ਚੀਨ ਦੀ ਕੋਰੋਨਾ ਵੈਕਸੀਨ ਨੂੰ ਲੈ ਕੇ ਚੀਨੀ ਡਾਕਟਰ ਦਾ ਵੱਡਾ ਦਾਅਵਾ

TeamGlobalPunjab
2 Min Read

ਨਿਊਜ਼ ਡੈਸਕ: ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਭਗ ਇੱਕ ਸਾਲ ਤੋਂ ਜਾਰੀ ਹੈ। ਵਿਗਿਆਨੀਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਕਈ ਵੈਕਸੀਨ ਤਿਆਰ ਕੀਤੀਆਂ ਗਈਆਂ ਹਨ। ਅਮਰੀਕਾ, ਬ੍ਰਿਟੇਨ ਅਤੇ ਰੂਸ ਸਣੇ ਕਈ ਦੇਸ਼ਾਂ ‘ਚ ਲੋਕਾਂ ਨੂੰ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ, ਜਦਕਿ ਭਾਰਤ ‘ਚ ਜਲਦ ਹੀ ਟੀਕਾਕਰਨ ਅਭਿਆਨ ਸ਼ੁਰੂ ਹੋਣ ਵਾਲਾ ਹੈ। ਜਿਨ੍ਹਾਂ ਦੇਸ਼ਾਂ ਨੇ ਵੈਕਸੀਨ ਬਣਾਈ ਹੈ ਉਸ ਵਿਚ ਚੀਨ ਵੀ ਸ਼ਾਮਲ ਹੈ। ਚੀਨ ਆਪਣੀ ਕੋਵਿਡ ਵੈਕਸੀਨ ਅਸੁਰੱਖਿਅਤ ਹੋਣ ਦਾ ਦਾਅਵਾ ਕਰ ਰਿਹਾ ਹੈ, ਪਰ ਹੁਣ ਇਕ ਚੀਨੀ ਡਾਕਟਰ ਨੇ ਇਸ ਦਾਅਵੇ ਦੀ ਫੂਕ ਕੱਢ ਦਿੱਤੀ ਹੈ।

ਚੀਨ ਦੇ ਡਾਕਟਰ ਤਾਓ ਲੀਨਾ ਨੇ ਦਾਅਵਾ ਕੀਤਾ ਕਿ ਚੀਨ ਦੀ ਕੋਰੋਨਾ ਵਾਇਰਸ ਵੈਕਸੀਨ ਦੁਨੀਆ ‘ਚ ਸਭ ਤੋਂ ਜ਼ਿਆਦਾ ਅਸੁਰੱਖਿਅਤ ਹੈ ਅਤੇ ਇਸ ਦੇ 73 ਸਾਈਡ ਅਫੈਕਟ ਹਨ। ਇਸ ਵੈਕਸੀਨ ਨੂੰ ਚੀਨ ਦੀ ਸਰਕਾਰੀ ਕੰਪਨੀ ਸਾਈਨੋ ਫ਼ਾਰਮ ਨੇ ਬਣਾਇਆ ਹੈ। ਚੀਨੀ ਡਾਕਟਰ ਦੇ ਇਸ ਦਾਅਵੇ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।

ਦੱਸਣਯੋਗ ਹੈ ਨਵੇਂ ਸਾਲ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਚੀਨ ਦੇ ਸਿਹਤ ਅਧਿਕਾਰੀਆਂ ਨੇ ਸਾਈਨੋਫ਼ਾਰਮ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ। ਚੀਨ ਨੇ ਦਾਅਵਾ ਕੀਤਾ ਸੀ ਕਿ ਇਹ ਵੈਕਸੀਨ 79.34 ਫੀਸਦੀ ਅਸਰਦਾਰ ਹੈ। ਚੀਨ ਕਰੋੜਾਂ ਲੋਕਾਂ ਦੇ ਇਹ ਵੈਕਸੀਨ ਚੀਨੀ ਨਵੇਂ ਸਾਲ ਤੋਂ ਠੀਕ ਪਹਿਲਾਂ ਲਗਾਉਣ ਜਾ ਰਿਹਾ ਹੈ। ਜਿਸ ਵਿੱਚ ਸਿਹਤ ਕਰਮਚਾਰੀ ਅਤੇ ਕੰਮ ਕਰਨ ਵਾਲੇ ਲੋਕ ਸ਼ਾਮਲ ਹਨ। ਚੀਨੀ ਸਰਕਾਰ ਲਗਾਤਾਰ ਦਾਅਵਾ ਕਰਦੀ ਰਹੀ ਹੈ ਕਿ ਉਸ ਦੀ ਵੈਕਸੀਨ ਸਿਨੋਵੈਕ ਸੁਰੱਖਿਅਤ ਹੈ। ਚੀਨ ਆਪਣੀ ਵੈਕਸੀਨ ਪਾਕਿਸਤਾਨ ਸਣੇ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਨਿਰਯਾਤ ਕਰਨ ਜਾ ਰਹੀ ਹੈ।

Share this Article
Leave a comment