ਨਸ਼ੇ ਵਿਰੁੱਧ ਸੰਘਰਸ਼ ‘ਚ ਸ਼ਲਾਘਾਯੋਗ ਕੰਮ ਕਰਨ ਵਾਲਿਆਂ ਨੂੰ ਮਿਲੇਗਾ ਪ੍ਰੋਤਸਾਹਨ, ਲਾਪਰਵਾਹੀ ਵਰਤਣ ਵਾਲਿਆਂ ‘ਤੇ ਹੋਵੇਗੀ ਸਖਤ ਕਾਰਵਾਈ: CM ਸੈਣੀ

Global Team
6 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਸ਼ੇ ਖਿਲਾਫ ਚਲਾਏ ਜਾ ਰਹੀ ਮੁਹਿੰਮ ਨੂੰ ਹੋਰ ਵੱਧ ਪ੍ਰਭਾਵੀ ਬਨਾਉਣ ਲਈ ਸਪਸ਼ਟ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਪੁਲਿਸ ਥਾਨਾ ਖੇਤਰਾਂ ਵਿੱਚ ਨਸ਼ੇ ਦੇ ਵਿਰੁੱਧ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ, ਉਨ੍ਹਾਂ ਨੇ ਸਨਮਾਨਿਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਜਿੱਥੇ ਲਾਪ੍ਰਵਾਹੀ ਜਾਂ ਢਿੱਲ ਵਰਤੀ ਜਾ ਰਹੀ ਹੈ, ਉੱਥੇ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕੀਤੀ ਗਈ ਕਾਰਵਾਈ ਦਾ ਪ੍ਰਭਾਵ ਸਪਸ਼ਟ ਰੂਪ ਨਾਲ ਦਿਖਣਾ ਚਾਹੀਦਾ ਹੈ ਤਾਂ ਜੋ ਹੋਰ ਕਰਮਚਾਰੀਆਂ ਨੂੰ ਵੀ ਸੰਦੇਸ਼ ਜਾਵੇ ਕਿ ਨਸ਼ੇ ਦੇ ਖਿਲਾਫ ਵਧੀਆ ਕੰਮ ਕਰਨ ਵਾਲਿਆਂ ਨੂੰ ਸਨਮਾਨ ਮਿਲੇਗਾ ਅਤੇ ਜਿੱਥੇ ਨਸ਼ਾ ਫੈਲ ਰਿਹਾ ਹੈ ਉੱਥੇ ਸਖਤ ਕਦਮ ਚੁੱਕੇ ਜਾਣਗੇ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਇੱਥੇ ਨਸ਼ਾ ਮੁਕਤ ਭਾਰਤ ਮੁਹਿੰਮ ਯੋਜਨਾ ਦੇ ਸਬੰਧ ਵਿੱਚ ਆਯੋਜਿਤ ਇੱਕ ਸਮੀਖਿਆ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਨਾਇਬ ਸਿੰਘ ਸੈਣੀ ਨੇ ਨਿਰਦੇਸ਼ ਦਿੱਤੇ ਕਿ ਨਸ਼ਾ ਮੁਕਤ ਐਲਾਨ ਪਿੰਡਾਂ ਦਾ ਨਿਯਮਤ ਪੁਨਰਮੁਲਾਂਕਨ ਕੀਤਾ ਜਾਵੇ ਅਤੇ ਹੋਰ ਸੂਬਿਆਂ ਦੇ ਨਾਲ ਲਗਦੀ ਸੂਬੇ ਦੀ ਸੀਮਾ ਖੇਤਰਾਂ ਵਿੱਚ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਤਾਕਤ ਵਧਾਈ ਜਾਵੇ। ਇਸ ਦੇ ਨਾਲ ਹੀ ਮਾਹਰਾਂ ਨੂੰ ਵੀ ਟੀਮ ਵਿੱਚ ਸ਼ਾਮਿਲ ਕਰ ਨਸ਼ੇ ਦੀ ਸਪਲਾਈ ‘ਤੇ ਪ੍ਰਭਾਵੀ ਕੰਟਰੋਲ ਯਕੀਨੀ ਕੀਤਾ ਜਾਵੇਗਾ। ਉਨ੍ਹਾਂ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਨਸ਼ੇ ਦੇ ਖਿਲਾਫ ਸੰਯੁਕਤ ਮੁਹਿੰਮ ਨੂੰ ਤੇਜ ਕਰਨ, ਐਨਫੋਰਸਮੈਂਟ, ਡੀ-ਏਡਿਕਸ਼ਨ ਅਤੇ ਅਵੇਅਰਨੈਸ ਦੇ ਤਿੰਨਾਂ ਪਹਿਲੂਆਂ ‘ਤੇ ਸਨਮਾਨ ਰੁਪ ਨਾਲ ਕੰਮ ਕਰਨ ਅਤੇ ਪੰਚਾਇਤਾਂ ਨੂੰ ਸਰਗਰਮ ਭਾਗੀਦਾਰ ਬਨਾਉਣ ਦਾ ਨਿਰਦੇਸ਼ ਦਿੱਤਾ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਟੇਟ ਨਾਰਕੋਟਿਕਸ ਕੰਟਰੋਲ ਬਿਊਰੋ ਹੋਰ ਸਬੰਧਿਤ ਵਿਭਾਗਾਂ ਦੇ ਨਾਲ ਇੱਕ ਵਿਆਪਕ ਮੁਹਿੰਮ ਚਲਾ ਕੇ ਨਸ਼ੇ ਦੀ ਗਿਰਫਤ ਵਿੱਚ ਆਏ ਨੌਜੁਆਨਾਂ ਦੀ ਗੰਭੀਰਤਾ ਨਾਲ ਸਕ੍ਰੀਨਿੰਗ ਯਕੀਨੀ ਕਰਨ। ਇਸ ਸਬੰਧ ਵਿੱਚ ਤਹਿ ਤੱਕ ਜਾ ਕੇ ਪੂਰੀ ਜਾਂਚ-ਪੜਤਾਲ ਕੀਤੀ ਜਾਵੇ। ਇਹ ਪਤਾ ਲਗਾਇਆ ਜਾਵੇ ਕਿ ਨਸ਼ਾ ਕਿੱਥੋਂ ਅਤੇ ਕਿੰਨ੍ਹਾਂ ਸਰੋਤਾਂ ਤੋਂ ਲਿਆਇਆ ਜਾ ਰਿਹਾ ਹੈ। ਇਸ ਤਰ੍ਹਾ ਨਸ਼ੇ ਦੀ ਪੂਰੀ ਸਪਲਾਈ ਚੇਨ ਨੂੰ ਫੜ ਕੇ ਉਸ ‘ਤੇ ਪ੍ਰਭਾਵੀ ਕੰਟਰੋਲ ਸਥਾਪਿਤ ਕੀਤਾ ਜਾ ਸਕੇਗਾ। ਸਾਡਾ ਉਦੇਸ਼ ਸਿਰਫ ਨਸ਼ੇ ਨੂੰ ਰੋਕਣਾ ਨਹੀਂ ਹੈ, ਸਗੋ ਨਸ਼ੇ ਦੀ ਗਿਰਫਤ ਵਿੱਚ ਆਏ ਨੌਜੁਆਨਾਂ ਨੂੰ ਮੁੜ ਸਮਾਜ ਦੀ ਮੁੱਖ ਧਾਰਾ ਵਿੱਚ ਜੋੜਨਾ ਹੈ।

ਉਨ੍ਹਾਂ ਨੇ ਕਿਹਾ ਕਿ ਨਾਰਕੋਟਿਕਸ ਕੰਟਰੋਲ ਬਿਊਰੋ, ਸੇਵਾ ਵਿਭਾਗ ਅਤੇ ਸਿਹਤ ਵਿਭਾਗ ਮਿਲ ਕੇ ਨਸ਼ੇ ਦੇ ਖਿਲਾਫ ਸੰਯੁਕਤ ਮੁਹਿੰਮ ਦੀ ਮੁਹਿੰਮ ਨੂੰ ਹੋਰ ਤੇਜ ਕਰਨ ਜਿਸ ਨਾਲ ਇਸ ਬੁਰਾਈ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਨਾਲ ਹੀ, ਸਾਰੇ ਸਬੰਧਿਤ ਵਿਭਾਗ ਨਸ਼ੇ ਦੇ ਖਿਲਾਫ ਮਜਬੂਤ ਮੁਹਿੰਮ ਵਿੱਚ ਪੰਚਾਇਤਾਂ ਦੀ ਵੀ ਸਰਗਰਮ ਭਾਗੀਦਾਰੀ ਯਕੀਨੀ ਕਰਨ। ਚੰਗਾ ਕੰਮ ਕਰਨ ਵਾਲੀ ਪੰਚਾਇਤਾਂ ਅਤੇ ਸਰਪੰਚਾਂ ਨੂੰ ਸਨਮਾਨਿਤ ਕੀਤਾ ਜਾਵੇ। ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਦੇ ਹੋਏ ਸੂਬੇ ਨੂੰ ਨਸ਼ਾ ਮੁਕਤ ਬਨਾਉਣ ਲਈ ਠੋਸ ਕਦਮ ਚੁੱਕਣ।

ਸਟੇਟ ਪ੍ਰਗਤੀ ਪੋਰਟਲ ‘ਤੇ 75 ਕਰੋੜ ਤੋਂ ਵੱਧ ਦੀ ਪਰਿਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਸਮੇਂ ‘ਤੇ ਪੂਰਾ ਕਰਨ ਦੇ ਦਿੱਤੇ ਨਿਰਦੇਸ਼

ਇਸ ਦੇ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਟੇਟ ਪ੍ਰਗਤੀ ਪੋਰਟਲ ‘ਤੇ 75 ਕਰੋੜ ਰੁਪਏ ਤੋਂ ਵੱਧ ਲਾਗਤ ਵਾਲੀ ਵੱਖ-ਵੱਖ 7 ਪਰਿਯੋਜਨਾਵਾਂ ਦੇ ਲਾਗੂ ਕਰਨ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਅਗਾਮੀ ਮੀਟਿੰਗ ਵਿੱਚ ਅਜਿਹੇ ਵਿਭਾਗਾਂ ਦੇ ਪ੍ਰਤੀਨਿਧੀਆਂ ਨੂੰ ਵੀ ਸੱਦਾ ਦਿੱਤਾ ਜਾਵੇ, ਜਿਨ੍ਹਾਂ ਦੀ ਪਰਿਯੋਜਨਾਵਾਂ ਅੰਤਰ-ਵਿਭਾਗ ਦੇ ਮੁੱਦਿਆਂ ਦੇ ਕਾਰਨ ਸਮੇਂ ‘ਤੇ ਪੂਰੀਆਂ ਨਹੀਂ ਹੋ ਪਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀ ਮੀਟਿੰਗਾਂ ਵਿੱਚ ਸਬੰਧਿਤ ਵਿਭਾਗਾਂ ਦੀ ਮੌਜੂਦਗੀ ਨਾਲ ਇੰਨ੍ਹਾਂ ਸਮਸਿਆਵਾਂ ਦਾ ਤੁਰੰਤ ਹੱਲ ਕੀਤਾ ਜਾ ਸਕੇਗਾ, ਜਿਸ ਨਾਲ ਪਰਿਯੋਜਨਾਵਾਂ ਸਮੇਂ ‘ਤੇ ਪੂਰੀਆਂ ਹੋਣ ਅਤੇ ਨਾਗਰਿਕਾਂ ਨੂੰ ਉਨ੍ਹਾਂ ਦਾ ਲਾਭ ਜਲਦੀ ਮਿਲ ਸਕੇ।

ਮੁੱਖ ਮੰਤਰੀ ਨੇ ਹਿਸਾਰ ਜਿਲ੍ਹਾ ਵਿੱਚ ਮਿਰਜਾਪੁਰ ਰੋਡ ਤੋਂ ਰਾਸ਼ਟਰੀ ਰਾਜਮਾਰਗ -9 ਨੂੰ ਰਾਸ਼ਟਰੀ ਰਾਜਮਾਰਗ-52 ਨਾਲ ਜੋੜਨ ਵਾਲੀ ਚਾਰ ਲੇਨ ਸੜਕ, ਬੁਡਲਾਡਾ-ਰਤਿਆ-ਫਤਿਹਾਬਾਦ-ਭੱਟੂ-ਭਾਵਰਾ ਸੜਕ ਨਿਰਮਾਣ, ਘੋਗਰੀਪੁਰ ਤਂ ਹਰਿਆਣਾ-ਦਿੱਲੀ ਬੋਡਰ ਤੱਕ ਦੋ ਲੇਨ ਵਾਲੀ ਰਿਲੀਫ ਰੋਡ ਦੇ ਨਿਰਮਾਣ, ਨੋਇਡਾ ਤੋਂ ਫਰੀਦਾਬਾਦ ਹੁੰਦੇ ਹੋਏ ਗੁਰੁਗ੍ਰਾਮ ਤੱਕ ਮਾਸਟਰ ਰੋਡ ਦੇ ਨਿਰਮਾਣ, ਪੱਛਮੀ ਫਰੀਦਾਬਾਦ ਤੋਂ ਪੂਰਵੀ ਫਰੀਦਾਬਾਦ ਤੱਕ ਬਿਨ੍ਹਾਂ ਰੁਕਾਵਟ ਸੰਪਰਕ ਪ੍ਰਦਾਨ ਕਰਨ ਵਾਲੀ ਦੋ ਲਿੰਕ ਸੜਕਾਂ ਦੇ ਨਿਰਮਾਣ, ਗੁਰੂਗ੍ਰਾਮ ਵਿੱਚ ਨਵੇਂ ਨਿਆਇਕ ਪਰਿਸਰ (ਟਾਵਰ ਆਫ ਜਸਟਿਸ) ਅਤੇ ਫਤਿਹਾਬਾਦ ਸੈਥਟਰ-9 ਵਿੱਚ 200 ਬਿਸਤਰਿਆਂ ਵਾਲੇ ਹਸਪਤਾਲ ਦੇ ਨਿਰਮਾਣ ਕੰਮਾਂ ਦੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਇਹ ਸਾਰੀ ਮਹਤੱਵਪੂਰਣ ਪਰਿਯੋਜਨਾਵਾਂ ਨਿਰਧਾਰਿਤ ਸਮੇਂ ਅੰਦਰ ਪੂਰੀਆਂ ਕੀਤੀਆਂ ਜਾਣ ਤਾਂ ਜੋ ਸੂਬੇ ਦੇ ਵਿਕਾਸ ਕੰਮਾਂ ਦੀ ਗਤੀ ਹੋਰ ਤੇਜ ਹੋ ਸਕਣ।

ਮੀਟਿੰਗ ਵਿੱਚ ਮੁੱਖ ਸਕੱਤਰ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਆਰੁਣ ਕੁਮਾਰ ਗੁਪਤਾ, ਵਧੀਕ ਮੁੱਖ ਸਕੱਤਰ ਗ੍ਰਹਿ ਵਿਭਾਗ ਡਾ. ਸੁਮਿਤਾ ਮਿਸ਼ਰਾ, ਵਧੀਕ ਮੁੱਖ ਸਕੱਤਰ ਵਾਤਾਵਰਣ ਵਿਭਾਗ ਵਿਨੀਤ ਗਰਗ, ਵਧੀਕ ਮੁੱਖ ਸਕੱਤਰ ਸੇਵਾ ਵਿਭਾਗ ਜੀ ਅਨੁਪਮਾ, ਵਧੀਕ ਮੁੱਖ ਸਕੱਤਰ ਉਰਜਾ ਵਿਭਾਗ ਅਪੂਰਵ ਕੁਮਾਰ ਸਿੰਘ, ਵਧੀਕ ਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਅਨੁਰਾਗ ਅਗਰਵਾਲ, ਵਧੀਕ ਪੁਲਿਸ ਡਾਇਰੈਕਟਰ ਜਨਰਲ ਸੰਜੈ ਕੁਮਾਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੁਦ ਸਨ।

Share This Article
Leave a Comment