ਕੋਰੋਨਾ ਨਾਲ ਨਜਿੱਠਣ ਲਈ ਚੀਨ ਨੇ ਪਾਕਿਸਤਾਨ ਨੂੰ ਮੈਡੀਕਲ ਸਪਲਾਈ ਨਾਲ ਭਰਿਆ ਜਹਾਜ਼ ਭੇਜਿਆ

TeamGlobalPunjab
1 Min Read

ਨਿਊਜ਼ ਡੈਸਕ:ਕੋਰੋਨਾ ਵਾਇਰਸ ਨੇ ਲੱਗਭਗ ਪੂਰੀ ਦੁਨੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਭਾਰਤ ਜਿੱਥੇ ਇਸ ਦਾ ਸਾਹਮਣਾ ਕਰਨ ਲਈ ਤਿਆਰੀਆਂ ਕਰਨ ‘ਚ ਲੱਗਿਆ ਹੈ। ਉੱਥੇ ਹੀ ਪਾਕਿਸਤਾਨ ਕੋਲ ਹੁਣ ਤੱਕ ਜ਼ਰੂਰੀ ਸਾਮਾਨ ਦੀ ਕਮੀ ਸੀ।

ਹਾਲਾਂਕਿ ਹੁਣ ਉਸ ਦੀ ਸਹਾਇਤਾ ਲਈ ਚੀਨ ਦੀ ਦੋ ਫਾਊਂਡੇਸ਼ਨਾਂ ਅੱਗੇ ਆਈਆਂ ਹਨ। ਚੀਨ ਦੀ ਜੈਕ ਮਾ ਅਤੇ ਅਲੀਬਾਬਾ ਫਾਊਂਡੇਸ਼ਨ ਨੇ ਪਾਕਿਸਤਾਨ ਵਿੱਚ ਮੈਡੀਕਲ ਸਮਾਨ ਨਾਲ ਭਰਿਆ ਜਹਾਜ਼ ਭੇਜਿਆ ਹੈ ਜੋ 25 ਮਾਰਚ ਨੂੰ ਲੈਂਡ ਕਰ ਚੁੱਕਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਲੀਬਾਬਾ ਨੇ ਟਵੀਟ ਕੀਤਾ ਹੈ ਕਿ ਇੱਕ ਹੋਰ ਜਹਾਜ਼ ‘ਚ ਬਹੁਤ ਜ਼ਰੂਰੀ ਮੈਡੀਕਲ ਸਪਲਾਈ ਲੈ ਕੇ ਜਾ ਰਿਹਾ ਸੀ ਪਾਕਿਸਤਾਨ ਲੈਂਡ ਕਰ ਚੁੱਕਿਆ ਹੈ। ਇਸ ਨੂੰ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਵੱਲੋਂ ਪੂਰੇ ਦੇਸ਼ ਵਿੱਚ ਪਹੁੰਚਾਇਆ ਅਤੇ ਵੰਡਿਆ ਜਾਵੇਗਾ।

ਦੱਸ ਦਈਏ ਕਿ ਜੈਕ ਮਾ ਅਤੇ ਅਲੀਬਾਬਾ ਫਾਊਂਡੇਸ਼ਨ ਨੇ ਪਾਕਿਸਤਾਨ ਸਣੇ ਦਸ ਏਸ਼ੀਆਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੀ ਜਾਂਚ ਵਾਲੀਆਂ 210,000 ਕਿੱਟਾਂ, 1 . 8 ਮਿਲਿਅਨ ਮਾਸਕ ਅਤੇ ਹੋਰ ਜ਼ਰੂਰੀ ਸਮਾਨ ਭੇਜਿਆ ਹੈ।

Share this Article
Leave a comment