ਪਟਿਆਲਾ : ਖ਼ਬਰ ਹੈ ਕਿ ਇੱਥੋਂ ਦੇ ਇੱਕ ਸਰਕਾਰੀ ਕਾਲਜ ਦੇ ਡਿਫੇਂਸ ਸਟਡੀਜ਼ ਦੇ ਲੈਕਚਰਾਰ ਹਰਪ੍ਰੀਤ ਸਿੰਘ ਦੇ ਫੇਸਬੁੱਕ ਪੇਜ਼ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਅਪੱਤੀਜਨਕ ਟਿੱਪਣੀ ਪਾਈ ਗਈ ਹੈ। ਜਾਣਕਾਰੀ ਮੁਤਾਬਿਕ ਇਸ ਪੋਸਟ ਵਿੱਚ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਭਾਸ਼ਣ ਦੇ ਰਹੇ ਹਨ ਦੂਜੇ ਪਾਸੇ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਐਲਾਨ ਸਬੰਧੀ ਇੱਕ ਬੱਚਾ ਭੱਦੀ ਸ਼ਬਦਾਵਲੀ ਬੋਲ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਸਬੰਧੀ ਲੈਕਚਰਾਰ ਵੱਲੋਂ ਮਾਫੀ ਮੰਗ ਲਈ ਗਈ ਹੈ।
ਦਰਅਸਲ ਪਟਿਆਲਾ ਦੇ ਲੈਕਚਰਾਰ ਹਰਪ੍ਰੀਤ ਸਿੰਘ ਦੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸ਼ੇਅਰ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਇਸ ਪੋਸਟ ਵਿੱਚ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਸਨ ਕਿ, “ਆਟਾ ਦਾਲ ਵੀ ਚੱਲੂਗੀ ਅਤੇ ਇਸ ਦੇ ਨਾਲ ਅਸੀਂ ਚੀਨੀ ਤੇ ਚਾਹ ਵੀ ਮੁਫਤ ਦੇਵਾਂਗੇ, ਤੁਹਾਡਾ ਕਰਜ਼ਾ ਵੀ ਅਸੀਂ ਉਤਾਰਾਂਗੇ, ਪੰਜਾਬ ਸਰਕਾਰ ਦੇਵੇਗੀ” ਇਸ ਦੇ ਨਾਲ ਹੀ ਦੂਜੇ ਪਾਸੇ ਮੁੱਖ ਮੰਤਰੀ ਦੇ ਇਸੇ ਬਿਆਨ ‘ਤੇ ਅਪੱਤੀਜਨਕ ਸ਼ਬਦ ਬੋਲੇ ਗਏ ਹਨ। ਇਸ ਤੋਂ ਬਾਅਦ ਲੈਕਚਰਾਰ ਵਿਰੁੱਧ ਕਾਰਵਾਈ ਹੋਣ ਦਾ ਡਰ ਬਣਿਆ ਹੋਇਆ ਹੈ।
ਪਤਾ ਲੱਗਿਆ ਹੈ ਕਿ ਲੈਕਚਰਾਰ ਦੇ ਫੇਸਬੁੱਕ ਖਾਤੇ ‘ਤੇ ਪਾਈ ਗਈ ਇਸ ਵੀਡੀਓ ਪੋਸਟ ਵਿੱਚ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਜਿਵੇਂ ਜਿਵੇਂ ਮੁੱਖ ਮੰਤਰੀ ਆਪਣਾ ਐਲਾਨ ਕਰਦੇ ਹਨ ਤਾਂ ਦੂਜੇ ਪਾਸੇ ਇੱਕ ਛੋਟੇ ਬੱਚਾ ਇਸ ਵੀਡੀਓ ਦੇ ਨਾਲ ਜੋੜਿਆ ਗਿਆ ਹੈ ਜਿਹੜਾ ਕਿ ਹਰ ਐਲਾਨ ਤੋਂ ਬਾਅਦ ਅਪੱਤੀਜਨਕ ਸ਼ਬਦ ਬੋਲਦਾ ਹੈ। ਇਸ ਘਟਨਾ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਲੈਕਚਰਾਰ ਨੇ ਇਹ ਕਹਿੰਦਿਆਂ ਮਾਫੀ ਮੰਗ ਲਈ ਹੈ ਕਿ ਘਰ ਵਿੱਚ ਛੋਟੇ ਬੱਚੇ ਹਨ ਉਨ੍ਹਾਂ ਨੇ ਹੀ ਇਹ ਪੋਸਟ ਪਾਈ ਹੈ ਅਤੇ ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ।