ਚੀਨ ‘ਚ ਕੁੜੀਆਂ ਦੀ ਕਮੀ! ਜੀਵਨ ਸਾਥੀ ਦੀ ਭਾਲ ‘ਚ ਕਰੋੜਾਂ ਨੌਜਵਾਨ, ਹੁਣ ਦੂਜੇ ਦੇਸ਼ਾਂ ਵੱਲ ਅੱਖ

Global Team
2 Min Read

ਨਿਊਜ਼ ਡੈਸਕ: ਇਸ ਸਮੇਂ ਚੀਨ ਆਬਾਦੀ ਨੂੰ ਲੈ ਕੇ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿੱਚ ਬੁੱਢੀ ਹੋ ਰਹੀ ਆਬਾਦੀ ਅਤੇ ਘਟਦੀ ਜਨਮ ਦਰ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਚੀਨ ਨੂੰ ਇੱਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ। ਦੇਸ਼ ਵਿੱਚ ਲਗਭਗ 35 ਮਿਲੀਅਨ ਯਾਨੀ 3.5 ਕਰੋੜ ਪੁਰਸ਼ ਅਜਿਹੇ ਹਨ ਜੋ ਛੜੇ ਰਹਿ ਗਏ ਹਨ। ਇਸ ਸਬੰਧੀ ਇੱਕ ਰਿਪੋਰਟ ਵਿੱਚ ਦਿਲਚਸਪ ਦਾਅਵਾ ਕੀਤਾ ਗਿਆ ਹੈ।

ਰਿਪੋਰਟ, Xiamen ਯੂਨੀਵਰਸਿਟੀ ਦੇ ਇੱਕ ਐਸੋਸੀਏਟ ਪ੍ਰੋਫੈਸਰ ਨੇ ਇਸ ਰਿਪੋਰਟ ‘ਚ ਇੱਕ ਸੰਭਾਵੀ ਹੱਲ ਦੇ ਤੌਰ ‘ਤੇ ਅੰਤਰਰਾਸ਼ਟਰੀ ਵਿਆਹਾਂ ਨੂੰ ਉਤਸ਼ਾਹਿਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਰਿਪੋਰਟ ਨੂੰ ਲੈ ਕੇ  ਦਿਨੋ-ਦਿਨ ਵਿਵਾਦ ਵੀ ਵਧਦਾ ਜਾ ਰਿਹਾ ਹੈ।

ਚੀਨ ਵਿੱਚ ਲਿੰਗਕ ਅਸਮਾਨਤਾ ਦਾ ਇਹ ਦੌਰ ਦੇਸ਼ ਦੀ ਦਹਾਕਿਆਂ ਪੁਰਾਣੀ ‘ਵਨ ਚਾਈਲਡ ਨੀਤੀ’ ਤੋਂ ਬਾਅਦ ਸ਼ੁਰੂ ਹੋਇਆ ਹੈ। ਇਸ ਨਿਯਮ ਕਾਰਨ ਦੇਸ਼ ਦਾ ਲਿੰਗ ਅਨੁਪਾਤ ਵਿਗੜ ਗਿਆ। 2020 ਵਿੱਚ ਕੀਤੀ ਗਈ ਰਾਸ਼ਟਰੀ ਆਬਾਦੀ ਜਨਗਣਨਾ ਦੇ ਅਨੁਸਾਰ, ਇਸ ਸਮੇਂ ਦੇਸ਼ ਵਿੱਚ ਪੁਰਸ਼ਾਂ ਦੀ ਗਿਣਤੀ ਔਰਤਾਂ ਨਾਲੋਂ ਲਗਭਗ 3.4 ਕਰੋੜ ਵੱਧ ਹੈ। ਇੰਸਟੀਚਿਊਟ ਫ਼ਾਰ ਚਾਈਨਾ ਰੂਰਲ ਸਟੱਡੀਜ਼ ਦੀ ਇੱਕ ਤਾਜ਼ਾ ਰਿਪੋਰਟ ਦੱਸਦੀ ਹੈ ਕਿ ਕਿਵੇਂ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਨੂੰ ਜੀਵਨ ਸਾਥੀ ਲੱਭਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਲਹਨ ਦੀਆਂ ਵਧਦੀਆਂ ਕੀਮਤਾਂ ਅਤੇ ਰਵਾਇਤੀ ਵਿਆਹ ਦੀ ਘਟਦੀ ਮਾਨਤਾ ਇਸ ਸੰਕਟ ਦੇ ਮੁੱਖ ਕਾਰਨ ਹਨ।

ਡਿੰਗ ਚਾਂਗਫਾ ਨਾਮ ਦੇ ਪ੍ਰੋਫੈਸਰ ਨੇ ਇਸ ਸੰਕਟ ‘ਚੋਂ ਨਿੱਕਲਣ ਲਈ ਅੰਤਰਰਾਸ਼ਟਰੀ ਵਿਆਹਾਂ ਨੂੰ ਵਧਾਵਾ ਦੇਣ ਦਾ ਸੁਝਾਅ ਦਿੱਤਾ ਹੈ। ਇਸ ਵਿੱਚ ਨੌਜਵਾਨਾਂ ਨੂੰ ਰੂਸ, ਕੰਬੋਡੀਆ, ਵੀਅਤਨਾਮ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਤੋਂ ਦੁਲਹਨ ਲਿਆਉਣ ਬਾਰੇ ਵਿਚਾਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਉਹਨਾਂ ਨੇ ਕਿਹਾ ਕਿ ਪੇਂਡੂ ਚੀਨ ਵਿੱਚ ਲਗਭਗ 35 ਮਿਲੀਅਨ ਪੁਰਸ਼ ਅਜਿਹੇ ਹਨ। ਜਿਹਨਾਂ  ‘ਤੇ ਲਾੜੀ ਲਈ ਘਰ, ਕਾਰ ਤੇ  500,000 ਤੋਂ 600,000 ਯੂਆਨ ਦੀ ਕੀਮਤ ਚੁਕਾਉਣ ਦਾ ਦਬਾਅ ਹੁੰਦਾ ਹੈ। ਚੀਨੀ ਪੁਰਸ਼ਾਂ ਵਿੱਚ ਅੰਤਰਰਾਸ਼ਟਰੀ ਵਿਆਹਾਂ ਦੇ ਵਧ ਰਹੇ ਰੁਝਾਨ ਵੱਲ ਇਸ਼ਾਰਾ ਕਰਦੇ ਹੋਏ ਡਿੰਗ ਨੇ ਕਿਹਾ, “ਇਸ ਮੁੱਦੇ ਨੂੰ ਹੱਲ ਕਰਨ ਵਿੱਚ ਵਿਦੇਸ਼ਾਂ ਤੋਂ ਯੋਗ ਔਰਤਾਂ ਨੂੰ ਸ਼ਾਮਲ ਕਰਨਾ ਸ਼ਾਮਲ ਹੋ ਸਕਦਾ ਹੈ।”

Share This Article
Leave a Comment