ਕਪੂਰਥਲਾ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਡਾ.ਬੀ ਆਰ ਅੰਬੇਦਕਰ ਦੇ ਨਾਮ ’ਤੇ ਬਣਨ ਵਾਲੇ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਦੌਰਾਨ ਮੁੱਖ ਮੰਤਰੀ ਨੂੰ ਸਟੇਜ ‘ਤੇ ਸੱਦਿਆ ਗਿਆ। ਮੁੱਖ ਮੰਤਰੀ ਖੁਦ ਨੂੰ ਨਹੀਂ ਰੋਕ ਸਕੇ ਅਤੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਸਾਈ ਕਰਦੇ ਹੋਏ ਸਟੇਜ ‘ਤੇ ਚੜ੍ਹ ਕੇ ਭੰਗੜਾ ਪਾਇਆ।
ਮੁੱਖ ਮੰਤਰੀ ਵੱਲੋਂ ਵਿਦਿਆਰਥੀਆਂ ਨਾਲ ਪਾਏ ਇਸ ਭੰਗੜੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।
ਦੇਖੋ ਵੀਡੀਓ: