ਵੋਟਰ ਪਹਿਚਾਣ ਪੱਤਰ ਤੋਂ ਇਲਾਵਾ 11 ਵੈਕਲਪਿਕ ਦਸਤਾਵੇਜਾਂ ਦਾ ਵਰਤੋ ਕਰ ਕੇ ਵੀ ਵੋਟ ਪਾ ਸਕਦੇ ਹਨ ਨਾਗਰਿਕ: ਅਨੁਰਾਗ ਅਗਰਵਾਲ

Prabhjot Kaur
3 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੂਰਾਗ ਅਗਰਵਾਲਲ ਨੇ ਕਿਹਾ ਕਿ ਲੋਕਤੰਤਰ ਦੇ ਪਰਵ ਵਿਚ ਹਰ ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਆਪਣੇ ਯੋਗਦਾਨ ਜਰੂਰਨ ਕਰਨ। ਇਸ ਦੇ ਲਈ ਹਰੇਕ ਵੋਟਰ ਇਹ ਯਕੀਨੀ ਕਰ ਲੈਣ ਕਿ ਉਨ੍ਹਾਂ ਦਾ ਨਾਂਅ ਵੋਟਰ ਸੂਚੀ ਵਿਚ ਜਰੂਰ ਦਰਜ ਹੋਣੇ। ਜਿਸ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਹੈ, ਸਿਰਫ ਉੱਥੇ ਵੋਟਰ ਆਪਣੇ ਵੋਟਅਧਿਕਾਰ ਦੀ ਵਰਤੋ ਕਰ ਸਕਦੇ ਹਨ। ਜੇਕਰ ਕਿਸੇ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਹੈ, ਪਰ ਉਸ ਦੇ ਪਾਸ ਵੋਟਰ ਪਹਿਚਾਣ ਪੱਤਰ (ਏਪਿਕ) ਨਹੀਂ ਹੈ ਤਾਂ ਉਹ ਚੋਣ ਕਮਿਸ਼ਨ ਵੱਲੋਂ ਨਿਰਦੇਫਸ਼ਿਤ 11 ਵੈਕਲਪਿਕ ਪਹਿਚਾਣ ਪੱਤਰ ਦਿਖਾ ਕੇ ਆਪਣਾ ਵੋਟ ਪਾ ਸਕਦੇ ਹਨ। ਹਰੇਕ ਵੋਟਰ ਨੂੰ ਚੋਣ ਕੇਂਦਰ ਵਿਚ ਆਪਣੇ ਵੋਟ ਦੀ ਗੁਪਤਤਾ ਬਣਾਏ ਰੱਖਣਾ ਜਰੂਰੀ ਹੈ ਅਤੇ ਇਹ ਉਸ ਦੀ ਨੈਤਿਕ ਜਿਮੇਵਾਰੀ ਵੀ ਹੈ।

ਅਗਰਵਾਲ ਨੇ ਦਸਿਆ ਕਿ ਜੇਕਰ ਵੋਟਰ ਦੇ ਕੋਲ ਸੁਰਾਣਾ ਏਪਿਕ ਕਾਰਡ ਹੈ ਜੋ ਵੀ ਉਹ ਵੋਟ ਹਾਲ ਸਕਦਾ ਹੈ ਬੇਸ਼ਤੇ ਕਿ ਉਸ ਦਾ ਨਾਂਅ ਉਸ ਖੇਤਰ ਦੀ ਵੋਟਰ ਸੂਚੀ ਵਿਚ ਹੋਣਾ ਚਾਹੀਦਾ ਹੈ। ਜੇਕਰ ਕਿਸੇ ਵੋਟਰ ਦਾ ਨਾਂਅ ਵੋਟਰ ਸੂਚੀ ਵਿਚ ਨਹੀਂ ਹੈ ਅਤੇ ਉਹ ਵੋਟ ਪਾਉਣ ਦੇ ਲਈ ਚੋਣ ਕੇਂਦਰ ‘ਤੇ ਆਪਣਾ ਆਧਾਰ ਕਾਰਡ ਜਾਂ ਵੋਟਰ ਕਾਡਰ ਜਾਂ ਹੋਰ ਕਾਰਡ ਪਹਿਚਾਣ ਪੱਤਰ ਦਿਖਾਉਂਦਾ ਹੈ ਤਾਂ ਊਸ ਨੂੰ ਵੋਟ ਪਾਉਣ ਨਹੀਂ ਦਿੱਤਾ ਜਾਵੇਗਾ। ਕੋਈ ਵੀ ਗੋਟਰ ਸਿਰਫ ਤਾਂਹੀ ਵੋਟ ਪਾ ਕਸਦਾ ਹੈ ਜਦੋਂ ਉਸ ਦਾ ਨਾਂਅ ਚੋਣ ਸੂਚੀ ਵਿਚ ਦਰਜ ਹੋਵੇ।

ਉਨ੍ਹਾਂ ਲੇ ਦਸਿਆ ਕਿ ਏਪਿਕ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਨਿਰਦੇਸ਼ਿਤ 11 ਵੈਕਲਪਿਕ ਫੋਟੋ ਪਹਿਚਾਣ ਦਸਤਾਵੇਜਾਂ ਦੀ ਵਰਤੋ ਕਰ ਕੇ ਵੀ ਵੋਟ ਪਾ ਕਸਦੇ ਹਨ। ਇੰਨ੍ਹਾਂ ਦਸਤਾਵੇਜਾਂ ਵਿਚ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਕੇਂਦਰੀ, ਰਾਜ ਸਕਾਰ, ਪਬਲਿਕ ਸਮੱਗਰੀਆਂ ਜਾਂ ਨਿਜੀ ਲਿਮੀਟੇਡ, ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫੋਟੋਯੁਕਤ ਸੇਵਾ ਪਹਿਚਾਣ ਪੱਤਰ ਬੈਂਕ ਜਾਂ ਡਾਕਘਰ ਵੱਲੋਂ ਚਾਰੀ ਫੋਟੋਯੁਕਤ ਪਾਸਬੁੱਕ, ਪੈਨ ਕਾਰਡ, ਕਿਰਤ ਮੰਤਰਾਲੇ ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਦੀ ਯੋਜਨਾ ਦੇ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਯੁਕਤ ਪੈਂਸ਼ਨ ਦਸਤਾਵੇਜ, ਸਾਂਸਦਾਂ, ਵਿਧਾਇਕਾਂ/ਐਮਐਲਸੀ ਨੁੰ ਜਾਰੀ ਕੀਤੇ ਗਏ ਅਧਿਕਾਰਕ ਪਹਿਚਾਣ ਪੱਤਰ ਅਤੇ ਆਧਾਰ ਕਾਰਡ ਸ਼ਾਮਿਲ ਹਨ।

ਉਨ੍ਹਾਂ ਨੇ ਦਸਿਆ ਕਿ ਹਰਿਆਣਾ ਦੇ ਵੋਟਰ ਸੀਈਓ ਹਰਿਆਣਾ ਦੀ ਵੇਬਸਾਇਟ https://ceoharyana.gov.in/ Ó’ਤੇ ਆਪਣੇ ਵੋਟ ਦੀ ਜਾਣਕਾਰੀ ਤੁਰੰਤ ਗਤੀ ਤੇ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਦੀ ਸਹਾਇਤਾ ਨਾਲ ਵੋਟਰ ਆਪਣਾ ਏਪਿਕ ਨੰਬਰ ਪਾ ਕੇ ਬਹੁਤ ਆਸਾਨੀ ਨਾਲ ਆਪਣਾ ਵੋਟ ਚੈਕ ਕਰ ਸਕਦੇ ਹਨ। ਜੇਕਰ ਕੋਈ ਆਪਣਾ ਏਪਿਕ ਨੰਬਰ ਭੁੱਲ ੇਗਿਆ ਹੈ ਤਾਂ ਵੀ ਉਹ ਆਪਣਾ ਨਾਂਅ ਤੇ ਪਿਤਾ-ਪਤੀ ਆਦਿ ਦਾ ਨਾਂਅ ਭਰ ਕੇ ਆਪਣਾ ਵੋਟ ਚੈਕ ਕਰ ਸਕਦਾ ਹੈ। ਉਨ੍ਹਾ ਨੇ ਦਸਿਆ ਕਿ ਵੈਬਸਾਇਟ ‘ਤੇ ਵਿਧਾਨਸਭਾ ਅਨੁਸਾਰ ਵੀ ਵੋਟਰ ਸੂਚੀਆਂ ਅਪਲੋਡ ਹਨ, ਉਸ ਨੁੰ ਡਾਉਨਲੋਡ ਕਰ ਕੇ ਵੀ ਕਾਰਡ ਵਿਅਕੀਤ ਆਪਣਾ ਨਾਂਅ ਵੋਟਰ ਸੂਚੀ ਵਿਚ ਚੈਕ ਕਰ ਸਕਦਾ ਹੈ। ਇਸ ਤੋਂ ਇਲਾਵਾ, ਵੋਟਰ ਹੈਲਲਾਇਨ ਨੰਬਰ-]1950 ‘ਤੇ ਕਾਲ ਕਰ ਕੇ ਵੀ ਆਪਣੀ ਗੋਟਰ ਚੈਕ ਕਰ ਸਕਦੇ ਹਨ।

- Advertisement -

Share this Article
Leave a comment