ਅਮਰੀਕਾ ‘ਚ ਅਜਨਾਲਾ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੇ ਲਾਸ ਏਂਜਲਸ ਵਿੱਚ ਸ਼ਨੀਵਾਰ ਨੂੰ ਇੱਕ ਭਾਰਤੀ ਨੌਜਵਾਨ ਦਾ ਅਣਪਛਾਤੇ ਹਮਲਾਵਰ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਹਰਿਆਣਾ ਦੇ ਕਰਨਾਲ ਜਿਲ੍ਹੇ ਦਾ ਵਾਸੀ ਸੀ।

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਕਰਨਾਲ ਜਿਲ੍ਹੇ ਦੇ ਵਾਸੀ 31 ਸਾਲ ਦੇ ਮਨਿੰਦਰ ਸਿੰਘ ਅਮਰੀਕਾ ਦੇ ਲਾਸ ਏਂਜਲਸ  ਕਾਉਂਟੀ ਵਿੱਚ ਇੱਕ ਸਟੋਰ ‘ਚ ਨੌਕਰੀ ਕਰਦੇ ਸਨ। ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਉਹ ਆਪਣੇ ਪਰਿਵਾਰ ਦਾ ਇਲਾਉਤਾ ਕਮਾਉਣ ਵਾਲਾ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਹਨ।

ਮਨਿੰਦਰ ਛੇ ਮਹੀਨੇ ਪਹਿਲਾਂ ਹੀ ਅਮਰੀਕਾ ਗਿਆ ਸੀ। ਉਹ ਆਪਣੀ ਕਮਾਈ ਦਾ ਵੱਡਾ ਹਿੱਸਾ ਭਾਰਤ ਸਥਿਤ ਆਪਣੇ ਪਰਿਵਾਰ ਨੂੰ ਭੇਜਿਆ ਕਰਦੇ ਸਨ। ਵਹਿਟਿਅਰ ਸਿਟੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰੇ 5:43 ਵਜੇ ਵਾਪਰੀ ਸੀ।

ਪੁਲਿਸ ਨੇ ਸ਼ੱਕੀ ਦੀ ਤਸਵੀਰ ਜਾਰੀ ਕਰਦੇ ਹੋਏ ਕਿਹਾ ਕਿ ਬਿਨਾਂ ਕਿਸੇ ਕਾਰਨ ਦੇ ਸ਼ੱਕੀ ਨੇ ਚਲਾਈ ਜਿਸ ਵਿੱਚ ਮਨਿੰਦਰ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ੱਕੀ ਘਟਨਾ ਸਥਾਨ ਤੋਂ ਭੱਜ ਗਿਆ ਅਤੇ ਉਦੋਂ ਤੋਂ ਫਰਾਰ ਹੈ। ਸਟੋਰ ਦੇ ਅੰਦਰ ਦੋ ਗਾਹਕ ਸਨ ਦੋਵੇਂ ਜ਼ਖਮੀ ਹੋ ਗਏ ਹਨ।

ਮਨਿੰਦਰ ਦੇ ਭਰਾ ਨੇ ਪੈਸਾ ਇਕੱਠਾ ਕਰਨ ਲਈ ‘ਗੋ-ਫੰਡ ਮੀ’ ਫੰਡਰੇਜ਼ਰ ਸ਼ੁਰੂ ਕੀਤੀ ਹੈ ਤਾਂਕਿ ਮ੍ਰਿਤਕ ਦੀ ਦੇਹ ਨੂੰ ਆਪਣੇ ਦੇਸ਼ ਭੇਜਿਆ ਜਾ ਸਕੇ। ਉਸਦੇ ਭਰਾ ਨੇ ਗੋ – ਫੰਡ ਮੀ ਪੇਜ ਵਿੱਚ ਐਤਵਾਰ ਨੂੰ ਲਿਖਿਆ ਕਿ ਉਸ ਦੇ ਪਰਿਵਾਰ ਵਿੱਚ ਮਾਤਾ, ਪਿਤਾ, ਪਤਨੀ ਅਤੇ ਪੰਜ ਅਤੇ ਨੌਂ ਸਾਲ ਦੇ ਦੋ ਛੋਟੇ ਬੱਚੇ ਹਨ । ਮੈਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਆਪਣੇ ਦੇਸ਼ ਭੇਜਣ ਲਈ ਮਦਦ ਮੰਗ ਰਿਹਾ ਹਾਂ ਤਾਂਕਿ ਉਨ੍ਹਾਂ ਦੀ ਪਤਨੀ ਅਤੇ ਬੱਚੇ ਆਖਰੀ ਵਾਰ ਉਨ੍ਹਾਂ ਨੂੰ ਵੇਖ ਸਕਣ।

Share This Article
Leave a Comment