ਭੂਟਾਨ ਨਾਲ ਸਰਹੱਦੀ ਵਿਵਾਦ ਸੁਲਝਾਉਣ ਲਈ ਚੀਨ ਨੇ ਪੇਸ਼ ਕੀਤਾ ‘ਪੈਕੇਜ ਸਮਾਧਾਨ’

TeamGlobalPunjab
2 Min Read

ਬੀਜਿੰਗ : ਚੀਨ ਨੇ ਮੰਗਲਵਾਰ ਨੂੰ ਭੂਟਾਨ ‘ਚ ਸਕਤੇਂਗ ਵਾਈਲਡ ਲਾਈਫ ਸੈਂਚੂਰੀ ‘ਤੇ ਆਪਣੇ ਹਾਲ ਹੀ ‘ਚ ਕੀਤੇ ਦਾਅਵੇ ਦਾ ਬਚਾਅ ਕੀਤਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕੋਈ ਹੱਦਬੰਦੀ ਨਹੀਂ ਹੋਈ ਹੈ। ਅਜਿਹੀ ਸਥਿਤੀ ‘ਚ ਅਸੀਂ ਸਰਹੱਦੀ ਵਿਵਾਦ ਸੁਲਝਾਉਣ ਦੇ ਲਈ ‘ਪੈਕੇਜ ਸਮਾਧਾਨ’ ਪੇਸ਼ ਕੀਤਾ ਹੈ।

ਦੱਸ ਦਈਏ ਕਿ ਚੀਨ ਨੇ ਹਾਲ ਹੀ ਵਿੱਚ ਗਲੋਬਲ ਵਾਤਾਵਰਣ ਸੁਵਿਧਾ (ਜੀ.ਈ.ਐੱਫ.) ਤੇ ਆਪਣਾ ਦਾਅਵਾ ਕਰਦਿਆਂ ਇਸ ਦੀ ਕੌਂਸਲ ਫੰਡਿੰਗ ਦਾ ਵਿਰੋਧ ਕੀਤਾ ਸੀ। ਜਦੋਂ ਇਸ ਦਾਅਵੇ ਬਾਰੇ ਪੁੱਛਿਆ ਗਿਆ ਤਾਂ ਵੇਨਬਿਨ ਨੇ ਕਿਹਾ ਕਿ ਚੀਨ ਦੀ ਸਥਿਤੀ ਸਪਸ਼ਟ ਹੈ। ਚੀਨ ਅਤੇ ਭੂਟਾਨ ਵਿਚ ਕੋਈ ਹੱਦਬੰਦੀ ਨਹੀਂ ਹੋਈ ਹੈ ਇਸ ਲਈ ਕੇਂਦਰੀ, ਪੂਰਬੀ ਅਤੇ ਪੱਛਮੀ ਹਿੱਸਿਆਂ ਵਿਚ ਕੁਝ ਵਿਵਾਦ ਹਨ।

ਚੀਨ ਵਿਵਾਦ ਸੁਲਝਾਉਣ ਲਈ ਪੈਕੇਜ ਸਮਾਧਾਨ ਦੀ ਵਕਾਲਤ ਕਰਦਾ ਹੈ। ਉਨ੍ਹਾਂ ਕਿਹਾ ਕਿ ਚੀਨ ਇਸ ਮੁੱਦੇ ਦਾ ਬਹੁਪੱਖੀ ਮੰਚਾਂ ‘ਤੇ  ਵਿਵਾਦ ਪੈਦਾ ਕਰਨ ਦਾ ਵਿਰੋਧ ਕਰਦਾ ਹੈ। ਅਸੀਂ ਇਸ ਸੰਬੰਧੀ ਸਬੰਧਿਤ ਧਿਰਾਂ ਨਾਲ ਸੰਪਰਕ ਵਿੱਚ ਹਾਂ। ਰਿਪੋਰਟ ਅਨੁਸਾਰ, ਨਵੀਂ ਦਿੱਲੀ ਸਥਿਤ ਭੂਟਾਨ ਦੇ ਦੂਤਾਵਾਸ ਨੇ ਇਸ ਦਾਅਵੇ ਨੂੰ ਲੈ ਕੇ ਚੀਨੀ ਦੂਤਾਵਾਸ ਨੂੰ ਇਤਰਾਜ਼ ਪੱਤਰ ਭੇਜਿਆ ਹੈ।

ਜ਼ਿਕਰਯੋਗ ਹੈ ਕਿ ਚੀਨ ਅਤੇ ਭੂਟਾਨ ਦੇ ਵਿਚਕਾਰ ਕੂਟਨੀਤਕ ਸੰਬੰਧ ਨਹੀਂ ਹਨ, ਪਰ ਦੋਵੇਂ ਦੇਸ਼ ਅਧਿਕਾਰਿਤ ਯਾਤਰਾਵਾਂ ਦੇ ਜ਼ਰੀਏ ਸੰਪਰਕ ਵਿਚ ਰਹਿੰਦੇ ਹਨ। ਦੋਵੇਂ ਦੇਸ਼ ਸਰਹੱਦੀ ਵਿਵਾਦ ਸੁਲਝਾਉਣ ਲਈ ਘੱਟੋ ਘੱਟ 24 ਵਾਰ ਗੱਲਬਾਤ ਕਰ ਚੁੱਕੇ ਹਨ।

- Advertisement -

Share this Article
Leave a comment