ਨਿਊਜ਼ ਡੈਸਕ: ਹਰਿਆਣਾ ਸਰਕਾਰ ਨੇ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਇਸ ਸਾਲ ਸੂਬੇ ਵਿਚ 8ਵੀਂ ਬੋਰਡ ਦੀਆਂ ਪ੍ਰੀਖਿਆਵਾਂ ਨਾ ਕਰਾਉਣ ਦਾ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਸਾਲ 5ਵੀਂ ਤੇ 8ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਲਈਆਂ ਜਾਣਗੀਆਂ।ਉਨ੍ਹਾਂ ਨੇ ਕਿਹਾ ਹੈ ਕਿ ਇਸ ਦਾ ਕਾਰਨ ਹੈ ਕਿ ਕੋਵਿਡ-19 ਦੇ ਕਾਰਨ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਸਕੀ ਹੈ ਜਿਸ ਕਰਕੇ 1 ਸਾਲ ਤੱਕ ਬੋਰਡ ਦੀਆਂ ਪ੍ਰੀਖਿਆ ਉੱਤੇ ਰੋਕ ਲਗਾ ਦਿੱਤੀ ਹੈ।
ਸੀਐਮ ਨੇ ਕਿਹਾ ਹੈ ਕਿ ਕਈ ਹੋਰ ਮੁੱਦਿਆਂ ਨੂੰ ਲੈ ਕੇ 25 ਫਰਵਰੀ ਨੂੰ ਮੀਟਿੰਗ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਫਿਲਹਾਲ ਬੋਰਡ ਦੀਆਂ ਪ੍ਰੀਖਿਆਵਾਂ ਨਾ ਕਰਵਾਉਣ ਦਾ ਫੈਸਲਾ ਲਿਆ ਹੈ।
Haryana Alert | Chief Minister Sh @mlkhattar today announced that there will be no board exams for class 5th & 8th this year. The examinations of both CBSE & Haryana Board have been postponed for time being. From next session, board exams will be conducted for 5th & 8th classes.
— DPR Haryana (@DiprHaryana) February 21, 2022
ਦੱਸ ਦੇਈਏ ਕਿ ਹਰਿਆਣਾ ਵਿਚ 8ਵੀਂ ਦੀ ਬੋਰਡ ਪ੍ਰੀਖਿਆਵਾਂ ਦੇ ਵਿਰੋਧ ‘ਚ ਨਿੱਜੀ ਸਕੂਲ ਸੰਚਾਲਕ ਲਾਮਬੰਦ ਹੋ ਗਏ ਸਨ। ਹਰਿਆਣਾ ਸਕੂਲ ਲੈਕਚਰਾਰ ਐਸੋਸੀਏਸ਼ਨ (ਹਸਲਾ) ਸਰਕਾਰ ਦੇ ਇਸ ਫੈਸਲੇ ਦੇ ਸਮਰਥਨ ਵਿਚ ਸੀ। ਹਸਲਾ ਨੇ 8ਵੀਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਇਸੇ ਸੈਸ਼ਨ ਤੋਂ ਲੈਣ ਦੀ ਵਕਾਲਤ ਕੀਤੀ ਸੀ। ਸਿੱਖਿਆ ਵਿਭਾਗ ਪਿੱਛੇ ਹਟਿਆ ਤਾਂ ਰਾਜ ਪੱਧਰੀ ਅੰਦੋਲਨ ਕਰਨਗੇ।ਦੂਜੇ ਪਾਸੇ ਪ੍ਰੀਖਿਆ ਦੇ ਵਿਰੋਧ ਵਿਚ ਇਕਜੁੱਟ ਹੋਈ ਨਿੱਜੀ ਸਕੂਲਾਂ ਦੀ 12 ਐੈਸੋਸੀਏਸ਼ਨਾਂ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਮਨਹੋਰ ਲਾਲ ਨੇ 25 ਫਰਵਰੀ ਨੂੰ ਗੱਲਬਾਤ ਲਈ ਬੁਲਾਇਆ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.