ਕੋਲੰਬੀਆ ‘ਚ ਭਿਆਨਕ ਜਹਾਜ਼ ਹਾਦਸਾ: ਇੱਕ ਸਾਂਸਦ ਸਣੇ ਸਾਰੇ 15 ਲੋਕਾਂ ਦੀ ਮੌਤ

Global Team
2 Min Read

ਬਗੋਟਾ: ਕੋਲੰਬੀਆ ਵਿੱਚ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ ਹੈ। ਅਧਿਕਾਰੀਆਂ ਅਨੁਸਾਰ ਉੱਤਰ-ਪੂਰਬੀ ਕੋਲੰਬੀਆ ਦੇ ਨੋਰਟੇ ਡੇ ਸਾਂਤਾਨਡੇਰ ਸੂਬੇ ਦੇ ਇੱਕ ਪੇਂਡੂ ਇਲਾਕੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਦੌਰਾਨ ਜਹਾਜ਼ ਵਿੱਚ ਸਵਾਰ ਸਾਰੇ 15 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਇੱਕ ਕਾਂਗਰਸ ਮੈਂਬਰ ਵੀ ਸ਼ਾਮਲ ਸਨ।

ਇਹ ਜਹਾਜ਼ ਸਰਕਾਰੀ ਏਅਰਲਾਈਨ ਸਾਟੇਨਾ ਦਾ ਸੀ। ਜਹਾਜ਼ ਕਿਊਰਾਸਿਕਾ ਨਾਮ ਦੇ ਇਲਾਕੇ ਵਿੱਚ ਡਿੱਗਿਆ ਹੈ। ਕੋਲੰਬੀਆ ਦੇ ਟ੍ਰਾਂਸਪੋਰਟ ਮੰਤਰਾਲੇ ਨੇ ਬਾਅਦ ਵਿੱਚ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜਹਾਜ਼ ਹਾਦਸੇ ਵਿੱਚ ਕੋਈ ਵੀ ਜਿਊਂਦਾ ਨਹੀਂ ਬਚਿਆ ਹੈ। ਉਡਾਣ ਦਾ ਸੰਚਾਲਨ ਕਰਨ ਵਾਲੀ ਸਰਕਾਰੀ ਏਅਰਲਾਈਨ ‘ਸਾਟੇਨਾ’ ਨੇ ਕਿਹਾ ਕਿ ਯਾਤਰੀਆਂ ਦੀ ਸਥਿਤੀ ਦਾ ਪਤਾ ਲਗਾਉਣ ਲਈ ਮੌਕੇ ‘ਤੇ ਇੱਕ ਬਚਾਅ ਟੀਮ ਭੇਜੀ ਗਈ ਹੈ।

ਜਹਾਜ਼, ਜਿਸਦਾ ਰਜਿਸਟ੍ਰੇਸ਼ਨ ਨੰਬਰ HK4709 ਹੈ, ਨੇ ਸਥਾਨਕ ਸਮੇਂ ਅਨੁਸਾਰ ਸਵੇਰੇ 11:42 ਵਜੇ ਕੁਕੂਟਾ ਦੇ ਹਵਾਈ ਅੱਡੇ ਤੋਂ ਓਕਾਨਾ ਲਈ ਰਵਾਨਾ ਹੋਇਆ ਸੀ, ਜੋ ਕਿ ਪਹਾੜਾਂ ਨਾਲ ਘਿਰਿਆ ਇੱਕ ਸ਼ਹਿਰ ਹੈ। ਇਹ ਉਡਾਣ ਆਮ ਤੌਰ ‘ਤੇ ਲਗਭਗ 40 ਮਿੰਟ ਦੀ ਹੁੰਦੀ ਸੀ। ਪਰ ਇਸ ਵਾਰ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਜਹਾਜ਼ ਦਾ ਹਵਾਈ ਆਵਾਜਾਈ ਕੰਟਰੋਲ ਨਾਲ ਸੰਪਰਕ ਟੁੱਟ ਗਿਆ।

ਘਟਨਾ ਦੇ ਸਮੇਂ ਜਹਾਜ਼ ਵਿੱਚ ਕੁੱਲ 15 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਦੋ ਚਾਲਕ ਦਲ ਦੇ ਮੈਂਬਰ ਅਤੇ 13 ਯਾਤਰੀ ਸ਼ਾਮਲ ਸਨ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਹਾਦਸਾ ਕਿਸ ਕਾਰਨ ਹੋਇਆ। ਜਾਂਚ ਏਜੰਸੀਆਂ ਇਸ ਗੱਲ ਦੀ ਜਾਂਚ ਕਰਨਗੀਆਂ ਕਿ ਕੀ ਇਹ ਹਾਦਸਾ ਤਕਨੀਕੀ ਨੁਕਸ ਕਾਰਨ ਵਾਪਰਿਆ ਜਾਂ ਫਿਰ ਮੌਸਮ ਜਾਂ ਕੋਈ ਹੋਰ ਕਾਰਕ ਰਿਹਾ। ਦੱਸ ਦਈਏ ਕਿ ਇਨ੍ਹਾਂ ਯਾਤਰੀਆਂ ਵਿੱਚੋਂ ਇੱਕ ਪ੍ਰਮੁੱਖ ਸ਼ਖਸੀਅਤ ਡਾਇਓਜੀਨਸ ਕੁਇੰਟੇਰੋ ਸੀ। ਉਨ੍ਹਾਂ ਦੀ ਮੌਤ ਨਾਲ ਸਥਾਨਕ ਲੋਕਾਂ ਵਿੱਚ ਕਾਫ਼ੀ ਸੋਗ ਅਤੇ ਚਿੰਤਾ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment