕ ‘ਤੇ ਦੋ ਹਾਦਸੇ ਵਾਪਰੇ।

ਟ੍ਰਾੰਸਪੋਰਟ ਲਾਈਟ ਪੁਆਇੰਟ, ਹੱਲੋ ਮਾਜਰਾ ਲਾਈਟ ਪੁਆਇੰਟ ਅਤੇ ਸੈਕਟਰ 31/ਇੰਡਸਟਰੀਅਲ ਏਰੀਆ ਲਾਈਟ ਪੁਆਇੰਟ ਉਪਰ ਇਕ ਹਾਦਸਾ ਵਾਪਰਨ ਦੀ ਰਿਪੋਰਟ ਹੈ। ਇਸੇ ਤਰ੍ਹਾਂ ਕਲਾਗ੍ਰਾਮ ਲਾਈਟ ਪੁਆਇੰਟ ਵੀ ਬਲੈਕ ਸਪਾਟ ਵਿਚੋਂ ਇਕ ਹੈ। ਇਥੇ ਸੱਤ ਹਾਦਸੇ ਵਾਪਰਨ ਦੀਆਂ ਰਿਪੋਰਟਾਂ ਹਨ।

- Advertisement -
Share this Article
Leave a comment