ਚੰਡੀਗੜ੍ਹ: CM ਮਾਨ ਨੇ ਅੱਜ ਪਟਿਆਲਾ ‘ਚ ਹੋਟਲ ਰਨ ਬਾਸ -ਦ ਪੈਲੇਸ ਦਾ ਉਦਘਾਟਨ ਕੀਤਾ। ਹੁਣ ਰਾਜਸਥਾਨ ਦੀ ਤਰਜ਼ ‘ਤੇ ਇੱਥੇ ਵੀ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਨਾਲ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਸਰਕਾਰ ਕਈ ਸਾਲਾਂ ਤੋਂ ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੀ ਹੈ। ਦੋ ਸਾਲ ਪਹਿਲਾਂ 2022 ਵਿਚ ਇਸ ਪ੍ਰਾਜੈਕਟ ਨੇ ਰਫਤਾਰ ਫੜੀ। ਕਿਲਾ ਮੁਬਾਰਕ ਵਿਚ ਸਥਿਤ ਰਨ ਬਾਸ ਦਾ ਇਲਾਕਾ, ਗਿਲੌਖਾਨਾ ਤੇ ਲੱਸੀ ਖਾਨਾ ਨੂੰ ਹੈਰੀਟੇਜ ਹੋਟਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪੁਰਾਤਤਵ ਵਿਭਾਗ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੀ ਇਕ ਸੰਸਥਾ ਤੋਂ ਕਰਵਾ ਰਿਹਾ ਹੈ।
ਸਰਕਾਰ ਨੇ ਸ਼ੁਰੂਆਤੀ ਪੜਾਅ ਵਿਚ 6 ਕਰੋੜ ਦਾ ਫੰਡ ਜਾਰੀ ਕੀਤਾ ਸੀ। ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲਾ ਮੁਬਾਰਕ ਦੇ ਅੰਦਰ ਤਿਆਰ ਕੀਤਾ ਗਿਆ ਹੈ। ਹੋਟਲ ਦੀ ਛੱਤ ਲੱਕੜੀ ਨਾਲ ਬਣੀ ਹੈ। ਕਿਲੇ ਵਿਚ ਦਾਖਲ ਹੁੰਦੇ ਹੀ ਸੱਜੇ ਪਾਸੇ ਰਨ ਬਾਸ ਭਵਨ ਹੈ। ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸੇ ਭਵਨ ਵਿਚ ਰਹਿੰਦੀਆਂ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।