ਪੁਡੂਚੇਰੀ ‘ਚ ਭਾਜਪਾ-ਕਾਂਗਰਸ ਵਰਕਰਾਂ ਵਿਚਾਲੇ ਝੜਪ, ਪੁਲਿਸ ਨੇ ਕੀਤਾ ਲਾਠੀਚਾਰਜ

Global Team
2 Min Read

ਨਿਊਜ਼ ਡੈਸਕ: ਪੁਡੂਚੇਰੀ ਦੇ ਮੰਨਾਦੀਪੇਟ ਵਿਧਾਨ ਸਭਾ ਹਲਕੇ ਦੇ ਤਿਰੂਕਾਨੂਰ ਪਿੰਡ ‘ਚ ਵੀਰਵਾਰ ਨੂੰ ਵੋਟਿੰਗ ਦੌਰਾਨ ਭਾਜਪਾ ਅਤੇ ਕਾਂਗਰਸ ਵਰਕਰਾਂ ਵਿਚਾਲੇ ਝੜਪ ਹੋ ਗਈ। ਵਿਵਾਦ ਉਦੋਂ ਸ਼ੁਰੂ ਹੋ ਗਿਆ ਜਦੋਂ ਕਾਂਗਰਸੀ ਵਰਕਰਾਂ ਨੇ ਪੋਲਿੰਗ ਬੂਥ ਨੇੜੇ ਭਾਜਪਾ ਵਰਕਰਾਂ ਦੀ ਮੌਜੂਦਗੀ ‘ਤੇ ਇਤਰਾਜ਼ ਕੀਤਾ। ਕਾਂਗਰਸ ਦਾ ਕਹਿਣਾ ਹੈ ਕਿ ਸਿਰਫ ਵੋਟਰ ਹੀ ਹੋਣੇ ਚਾਹੀਦੇ ਹਨ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਰਕਰਾਂ ਨੇ ਆਪਸ ਵਿੱਚ ਲੜਾਈ ਸ਼ੁਰੂ ਕਰ ਦਿੱਤੀ।

ਸਥਿਤੀ ਵਿਗੜਦੀ ਦੇਖ ਪੁਲਿਸ ਨੇ ਤੁਰੰਤ ਦਖਲ ਦਿੱਤਾ ਅਤੇ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਕੀਤਾ। ਪੁਲਿਸ ਸੂਤਰਾਂ ਅਨੁਸਾਰ ਇਸ ਘਟਨਾ ਦਾ ਵੋਟਿੰਗ ਪ੍ਰਕਿਰਿਆ ’ਤੇ ਕੋਈ ਅਸਰ ਨਹੀਂ ਪਿਆ। ਇਸ ਸੀਟ ਤੋਂ ਭਾਜਪਾ ਵੱਲੋਂ ਗ੍ਰਹਿ ਮੰਤਰੀ ਏ ਨਮਾਸੀਵਯਮ ਅਤੇ ਕਾਂਗਰਸ ਵੱਲੋਂ ਸਾਬਕਾ ਡਿਪਟੀ ਸਪੀਕਰ ਟੀਪੀਆਰ ਸੇਲਵਮ ਚੋਣ ਮੈਦਾਨ ਵਿੱਚ ਹਨ।

ਵਿਧਾਨ ਸਭਾ ਚੋਣਾਂ 2026 ਲਈ ਵੋਟਿੰਗ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਦੁਪਹਿਰ 3 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਅਸਾਮ ਵਿੱਚ ਸਭ ਤੋਂ ਵੱਧ 75.91 ਫੀਸਦੀ ਵੋਟਿੰਗ ਹੋਈ ਹੈ। ਪੁਡੂਚੇਰੀ ਵਿੱਚ 72.40 ਫੀਸਦੀ ਅਤੇ ਕੇਰਲ ਵਿੱਚ 62.71 ਫੀਸਦੀ ਵੋਟਾਂ ਪਈਆਂ ਹਨ। ਕੇਰਲ ਦੀਆਂ 140 ਸੀਟਾਂ, ਅਸਾਮ ਦੀਆਂ 126 ਸੀਟਾਂ ਅਤੇ ਪੁਡੂਚੇਰੀ ਦੀਆਂ 30 ਸੀਟਾਂ ‘ਤੇ ਲੋਕ ਆਪਣੇ ਭਵਿੱਖ ਦਾ ਫੈਸਲਾ ਕਰ ਰਹੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment