ਛੱਤੀਸਗੜ੍ਹ ਦੇ ਕਾਮੇਡੀਅਨ ਦੇਵਰਾਜ ਪਟੇਲ ਦੀ ਸੜਕ ਹਾਦਸੇ ‘ਚ ਹੋਈ ਮੌਤ

Rajneet Kaur
2 Min Read

ਛੱਤੀਸਗੜ੍ਹ: ਛੱਤੀਸਗੜ੍ਹ ਦੇ ਮਸ਼ਹੂਰ ਕਾਮੇਡੀਅਨ ਦੇਵਰਾਜ ਪਟੇਲ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।ਉਹ ਰਾਏਪੁਰ ‘ਚ ਇਕ ਕਾਮੇਡੀ ਵੀਡੀਓ ਦੀ ਸ਼ੂਟਿੰਗ ਕਰਨ ਜਾ ਰਹੇ ਸਨ। ਇਸ ਦੌਰਾਨ ਟਰੱਕ ਨਾਲ ਟਕਰਾਉਣ ਨਾਲ ਮੌਤ ਹੋ ਗਈ ਹੈ।ਦੇਵਰਾਜ ਪਟੇਲ ਦਾ ਡਾਇਲਾਗ ‘ਦਿਲ ਸੇ ਬੁਰਾ ਲਗਤਾ ਹੈ’  ਦੇਸ਼ ਭਰ ‘ਚ ਬਹੁਤ ਵਾਇਰਲ ਹੋਇਆ ਸੀ।  ਛੱਤੀਸਗੜ੍ਹ ‘ਚ ਸੋਗ ਦੀ ਲਹਿਰ ਪਸਰ ਗਈ ਹੈ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੀ ਟਵੀਟ ਕਰਕੇ ਦੇਵਰਾਜ ਪਟੇਲ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।

ਦੇਵਰਾਜ ਪਟੇਲ ਦੇ ਦੇਹਾਂਤ ‘ਤੇ ਸੀਐਮ ਭੁਪੇਸ਼ ਬਘੇਲ ਨੇ ਟਵੀਟ ਕੀਤਾ, “ਦਿਲ ਸੇ ਬੁਰਾ ਲਗਤਾ ਹੈ ਤੋਂ ਕਰੋੜਾਂ ਲੋਕਾਂ ‘ਚ ਆਪਣੀ ਜਗ੍ਹਾ ਬਣਾਉਣ ਵਾਲੇ ਦੇਵਰਾਜ ਪਟੇਲ, ਜਿਸ ਨੇ ਸਾਨੂੰ ਸਾਰਿਆਂ ਨੂੰ ਹਸਾਇਆ, ਅੱਜ ਸਾਨੂੰ ਛੱਡ ਕੇ ਚਲੇ ਗਏ। ਇਹ ਘਾਟਾ ਬਹੁਤ ਦੁਖਦਾਈ ਹੈ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਵੇ। ਓਮ ਸ਼ਾਂਤੀ:”

ਦੇਵਰਾਜ ਪਟੇਲ ਦੇ ਯੂਟਿਊਬ ‘ਤੇ 4 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਵੀਡੀਓ ਨੂੰ ਮਿਲੀਅਨ ਵਿਊਜ਼ ਮਿਲਦੇ ਸਨ। ਦਸ ਦਈਏ ਕਿ ਉਹ ਵੱਖ-ਵੱਖ ਵਿਸ਼ਿਆਂ ‘ਤੇ ਮਜ਼ਾਕੀਆ ਵੀਡੀਓ ਬਣਾਉਂਦਾ ਸੀ। 2021 ਵਿੱਚ, ਦਿੱਲੀ ਦੇ ਮਸ਼ਹੂਰ ਕਾਮੇਡੀਅਨ ਭੁਵਨ ਬਾਮ ਨਾਲ ਢਿੰਢੋਰਾ ਵਿੱਚ ਕੰਮ ਕੀਤਾ ਸੀ। ਇਸ ਦੇ ਨਾਲ ਹੀ ਦੇਵਰਾਜ ਛੱਤੀਸਗੜ੍ਹ ਸਰਕਾਰ ਦੀਆਂ ਦਸਤਾਵੇਜ਼ੀ ਫਿਲਮਾਂ ਵਿੱਚ ਲਗਾਤਾਰ ਕੰਮ ਕਰ ਰਿਹਾ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment