Home / ਪੰਜਾਬ / ਮੁੱਖ ਮੰਤਰੀ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਖੁਲ੍ਹੀ ਲੁੱਟ ਖਸੁੱਟ ਤੁਰੰਤ ਬੰਦ ਕਰਵਾਉਣ : ਯੂਥ ਅਕਾਲੀ ਦਲ

ਮੁੱਖ ਮੰਤਰੀ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਖੁਲ੍ਹੀ ਲੁੱਟ ਖਸੁੱਟ ਤੁਰੰਤ ਬੰਦ ਕਰਵਾਉਣ : ਯੂਥ ਅਕਾਲੀ ਦਲ

ਚੰਡੀਗੜ੍ਹ: ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਤੋਂ ਨਜਾਇਜ਼ ਫੀਸ ਵਸੂਲ ਕੇ ਸ਼ਰੇਆਮ ਕੀਤੀ ਜਾ ਰਹੀ ਲੁੱਟ ਖਸੁੱਟ ਬੰਦ ਕਰਵਾਉਣ ਅਤੇ ਉਹਨਾਂ ਮਹਾਂਮਾਰੀ ਦੇ ਦੌਰਾਨ ਸਕੂਲ ਮੈਨੇਜਮੈਂਟ ਵੱਲੋਂ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਜਨਤਕ ਮੁਹਿੰਮ ਵਿੱਢਣ ਤੇ ਕਾਨੂੰਨੀ ਰਾਹ ਅਪਣਾਉਣ ਦਾ ਵੀ ਐਲਾਨ ਕੀਤਾ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਰਮਬੰਸ ਸਿੰਘ ਰੋਮਾਣਾ ਨੇ ਮੁੱਖ ਮੰਤਰੀ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਦੋਗਲੀ ਬੋਲੀ ਨਾ ਬੋਲਣ। ਉਹਨਾਂ ਕਿਹਾ ਕਿ ਇਕ ਪਾਸੇ ਤਾਂ ਅਮਰਿੰਦਰ ਸਿੰਘ ਇਹ ਕਹਿ ਰਹੇ ਹਨ ਕਿ ਜਿਹੜੇ ਬੱਚੇ ਸਕੂਲ ਨਹੀਂ ਗਏ, ਉਹਨਾਂ ਤੋਂ ਫੀਸ ਵਸੂਲਣਾ ਨਜਾਇਜ਼ਤ ਹੈ ਜਦਕਿ ਦੂਜੇ ਪਾਸੇ ਉਹਨਾਂ ਦੇ ਪਰਿਵਾਰ ਵੱਲੋਂ ਚਲਾਏ ਜਾ ਰਹੇ ਸਕੂਲ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਤੈਅ ਫੀਸ ਨਾਲੋਂ ਕਿਤੇ ਜ਼ਿਆਦਾ ਫੀਸ ਵਸੂਲੀ ਪਈ ਹੈ। ਉਹਨਾਂ ਕਿਹਾ ਕਿ ਦਾਖਲਾ ਫੀਸ ਤੇ ਟਿਊਸ਼ਨ ਫੀਸ, ਜਿਵੇਂ ਵੀ ਅਦਾਲਤ ਨੇ ਕਿਹਾ ਹੈ, ਤੋਂ ਇਲਵਾ ਮੁਹਾਲੀ ਤੇ ਪਟਿਆਲਾ ਦੀਆਂ ਵਾਈ ਪੀ ਐਸ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਤੋਂ ਬੱਸ ਫੀਸ, ਸਪੋਰਟਸ ਫੀਸ, ਪਾਠਕ੍ਰਮ ਫੀਸ ਤੇ ਹੋਸਟਲ ਫੀਸ ਸਮੇਤ ਅਨੇਕਾਂ ਫੀਸਾਂ ਜਬਰੀ ਲੈ ਲਈਆਂ ਗਈਆਂ ਹਨ। ਰੋਮਾਣਾ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਆਪਣੇ ਬਿਆਨਾਂ ਰਾਹੀਂ ਕਿਸਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ ਕਿਉਂਕਿ ਉਹਨਾਂ ਦੇ ਬਿਆਨਾਂ ਤੋਂ ਛਲਕਪਟ ਦੀ ਬਦਬੂ ਆ ਰਹੀ ਹੈ। ਉਹਨਾਂ ਕਿਹਾ ਕਿ ਵਾਈ ਪੀ ਐਸ ਮੈਨੇਜਮੈਂਟ ਅੰਨੀ ਲੁੱਟ ਦਾ ਇਕ ਪ੍ਰਤੀਕ ਬਣ ਗਈ ਹੈ ਤੇ ਜੇਕਰ ਉਹ ਸਹੀ ਅਰਥਾਂ ਵਿਚ ਵਿਦਿਆਰਥੀਆਂ ਦੀ ਭਲਾਈ ਚਾਹੁੰਦੇ ਹਨ ਤਾਂ ਫਿਰ ਉਹ ਵਾਈ ਪੀ ਐਸ ਅਧਿਕਾਰੀਆਂ ਨੂੰ ਹਦਾਇਤ ਕਰਨ ਕਿ ਉਹਨਾਂ ਵੱਲੋਂ ਵਸੂਲੀ ਵਾਧੂ ਫੀਸ ਤੁਰੰਤ ਮਾਪਿਆਂ ਨੂੰ ਵਾਪਸ ਕੀਤੀ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਇਹ ਵੀ ਲਿਖਤੀ ਭਰੋਸਾ ਦੁਆਵੇ ਕਿ ਦਾਖਲਾ ਫੀਸ ਤੇ ਟਿਊਸ਼ਨ ਫੀਸ, ਉਹਨਾਂ ਸਾਰੇ ਬੱਚਿਆਂ ਤੋਂ ਨਹੀਂ ਲਈ ਜਾਵੇਗੀ ਜਿਹਨਾਂ ਦੇ ਮਾਪਿਆਂ ਦੀ ਆਮਦਨ ਲਾਕ ਡਾਊਨ ਕਾਰਨ ਘੱਟ ਹੋ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤੀ ਨੇ 676 ਕਰੋੜ ਰੁਪਏ ਦੀ ਰਾਹਤ ਸ਼ਰਾਬ ਮਾਫੀਆ ਅਤੇ 150 ਕਰੋੜ ਰੁਪਏ ਦੀ ਰਾਹਤ ਰੇਤ ਮਾਫੀਆ ਨੂੰ ਦਿੱਤੀ ਹੈ ਕਿ ਹਾਲਾਂਕਿ ਇਸਦੀ ਕੋਈ ਜ਼ਰੂਰਤ ਨਹੀਂ ਸੀ। ਉਹਨਾਂ ਕਿਹਾ ਕਿ ਲਾਕ ਡਾਊਨ ਦੇ ਕਾਰਨ ਸਕੂਲ ਜਿਹਨਾਂ ਦੀ ਫੀਸ ਮਾਪੇ ਭਰ ਨਹੀ ਸਕੇ ਕਿਉਂਕਿ ਉਹ ਪ੍ਰਾਈਵੇਟ ਸਕੂਲਾਂ ਦੀ ਬਹੁਤ ਜ਼ਿਆਦਾ ਫੀਸ ਭਰਨਹੀਂ ਸਕਦੇ ਤੇ ਉਹਨਾਂ ਨੂੰ ਮਦਦ ਦੀ ਜ਼ੁਰੂਰਤ ਹੈ, ਬਾਰੇ ਸਰਕਾਰ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਰੋਮਾਣਾ ਨੇ ਕਿਹਾ ਕਿ ਯੂਥ ਅਕਾਲੀ ਦਲ ਸੂਬੇ ਭਰ ਵਿਚ ਪੇਰਮੈਂਟਸ ਐਸੋਸੀਏਸ਼ਨ ਰਾਹੀਂ ਹਰ ਵਿਦਿਆਰਥੀ ਨਾਲ ਸੰਪਰਕ ਕਰਨ ਦਾ ਯਤਨ ਕਰ ਰਿਹਾ ਹੈ ਤੇ ਛੇਤੀ ਹੀ ਉਹ ਅਜਿਹੇ ਪ੍ਰੋਗਰਾਮ ਦਾ ਐਲਾਨ ਕਰੇਗਾ ਜਿਸ ਰਾਹੀਂ ਇਹ ਯਕੀਨੀ ਬਣਾਇਆ ਜਾ ਸਕੇ ਕਿ ਪ੍ਰਾਈਵੇਟ ਸਕੂਲ ਮੈਨੇਜਮੈਂਟਾਂ ਕੋਈ ਵਾਧੂ ਨਹੀਂ ਲੈਣਗੀਆਂ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਹਦਾਇਤਾਂ ਕੀਤੀਆਂ ਹਨ ਕਿ ਇਸ ਸਬੰਧ ਵਿਚ ਲੋੜੀਂਦਾ ਹਰ ਕਦਮ ਚੁੱਕਿਆ ਜਾਵੇ ਭਾਵੇਂ ਉਹ ਕਾਨੂੰਨੀ ਰਾਹ ਹੋਵੇ ਜਾਂ ਫਿਰ ਮਾਪਿਆਂ ਦੇ ਨਾਲ ਮਿਲ ਕੇ ਸੰਘਰਸ਼ ਕਰਨ ਦਾ ਹੋਵੇ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਸੁਰੱਖਿਆ ਲਈ ਜ਼ਰੂਰਤ ਨੂੰ ਸਮਝਦਾ ਹੈ, ਜੇਕਰ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਪ੍ਰਤੀ ਅਦਾਲਤ ਵਿਚ ਅੱਖਾਂ ਮੀਟ ਕੇ ਰੱਖੀਆਂ ਹਨ ਤੇ ਉਹਨਾਂ ਕੇਸ ਨੂੰ ਕਮਜ਼ੋਰ ਕਰ ਕੇ ਉਹਨਾਂ ਨੂੰ ਆਪਣੀ ਮਨਮਾਨੀ ਕਰਨ ਦਿੱਤੀ ਤਾਂ ਫਿਰ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦਰੁਸਤੀ ਭਰੇ ਕਦਮ ਚੁੱਕੇ ਜਾਂ ਫਿਰ ਸੰਘਰਸ਼ ਲਈਤਿਆਰ ਰਹੇ।

Check Also

ਕੈਪਟਨ ਦੀ ਤਰਨਤਾਰਨ ਫੇਰੀ ‘ਤੇ ‘ਆਪ’ ਪਾਰਟੀ ਦਾ ਤਿੱਖਾ ਵਾਰ, ‘ਬਹੁਤ ਦੇਰ ਕਰਦੀ ਹਜ਼ੂਰ ਆਤੇ-ਆਤੇ’-ਭਗਵੰਤ ਮਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ …

Leave a Reply

Your email address will not be published. Required fields are marked *