ਬੀਜਿੰਗ: ਚੀਨ ਨੇ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲਗਦੇ ਖੇਤਰ ਦੀਆਂ 15 ਥਾਵਾਂ ਨੂੰ ਚੀਨੀ ਅਤੇ ਤਿੱਬਤੀ ਵਜੋਂ ਨਾਮ ਦਿੱਤਾ ਹੈ। ਚੀਨ ਦੇ ਸਿਵਲ ਅਫੇਅਰ ਮੰਤਰਾਲੇ ਨੇ ਵੀਰਵਾਰ ਨੂੰ ਇਸ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ, ਇਹ ਇਤਿਹਾਸ ਦੇ ਆਧਾਰ ‘ਤੇ ਚੁੱਕਿਆ ਗਿਆ ਕਦਮ ਹੈ।
ਅਸਲ ‘ਚ ਚੀਨ ਦੱਖਣੀ ਤਿੱਬਤ ਨੂੰ ਆਪਣਾ ਖੇਤਰ ਮੰਨਦਾ ਹੈ। ਇਹ ਇਲਜ਼ਾਮ ਹੈ ਕਿ ਭਾਰਤ ਨੇ ਆਪਣੇ ਤਿੱਬਤੀ ਖੇਤਰ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਇਸ ਨੂੰ ਅਰੁਣਾਚਲ ਪ੍ਰਦੇਸ਼ ਬਣਾ ਦਿੱਤਾ। ਇਸ ਤੋਂ ਪਹਿਲਾਂ 2017 ‘ਚ ਚੀਨ ਨੇ 6 ਥਾਵਾਂ ਦੇ ਨਾਂ ਬਦਲੇ ਸਨ।
ਭਾਰਤ ਨੇ ਵੀ ਚੀਨ ਦੀ ਇਸ ਹਰਕਤ ਦਾ ਮੂੰਹਤੋੜ ਜਵਾਬ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ। ਨਾਮ ਬਦਲਣ ਨਾਲ ਸੱਚ ਨਹੀਂ ਬਦਲਦਾ। ਚੀਨ ਨੇ 2017 ਵਿੱਚ ਵੀ ਅਜਿਹਾ ਹੀ ਕਦਮ ਚੁੱਕਿਆ ਸੀ। ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਸੀ ਅਤੇ ਹਮੇਸ਼ਾ ਰਹੇਗਾ।