ਸੀਬੀਆਈ ਦਫ਼ਤਰ ਪਹੁੰਚੇ ਸੀਐਮ ਕੇਜਰੀਵਾਲ, ਪੁਲਿਸ ਨੇ ਰੋਕਿਆ ਭਗਵੰਤ ਮਾਨ ਦਾ ਕਾਫ਼ਲਾ

Rajneet Kaur
2 Min Read

ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਪੁੱਛਗਿੱਛ ਲਈ ਸੀਬੀਆਈ ਹੈੱਡਕੁਆਰਟਰ ਪਹੁੰਚੇ ਹਨ। ਸੀਬੀਆਈ ਤੋਂ ਪੁੱਛਗਿੱਛ ਅਤੇ ਹਿਰਾਸਤ ਦੇ ਸਵਾਲ ‘ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ, “ਜੋ ਵੀ ਸਵਾਲ ਪੁੱਛੇ ਜਾਣਗੇ ਅਸੀਂ ਜਵਾਬ ਦੇਵਾਂਗੇ।

ਦਸ ਦਈਏ ਕਿ  ਕੇਜਰੀਵਾਲ ਦੇ ਨਾਲ ਸੀਬੀਆਈ ਹੈੱਡਕੁਆਰਟਰ ਜਾਂਦੇ ਸਮੇਂ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ  ਅਤੇ ਹੋਰ ਕੈਬਨਿਟ ਮੰਤਰੀਆਂ ਦੇ ਕਾਫ਼ਲੇ ਨੂੰ ਰਸਤੇ ਵਿੱਚ ਹੀ ਰੋਕ ਲਿਆ  ਹੈ। ਜਿਸ ਤੋਂ ਬਾਅਦ ਕੇਜਰੀਵਾਰ ਇਕਲੇ ਹੀ  ਸੀਬੀਆਈ ਹੈੱਡਕੁਆਰਟਰ ਪਹੁੰਚੇ ਹਨ। ਇਸ ਦੇ ਨਾਲ ਹੀ ਪੁਲਿਸ ਦੀ ਇਸ ਕਾਰਵਾਈ ਤੋਂ ਨਾਰਾਜ਼ ‘ਆਪ’ ਆਗੂ ਹੁਣ ਲੋਧੀ ਰੋਡ ‘ਤੇ ਧਰਨੇ ‘ਤੇ ਬੈਠਣ ਦੀ ਤਿਆਰੀ ਕਰ ਰਹੇ ਹਨ।

ਇਸ ਦੌਰਾਨ ਪੰਜਾਬ ਦੇ CM ਮਾਨ ਨੇ ਕਿਹਾ, ‘ਸਾਡੀ ਪਾਰਟੀ ਅੱਗੇ ਵਧ ਰਹੀ ਹੈ। ਹੁਣ ਇਸ ਨੂੰ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ ਹੈ।ਇੰਨ੍ਹਾਂ ਤੋਂ  ਇਹ ਸਭ ਬਰਦਾਸ਼ਤ ਕਰਨਾ ਔਖਾ ਹੋ ਰਿਹਾ ਹੈ। ਸਾਡੀ ਸਰਕਾਰ ਵੱਲੋਂ ਸਕੂਲਾਂ, ਹਸਪਤਾਲਾਂ ਤੇ ਰੁਜ਼ਗਾਰ ਦੇਣ ਦਾ ਜੋ ਕੰਮ ਕੀਤਾ ਗਿਆ ਹੈ, ਉਹ ਭਾਜਪਾ ਨੂੰ ਨਜ਼ਰ ਨਹੀਂ ਆ ਰਿਹਾ।

ਘਰ ਤੋਂ ਨਿਕਲਣ ਲੱਗੇ ਕੇਜਰੀਵਾਲ ਨੇ ਕਿਹਾ ਕਿ   ਉਨ੍ਹਾਂ ਨੇ ਅੱਜ ਮੈਨੂੰ ਸੀਬੀਆਈ ਬੁਲਾਇਆ ਹੈ, ਮੈਂ ਥੋੜ੍ਹੀ ਦੇਰ ਵਿੱਚ ਘਰੋਂ ਨਿਕਲਾਂਗਾ। ਮੈਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਇਮਾਨਦਾਰੀ ਅਤੇ ਸੱਚਾਈ ਨਾਲ ਦੇਵਾਂਗਾ, ਜਦੋਂ ਮੈਂ ਕੁਝ ਗਲਤ ਨਹੀਂ ਕੀਤਾ ਤਾਂ ਫਿਰ ਕੀ ਛੁਪਾਉਣਾ ਹੈ। ਇਹ ਲੋਕ ਬਹੁਤ ਤਾਕਤਵਰ ਹਨ। ਕਿਸੇ ਨੂੰ ਵੀ ਜੇਲ੍ਹ ਭੇਜ ਸਕਦੇ ਹਨ।

Share This Article
Leave a Comment