ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬ ਵਾਸੀਆਂ ਨੂੰ ਇੱਕ ਹੋਰ ਤੋਹਫ਼ਾ ਦੇਣ ਜਾ ਰਹੇ ਹਨ। ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ਵਿੱਚ ਸਥਿਤ ਹੋਟਲ ਰਣਬਾਸ ਦ ਪੈਲੇਸ, ਅੱਜ ਲੋਹੜੀ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਹ ਹੋਟਲ ਦੁਨੀਆ ਦਾ ਇਕਲੌਤਾ ਸਿੱਖ ਪੈਲੇਸ ਹੋਟਲ ਹੋਵੇਗਾ। ਇਸ ਦਾ ਨਿਰਮਾਣ ਕਿਲ੍ਹਾ ਮੁਬਾਰਕ, ਪਟਿਆਲਾ ਵਿੱਚ ਕੀਤਾ ਗਿਆ ਹੈ।
ਕਿਲ੍ਹਾ ਮੁਬਾਰਕ ਵਿੱਚ ਖੁੱਲ੍ਹਣ ਵਾਲਾ ਇਹ ਹੋਟਲ ਡੈਸਟੀਨੇਸ਼ਨ ਵੈਡਿੰਗਜ਼ ਲਈ ਪਸੰਦੀਦਾ ਸਥਾਨ ਬਣ ਜਾਵੇਗਾ। ਰਾਜ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਪੈਲੇਸ ਹੋਟਲ ਦਾ ਨਿਰਮਾਣ ਕੀਤਾ ਗਿਆ ਹੈ। ਸਰਕਾਰ ਇਸ ਪ੍ਰੋਜੈਕਟ ‘ਤੇ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਇਸ ਪ੍ਰੋਜੈਕਟ ਨੇ ਦੋ ਸਾਲ ਪਹਿਲਾਂ 2022 ਵਿੱਚ ਗਤੀ ਫੜੀ ਸੀ। ਕਿਲਾ ਮੁਬਾਰਕ ਵਿੱਚ ਸਥਿਤ ਰਨਵਾਸ ਖੇਤਰ, ਗਿਲੌਖਾਨਾ ਅਤੇ ਲੱਸੀ ਖਾਨਾ ਨੂੰ ਇੱਕ ਵਿਰਾਸਤੀ ਹੋਟਲ ਵਿੱਚ ਬਦਲ ਦਿੱਤਾ ਗਿਆ ਹੈ। ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲਾ ਮੁਬਾਰਕ ਦੇ ਅੰਦਰ ਬਣਾਇਆ ਗਿਆ ਹੈ। ਹੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ। ਜਿਵੇਂ ਹੀ ਤੁਸੀਂ ਕਿਲ੍ਹੇ ਵਿੱਚ ਦਾਖਲ ਹੁੰਦੇ ਹੋ, ਖੱਬੇ ਪਾਸੇ ਰਣਵਾਸ ਇਮਾਰਤ ਹੈ। ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸ ਇਮਾਰਤ ਵਿੱਚ ਰਹਿੰਦੀਆਂ ਸਨ ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।