CM ਮਾਨ ਧੀ ਨੂੰ ਗੋਦੀ ‘ਚ ਲੈ ਕੇ ਪੁੱਜੇ ਘਰ; ਫੁੱਲਾਂ ਅਤੇ ਢੋਲ ਨਾਲ ਕੀਤਾ ਸਵਾਗਤ, ਦੱਸਿਆ ਧੀ ਦੇ ਨਾਮ ਦਾ ਅਰਥ

Prabhjot Kaur
3 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀਰਵਾਰ ਨੂੰ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੱਚੀ ਨੂੰ ਜਨਮ ਦਿੱਤਾ ਹੈ। ਬੱਚੀ ਅਤੇ ਮਾਂ ਦੋਵੇਂ ਤੰਦਰੁਸਤ ਹਨ। ਇਸ ਦੇ ਨਾਲ ਹੀ ਹੁਣ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੋਵੇਂ ਸ਼ੁੱਕਰਵਾਰ ਸਵੇਰੇ ਘਰ ਪਹੁੰਚ ਗਏ ਸਨ। ਇਸ ਮੌਕੇ ਪਰਿਵਾਰ ਨੂੰ ਲੈਣ ਲਈ ਸੀਐਮ ਭਗਵੰਤ ਮਾਨ ਖੁਦ ਹਸਪਤਾਲ ਪਹੁੰਚੇ ਸਨ। ਉਹਨਾਂ ਨੇ ਨਵਜੰਮੀ ਬੱਚੀ ਨੂੰ ਆਪਣੀ ਗੋਦ ਵਿੱਚ ਫੜਿਆ ਹੋਇਆ ਸੀ।

ਇਸ ਮੌਕੇ ਸੀਐਮ ਨੇ ਕਿਹਾ ਕਿ  ਮੈਂ ਬਹੁਤ ਖੁਸ਼ ਹਾਂ ਕਿ ਮੈਂ ਇੱਕ ਧੀ ਦਾ ਪਿਤਾ ਬਣ ਗਿਆ ਹਾਂ। ਉਹਨਾਂ ਨੇ ਦੱਸਿਆ ਕਿ ਮੈਂ ਤੇ ਮੇਰੀ ਪਤਨੀ ਨੇ ਚਾਰ ਦਿਨ ਪਹਿਲਾਂ ਇੱਕ ਗੀਤ ਸੁਣਿਆ ਸੀ। ਜਿਸ ‘ਚੋ ਉਹਨਾਂ ਨੂੰ ਨਿਆਮਤ ਸ਼ਬਦ ਮਿਲਿਆ ਸੀ ਤੇ ਅਸੀ ਧੀ ਦਾ ਨਾਮ ਨਿਆਮਤ ਕੌਰ ਰੱਖਿਆ ਹੈ ਯਾਨੀ ਰੱਬ ਦੀ ਬਖਸ਼ੀ ਦਾਤ। ਹਸਪਤਾਲ ਤੋਂ ਘਰ ਆਉਂਦਿਆਂ ਹੀ ਉਹਨਾਂ ਨੇ ਆਪਣੀ ਬੇਟੀ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਉਹਨਾਂ ਦੱਸਿਆ ਕਿ ਘਰ ‘ਚ ਬੇਟੀ ਦੇ ਸਵਾਗਤ ਲਈ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਹੋਰ ਵੀ ਕਈ ਧੀਆਂ ਨੇ ਜਨਮ ਲਿਆ ਹੋਵੇਗਾ। ਅਰਦਾਸ ਕਰਦਾ ਹਾਂ ਕਿ ਉਹਨਾਂ ਨੂੰ ਸਿੱਖਿਆ ਦਵੋ ਤੇ ਵਿਰਸੇ ਨਾਲ ਜੋੜੋ।

ਪਿਤਾ ਅਤੇ ਕੇਜਰੀਵਾਲ ਨੂੰ ਯਾਦ ਕਰਦੇ ਹੋਏ ਭਾਵੁਕ

ਪਿਤਾ ਨੂੰ ਯਾਦ ਕਰਕੇ ਭਾਵੁਕ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਆਹ ਸਮੇਂ ਪਿਤਾ ਜ਼ਰੂਰੀ ਰਸਮਾਂ ਪੂਰੀਆਂ ਕਰਦੇ ਹਨ। ਪਰ ਉਸਦੇ ਪਿਤਾ ਦੀ 2011 ਵਿੱਚ ਮੌਤ ਹੋ ਗਈ ਸੀ। ਅਜਿਹੇ ‘ਚ ਮੇਰੇ ਵਿਆਹ ਦੇ ਸਮੇਂ ਅਰਵਿੰਦ ਕੇਜਰੀਵਾਲ ਖੜ੍ਹੇ ਸਨ। ਉਹਨਾਂ ਨੇ ਮੇਰੇ ਪਿਤਾ ਦੇ ਸਾਰੇ ਫਰਜ਼ ਪੂਰੇ ਕੀਤੇ ਸਨ। ਉਹਨਾਂ ਨੇ ਕਿਹਾ ਕਿ ਹੁਣ ਮੈਂ ਉਹਨਾਂ ਨੂੰ ਕੀ ਦੱਸਾਂ ਕਿ ਉਹ ਤਾਇਆ ਤੇ ਦਾਦਾ ਬਣ ਗਏ ਹਨ ਤੇ ਉਹਨਾਂ ਨੇ ਵੀ ਬੀਤੇ ਦਿਨੀਂ ਵਧਾਈਆਂ ਵੀ ਭੇਜੀਆਂ ਹਨ।

- Advertisement -

ਮੋਹਾਲੀ ਦੇ ਫੇਜ਼-8 ਹਸਪਤਾਲ ਤੋਂ ਮੁੱਖ ਮੰਤਰੀ ਦੇ ਪਰਿਵਾਰ ਦਾ ਕਾਫਲਾ ਸਿੱਧਾ ਚੰਡੀਗੜ੍ਹ-ਪੰਜਾਬ ਮੁੱਖ ਮੰਤਰੀ ਨਿਵਾਸ ਲਈ ਰਵਾਨਾ ਹੋਇਆ। ਜਿਵੇਂ ਹੀ ਉਹ ਸੀਐਮ ਰਿਹਾਇਸ਼ ‘ਤੇ ਪਹੁੰਚੇ ਤਾਂ ਸੀਐਮ ਭਗਵੰਤ ਅਤੇ ਉਨ੍ਹਾਂ ਦੀ ਪਤਨੀ ਕਾਰ ਤੋਂ ਹੇਠਾਂ ਉਤਰ ਗਏ। ਧੀ-ਪਤਨੀ ਦਾ ਫੁੱਲਾਂ ਦੀ ਵਰਖਾ ਅਤੇ ਢੋਲ ਨਾਲ ਸਵਾਗਤ ਕੀਤਾ ਗਿਆ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share this Article
Leave a comment