ਚੰਡੀਗਡ਼੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਟਵਿੱਟਰ ਹੈਂਡਲ ਤੇ ਪੋਸਟ ਪਾ ਕੇ ਅਦਾਕਾਰ ਤੇ ਕਿਸਾਨੀ ਸੰਘਰਸ਼ ਚ ਹਿੱਸਾ ਲੈਣ ਵਾਲੇ ਦੀਪ ਸਿੱਧੂ ਦੀ ਅਚਾਨਕ ਸੜਕ ਹਾਦਸੇ ਚ ਹੋਈ ਮੌਤ ਤੇ ਅਫ਼ਸੋਸ ਜਤਾਇਆ ਹੈ।
Deeply saddened to learn about the unfortunate demise of renowned actor and social activist, #DeepSidhu. My thoughts and prayers are with the bereaved family and fans.
— Charanjit Singh Channi (@CHARANJITCHANNI) February 15, 2022
ਅੱਜ ਦੇਰ ਸ਼ਾਮ ਮੇਰੇ ਇੱਕ ਖ਼ਬਰ ਵਿੱਚ ਦੀਪ ਸਿੱਧੂ ਦੀ ਸੋਨੀਪਤ ਨੇੜੇ ਕੇਐਮਪੀ ਹਾਈਵੇ ਤੇ ਸੜਕ ਹਾਦਸੇ ‘ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੀਪ ਸਿੱਧੂ ਦੀ ਸਕਾਰਪੀਓ ਗੱਡੀ ਇੱਕ ਖਡ਼੍ਹੇ ਹੋੲੇ ਟਰੱਕ ਦੇ ਵਿੱਚ ਜਾ ਵੱਜੀ। ਉਨ੍ਹਾਂ ਦੇ ਨਾਲ ਗੱਡੀ ਵਿੱਚ ਉੱਨਤੀ ਮਹਿਲਾ ਮਿੱਤਰ ਵੀ ਸੀ ਜਿਸ ਨੂੰ ਮਾਮੂਲੀ ਚੋਟਾਂ ਹੀ ਆਈਆਂ ਹਨ ਉਹ ਜ਼ੇਰੇ ਇਲਾਜ ਹਸਪਤਾਲ ਚ ਦਾਖ਼ਲ ਹੈ।