ਅਨਾਜ ਦਿਵਾਉਣ ਵਾਲੀ ‘ਮੇਰਾ ਰਾਸ਼ਨ ਐਪ’ ਬਾਰੇ ਨਾਗਰਿਕਾਂ ਨੇ ਤਸੱਲੀ ਪ੍ਰਗਟਾਈ

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ‘ਮੇਰਾ ਰਾਸ਼ਨ ਐਪ’ ਯੋਜਨਾ ਦੀ ਸ਼ੁਰੂਆਤ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਦੁਆਰਾ ਕੀਤੀ ਗਈ ਹੈ। ਇਹ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ‘ਇੱਕ ਰਾਸ਼ਟਰ-ਇੱਕ ਰਾਸ਼ਨ ਕਾਰਡ’ ਯੋਜਨਾ ਦਾ ਹਿੱਸਾ ਹੈ। ਇਸ ਐਪ ਦੇ ਜ਼ਰੀਏ, ‘ਰਾਸ਼ਟਰੀ ਅਨਾਜ ਸੁਰੱਖਿਆ ਕਾਨੂੰਨ’ ਦੇ ਲਾਭਾਰਥੀ ਇਹ ਚੈੱਕ ਕਰ ਸਕਣਗੇ ਕਿ ਉਨ੍ਹਾਂ ਨੂੰ ਕਿੰਨਾ ਅਨਾਜ ਮਿਲੇਗਾ। ਇਸ ਸੁਵਿਧਾ ਤੋਂ ਇਲਾਵਾ, ਲਾਭਾਰਥੀਆਂ ਨੂੰ ਲਾਗਲੀਆਂ ‘ਫ਼ੇਅਰ ਪ੍ਰਾਈਸ’ ਦੁਕਾਨਾਂ ਦੇ ਪਤੇ ਅਤੇ ਰਾਸ਼ਨ ਕਾਰਡ ਉੱਤੇ ਉਪਲਬਧ ਸਾਰੀਆਂ ਸੁਵਿਧਾਵਾਂ ਬਾਰੇ ਮੁਕੰਮਲ ਜਾਣਕਾਰੀ ਵੀ ਮਿਲੇਗੀ। ਖਪਤਕਾਰ ਇਹ ਐਪ ‘ਗੂਗਲ ਪਲੇਅ ਸਟੋਰ’ ਤੋਂ ਡਾਊਨਲੋਡ ਕਰ ਸਕਦਾ ਹੈ।

ਹਰਿਆਣਾ ਦੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਜੀਂਦ ਨੇ ਇਸ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਐਪ ਭਾਰਤ ਸਰਕਾਰ ਦੇ ਖੁਰਾਕ ਤੇ ਜਨਤਕ ਵੰਡ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਹੈ। ਜੇ ਰਾਸ਼ਨ ਕਾਰਡ ਧਾਰਕ ਆਪਣੀ ਰਿਹਾਇਸ਼ ਦਾ ਸਥਾਨ ਤਬਦੀਲ ਕਰਕੇ ਕਿਸੇ ਨਵੀਂ ਥਾਂ ’ਤੇ ਚਲੇ ਜਾਂਦੇ ਹਨ, ਤਾਂ ਵੀ ਉਹ ਆਪਣੇ ਮੋਬਾਈਲ ਫੋਨ ਉੱਤੇ ਲਾਗਲੇ ਰਾਸ਼ਨ ਡਿਪੂ ਜਾਂ ਫ਼ੇਅਰ ਪ੍ਰਾਈਸ ਸ਼ੌਪ ਦੀ ਜਾਣਕਾਰੀ ਲੈ ਸਕਦੇ ਹਨ। ਇਹ ਐਪ ਪ੍ਰਵਾਸੀਆਂ ਦੀ ਸੁਵਿਧਾ ਲਈ ਤਿਆਰ ਕੀਤੀ ਗਈ ਹੈ।

 

ਉਨ੍ਹਾਂ ਕਿਹਾ ਕਿ ਇਸ ਐਪ ਨਾਲ ਪਾਰਦਰਸ਼ਤਾ ਆਵੇਗੀ। ‘ਇੱਕ ਰਾਸ਼ਟਰ-ਇੱਕ ਰਾਸ਼ਨ ਕਾਰਡ’ ਯੋਜਨਾ ਦੇ ਤਹਿਤ ਰਾਸ਼ਨ ਕਾਰਡ-ਧਾਰਕ ਆਪਣੇ ਹਿੱਸੇ ਦਾ ਰਾਸ਼ਨ ਦੇਸ਼ ਦੀ ਕਿਸੇ ਵੀ ਰਾਸ਼ਨ ਦੀ ਦੁਕਾਨ ਤੋਂ ਲੈ ਸਕਦੇ ਹਨ। ਇਸ ਲਈ, ਰਾਸ਼ਨ ਕਾਰਡ-ਧਾਰਕ ਕੋਲ ਐਂਡ੍ਰਾਇਡ ਫੋਨ ਹੋਣਾ ਜ਼ਰੂਰੀ ਹੈ।

- Advertisement -

ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਨੇ ਕਿਹਾ ਕਿ ‘ਮੇਰਾ ਰਾਸ਼ਨ ਐਪ’ ਡਾਊਨਲੋਡ ਕਰਨ ਤੋਂ ਬਾਅਦ ਖਪਤਕਾਰ ਨੂੰ ਐਪ ਵਿੱਚ ਖ਼ੁਦ ਨੂੰ ਰਜਿਸਟਰ ਕਰਨਾ ਹੋਵੇਗਾ। ‘ਪਾਤਰ ਲਾਭਾਰਥੀ ਆਪਣਾ ਆਧਾਰ ਕਾਰਡ ਦਿਖਾ ਕੇ ਹੀ ਰਾਸ਼ਨ ਵੀ ਖਰੀਦ ਸਕਦੇ ਹਨ, ਚਾਹੇ ਉਨ੍ਹਾਂ ਕੋਲ ਰਾਸ਼ਨ ਕਾਰਡ ਨਾ ਵੀ ਹੋਵੇ।’

ਜ਼ਿਲ੍ਹੇ ਦੇ ਆਮ ਲੋਕਾਂ ਨੇ ਕਿਹਾ ਕਿ ਇਹ ਯੋਜਨਾ ਜਨਤਾ ਲਈ ਲਾਹੇਵੰਦ ਹੋਵੇਗੀ। ਇੱਕ ਰਾਸ਼ਨ ਕਾਰਡ-ਧਾਰਕ ਸਰੋਜ ਨੇ ਕਿਹਾ, ‘ਇਹ ਉਨ੍ਹਾਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਰਹੇਗੀ, ਜਿਹੜੇ ਇੱਕ ਤੋਂ ਦੂਜੀ ਥਾਂ ਜਾਂਦੇ ਰਹਿੰਦੇ ਹਨ। ਇਹ ਐਪ ਪਾਤਰਤਾ, ਰਾਸ਼ਨ ਦੀ ਲਾਗਲੀ ਦੁਕਾਨ, ਆਦਿ ਬਾਰੇ ਸਾਰੇ ਵੇਰਵੇ ਮੁਹੱਈਆ ਕਰਵਾਏਗੀ।’

Share this Article
Leave a comment