ਚੰਡੀਗੜ੍ਹ: ਮੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਗੁਰੂਗ੍ਰਾਮ ਦੇ ਲੋਕਨਿਰਮਾਣ ਰੇਸਟ ਹਾਊਸ ਵਿੱਚ ਜ਼ਿਲ੍ਹੇ ਦੇ ਵਿਕਾਸ ਲਈ 188 ਕਰੋੜ ਰੁਪਏ ਤੋਂ ਵੱਧ ਦੀ ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ।
ਪਟੌਦੀ ਵਿਧਾਨਸਭਾ ਵਿੱਚ ਸੜਕਾਂ ਦਾ ਹੋਇਆ ਉਦਘਾਟਨ
ਜ਼ਿਲ੍ਹਾ ਸ਼ਿਕਾਇਤ ਹੱਲ ਕਮੇਟੀ ਦੀ ਮੀਟਿੰਗ ਬਾਅਦ ਮੁੱਖ ਮੰਤਰੀ ਸਿੱਧੇ ਲੋਕ ਨਿਰਮਾਣ ਰੇਸਟ ਹਾਊਸ ਵਿੱਚ ਪਹੁੰਚੇ। ਜਿੱਥੇ ਉਨ੍ਹਾਂ ਨੇ ਪਟੌਦੀ ਵਿਧਾਨਸਭਾ ਖੇਤਰ ਵਿੱਚ 55 ਕਰੋੜ 5 ਲੱਖ 67 ਹਜ਼ਾਰ ਦੀ ਲਾਗਤ ਨਾਲ ਬਣਾਏ ਪੰਚਗਾਂਓ ਤੋਂ ਫਰੂਖਨਗਰ ਵਾਯਾ ਜਮਾਲਪੁਰ ਡਬਲ ਲੇਨ ਮਾਰਗ ਅਤੇ 13 ਕਰੋੜ 18 ਲੱਖ 83 ਹਜ਼ਾਰ ਰੁਪਏ ਦੀ ਲਾਗਤ ਨਾਲ ਹੇਲੀਮੰਡੀ, ਫਰੂਖਨਗਰ ਵਾਯਾ ਮੇਹਚਾਨਾ ਮਾਰਗ ਦੇ ਨਵੀਨੀਕਰਣ ਦਾ ਉਦਘਾਟਨ ਕੀਤਾ।
ਸੋਹਨਾ ਵਿਧਾਨਸਭਾ ਖੇਤਰ ਨੂੰ ਮਿਲੀ ਇਹ ਸੌਗਾਤ
ਮੁੱਖ ਮੰਤਰੀ ਨੇ ਸੋਹਨਾ ਵਿਧਾਨਸਭਾ ਖੇਤਰ ਵਿੱਚ 8 ਕਰੋੜ 23 ਲੱਖ 19 ਹਜ਼ਾਰ ਰੁਪਏ ਦੀ ਲਾਗਤ ਨਾਲ ਬਣੇ ਜੀਏ ਰੋਡ ਤੋਂ ਅਲੀਪੁਰ ਹਰਿਆ ਹੇੜਾ ਮਾਰਗ ਅਤੇ ਰਾਏਸੀਨਾ ਪਿੰਡ ਵਿੱਚ ਬਣੇ ਮੰਦਰ ਰੋਡ ਦਾ ਉਦਘਾਟਨ ਕੀਤਾ। ਉਨ੍ਹਾਂ ਨੇ 32 ਲੱਖ 63 ਹਜ਼ਾਰ ਦੀ ਲਾਗਤ ਨਾਲ ਬਣੇ ਬੀਪੀਡੀਐਸ ਰੋਡ ਤੋਂ ਨੁਨੇਰਾ, 28 ਲੱਖ 26 ਹਜ਼ਾਰ ਰੁਪਏ ਦੀ ਲਾਗਤ ਨਾਲ ਪੂਰਾ ਹੋਇਆ ਲੋਹ ਸਿੰਘਾਨੀ ਤੋਂ ਚਮਨਪੁਰਾ ਰੋਡ ਦਾ ਵੀ ਉਦਘਾਟਨ ਕੀਤਾ। ਇਸੇ ਲੜੀ ਵਿੱਚ ਸੋਹਨਾ ਵਿਧਾਨਸਭਾ ਖੇਤਰ ਵਿੱਚ 13 ਕਰੋੜ 34 ਲੱਖ 53 ਹਜ਼ਾਰ ਦੀ ਰਕਮ ਨਾਲ ਬਨਣ ਵਾਲੇ ਜੀਏ ਰੋਡ ਤੋਂ ਧੁਮਸਪੁਰ ਵਾਯਾ ਨਿਯਾਗਾਂਓ ਅਤੇ 16 ਕਰੋੜ 56 ਲੱਖ79 ਹਜ਼ਾਰ ਦੀ ਰਕਮ ਨਾਲ ਬਨਣ ਵਾਲੇ ਸੋਹਨਾ-ਅਭੈਪੁਰ-ਲੋਹਟਕੀ-ਖੇੜਲਾ ਅਤੇ ਦਮਦਮਾ ਤੋਂ ਰਿਠੌਜ ਸੜਕ ਮਾਰਗ ਦੇ ਮੁੜ ਵਿਸਥਾਰ ਦਾ ਵੀ ਨੀਂਹ ਪੱਥਰ ਰੱਖਿਆ।
ਗੁਰੂਗ੍ਰਾਮ ਵਿੱਚ ਵੇਧਗੀ ਪੇਯਜਲ ਪਸਲਾਈ ਦੀ ਸਮਰੱਥਾ
ਵਿਕਾਸ ਪਰਿਯੋਜਨਾਵਾਂ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀਐਮਡੀਏ) ਵੱਲੋਂ ਚੰਦੂ ਬੁਡੇੜਾ ਵਿੱਚ 63 ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ 100 ਐਮਐਲਡੀ ਸਮਰੱਥਾ ਦੀ ਨਵੀਨ ਜਲ੍ਹ ਪਰਿਸ਼ੋਧਨ ਯੁਨਿਟ-4 ਦਾ ਉਦਘਾਟਨ ਕੀਤਾ। ਇਸ ਪਰਿਯੋਜਨਾ ਰਾਹੀਂ ਗੁਰੂਗ੍ਰਾਮ ਦੇ 81 ਤੋਂ 115 ਤੱਕ 34 ਸੈਕਟਰਾਂ ਵਿੱਚ ਰਹਿਣ ਗਾਲੇ 4.5 ਲੱਖ ਤੋਂ ਵੱਧ ਪਰਿਵਾਰਾਂ ਨੂੰ ਸ਼ੁੱਧ ਪੇਯ੧ਲ ਦੀ ਵੱਧ ਸਪਲਾਈ ਯਕੀਨੀ ਹੋਵੇਗੀ। ਇੱਥੇ ਨਹਿਰੀ ਪਾਣੀ ਦਾ ਸੋਧ ਕਰ ਉਸ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ। ਇਸ ਯੁਨਿਟ ਦੇ ਤਿਆਰ ਹੋਣ ਨਾਲ ਲੱਛਮਣ ਵਿਹਾਰ, ਤਿਕੋਨਾ ਪਾਰਕ, ਨਿਯੂ ਕਲੋਨੀ, ਜੋਤੀ ਪਾਰਕ, ਅਰਜੁਨ ਨਗਰ, ਸੈਕਟਰ 12ਏ ਦਿਆਨੰਦ ਕਲੋਨੀ ਆਦਿ ਵਿੱਚ ਸੌ ਲੀਟਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਰੋਜਾਨਾ ਪਾਣੀ ਦੀ ਸਪਲਾਈ ਹੋ ਸਕੇਗੀ।
ਮੁੱਖ ਮੰਤਰੀ ਨੇ ਜਿਲ੍ਹਾ ਦੇ ਸਿਖਿਆਗਤ ਢਾਂਚਾ ਨੂੰ ਮਜਬੂਤ ਕਰਨ ਲਈ ਅੱਜ ਸਮੂਚੀ ਸਿਖਿਆ ਮੁਹਿੰਮ ਤਹਿਤ ਬਾਦਸ਼ਾਹਪੁਰ ਵਿਧਾਨਸਭਾ ਖੇਤਰ ਦੇ ਪਿੰਡ ਦੌਲਤਾਬਾਦ ਵਿੱਚ 5 ਕਰੋੜ 89 ਹਜਾਰ ਅਤੇ ਪਿੰਡ ਧਨਵਾਪੁਰ ਵਿੱਚ 2 ਕਰੋੜ 39 ਲੱਖ 56 ਹਜਾਰ, ਸੋਹਨਾ ਵਿੱਚ 4 ਕਰੋੜ 70 ਲੱਖ 30 ਹਜਾਰ ਅਤੇ ਪਿੰਡ ਧਾਮਡੌਜ ਵਿੱਚ 3 ਕਰੋੜ 40 ਲੱਖ 59 ਹਜਾਰ ਅਤੇ ਪਿੰਡ ਸਿਲੋਨੀ ਵਿੱਚ 3 ਕਰੋੜ 12 ਲੱਖ 87 ਹਜਾਰ ਦੀ ਲਾਗਤ ਤੋਂ ਬੱਚਣ ਵਾਲੇ ਨਵੇਂ ਸਕੂਲ ਭਵਨਾਂ ਦਾ ਨੀਂਹ ਪੱਥਰ ਰੱਖਿਆ।