ਸੀਐੱਮ ਭਗਵੰਤ ਮਾਨ ਦੇ ਚਲਦੇ ਭਾਸ਼ਣ ‘ਚ ਵਿਅਕਤੀ ਨੇ ਰੌਲਾ ਪਾ ਕੇ ਸੁਣਾਇਆ ਦੁੱਖ

Prabhjot Kaur
1 Min Read

ਅੰਮ੍ਰਿਤਸਰ: ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਅੰਮ੍ਰਿਤਸਰ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨ ਪਹੁੰਚੇ ਸਨ। ਇਸ ਦੌਰਾਨ ਇਸ ਦੌਰਾਨ ਜਦੋਂ ਭਗਵੰਤ ਸਿੰਘ ਮਾਨ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਸ ਸਮੇਂ ਇੱਕ ਵਿਅਕਤੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੰਗਾਮਾ ਸ਼ੁਰੂ ਕਰ ਦਿੱਤਾ।

ਵਿਅਕਤੀ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ‘ਚ ਉਹ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ, ‘ਤੁਹਾਡੇ ਅਫਸਰ ਰਿਸ਼ਵਤ ਲੈਂਦੇ ਹਨ ਤੇ ਕੋਈ ਸੁਣਵਾਈ ਨਹੀਂ ਹੁੰਦੀ।’ ਇਸ ਤੋਂ ਇਲਾਵਾ ਉਹ ਵਿਅਕਤੀ ਕਹਿੰਦਾ ਹੈ ਕਿ ਸਾਡੇ ਸਾਰੇ ਪਰਿਵਾਰ ‘ਤੇ ਝੂਠੇ ਪਰਚੇ ਦਰਜ ਕਰਵਾਏ ਗਏ ਹਨ। ਇਸ ਤੋਂ ਬਾਅਦ ਭਗਵੰਤ ਸਿੰਘ ਮਾਨ ਵੱਲੋਂ ਉਸ ਨੂੰ ਸਟੇਜ ਉੱਪਰ ਬੁਲਾ ਲਿਆ ਜਾਂਦਾ ਹੈ ਤੇ ਮੁੱਖ ਮੰਤਰੀ ਉਸ ਨੂੰ ਮਿਲਣ ਦਾ ਭਰੋਸਾ ਦੇ ਕੇ ਆਪਣੀ ਸਪੀਚ ਸ਼ੁਰੂ ਕਰ ਦਿੰਦੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment