ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਤੇ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਨੂੰ ਬਿਜਲੀ ਪੈਦਾ ਕਰਨ ਲਈ ਪ੍ਰਾਈਵੇਟ ਕੋਲ ਮਾਈਨਾਂ ਤੋਂ ਕੋਲਾ ਖਰੀਦਣ ਦੀ ਬਜਾਏ ਆਪਣੀ ਸਰਕਾਰੀ ਖਾਨ ਪਛਵਾੜਾ (ਝਾਰਖੰਡ) ਤੋਂ ਕੋਲਾ ਸਪਲਾਈ ਕੀਤਾ ਜਾ ਰਿਹਾ ਹੈ।
ਇਸ ਸਸਤੇ ਕੋਲੇ ਨਾਲ ਉਮੀਦ ਸੀ ਕਿ ਦੋਵੇਂ ਪਲਾਂਟਾਂ ਵਿੱਚ ਬਿਜਲੀ ਘੱਟ ਲਾਗਤ ਨਾਲ ਪੈਦਾ ਹੋਵੇਗੀ ਤੇ ਵੱਡਾ ਮੁਨਾਫ਼ਾ ਹੋਵੇਗਾ, ਪਰ ਉਲਟ ਹੋ ਰਿਹਾ ਹੈ ਬਿਜਲੀ ਪ੍ਰਤੀ ਯੂਨਿਟ 75 ਪੈਸੇ ਤੋਂ 1 ਰੁਪਏ 25 ਪੈਸੇ ਤੱਕ ਮਹਿੰਗੀ ਪੈਦਾ ਕੀਤੀ ਜਾ ਰਹੀ ਹੈ। ਨਿੱਜੀ ਪਲਾਂਟਾਂ ਨਾਲੋਂ ਵੱਧ ਲਾਗਤ ਵਿੱਚ ਬਿਜਲੀ ਬਣਨ ਕਾਰਨ ਪੰਜਾਬ ਨੂੰ ਕਰੋੜਾਂ ਰੁਪਏ ਦਾ ਘਾਟਾ ਪੈ ਰਿਹਾ ਹੈ।
ਇਸ ‘ਕਾਲੀ ਖੇਡ’ ਦਾ ਪਤਾ ਲੱਗਣ ਤੋਂ ਬਾਅਦ ਪਾਵਰਕਾਮ ਨੇ ਤੁਰੰਤ ਕਾਰਵਾਈ ਕੀਤੀ ਅਤੇ ਦੋਵਾਂ ਪਲਾਂਟਾਂ ਦੇ ਮੁੱਖ ਇੰਜੀਨੀਅਰ ਹਰੀਸ਼ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) ਨੇ ਇਸ ਘਪਲੇ ਤੋਂ ਆਪਣੇ ਆਪ ਨੂੰ ਵੱਖ ਰੱਖਦੇ ਹੋਏ ਇਹ ਕਾਰਵਾਈ ਕੀਤੀ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰਕਾਰੀ ਖਾਨ ਦੇ ਸਸਤੇ ਕੋਲੇ ਦੇ ਬਾਵਜੂਦ ਇੰਧਣ ਲਾਗਤ ਨਿੱਜੀ ਪਲਾਂਟਾਂ ਨਾਲੋਂ ਜ਼ਿਆਦਾ ਵਧਾ ਕੇ ਦਿਖਾਈ ਗਈ, ਜਿਸ ਨਾਲ ਵਿਭਾਗ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

