CM ਮਾਨ ਨੇ ਪਟਵਾਰੀਆਂ ਤੇ ਕਾਨੂੰਨਗੋ ਨੂੰ ਦਿੱਤੀ ਸਿੱਧੀ ਚੇਤਾਵਨੀ, ਕਲਮ ਛੋੜ੍ਹ ਹੜਤਾਲ ਕਰੋ ਪਰ ਉਸ ਤੋਂ ਬਾਅਦ…

Rajneet Kaur
1 Min Read

ਚੰਡੀਗੜ੍ਹ: CM ਮਾਨ ਨੇ ਹੜਤਾਲ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ।  ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ  ਪਟਵਾਰੀ, ਕਾਨੂੰਨਗੋ, ਕਿਸੇ ਰਿਸ਼ਵਤ ਮਾਮਲੇ ‘ਚ ਫਸੇ ਅਪਣੇ ਇੱਕ ਸਾਥੀ ਦੇ ਹੱਕ ‘ਚ ਅਤੇ ਡੀਸੀ ਦਫ਼ਤਰ ਕਰਮਚਾਰੀ ਆਪਣੀਆਂ ਨਿੱਜੀ ਮੰਗਾਂ ਨੂੰ ਲੈ ਕੇ  ਕਲਮ ਛੋੜ੍ਹ ਹੜਤਾਲ ਨਾ ਕਰੋ।ਪਰ ਜੇਕਰ ਉਹਨਾਂ ਕਲਮ ਛੋੜ ਹੜਤਾਲ ਕੀਤੀ ਤਾਂ ਬਾਅਦ ਵਿੱਚ ਤੁਹਾਡੇ ਹੱਥਾਂ ‘ਚ ਕਲਮ ਦੇਣੀ ਹੈ ਜਾਂ ਨਹੀਂ, ਇਹ ਫੈਸਲਾ ਸਰਕਾਰ ਕਰੇਗੀ।

CM ਮਾਨ ਨੇ ਅੱਗੇ ਲਿਖਿਆ ਕਿ ਨਿਜੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਤਾਂ ਸਾਡੇ ਕੋਲ ਬਹੁਤ ਪੜ੍ਹੇ ਲਿਖੇ ਬੇਰੋਜ਼ਗਾਰ ਮੌਜੂਦ ਹਨ, ਜੋ ਤੁਹਾਡੇ ਵਾਲੀਆਂ ਕਲਮਾਂ ਫੜ੍ਹਨ ਨੂੰ ਤਿਆਰ ਬੈਠੇ ਹਨ। ਉਹਨਾਂ ਸਪਸ਼ਟ ਦੱਸਿਆ ਕਿ ਪੰਜਾਬ ਦੇ ਲੋਕਾਂ ਦੀ ਖੱਜਲ-ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment