ਦੁਨੀਆ ‘ਚ ਪਹਿਲਾਂ ਹੀ ਫੈਲ ਚੁੱਕਿਆ ਸੀ ਕੋਰੋਨਾ ਪਰ ਸਾਡੇ ਦੇਸ਼ ਨੇ ਕੀਤਾ ਸਭ ਤੋਂ ਪਹਿਲਾਂ ਰਿਪੋਰਟ: ਚੀਨ

TeamGlobalPunjab
1 Min Read

ਬੀਜਿੰਗ: ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਨੇ ਇਕ ਵਾਰ ਫਿਰ ਵੱਡਾ ਦਾਅਵਾ ਕੀਤਾ ਹੈ। ਚੀਨ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਬੀਤੇ ਸਾਲ ਹੀ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਫੈਲ ਚੁੱਕੀ ਸੀ ਪਰ ਵਾਇਰਸ ਨੂੰ ਰਿਪੋਰਟ ਕਰਨ ਵਾਲਾ ਇਹ ਪਹਿਲਾ ਦੇਸ਼ ਸੀ।

ਚੀਨ ਨੇ ਕਿਹਾ ਕਿ ਉਹ ਪਹਿਲਾਂ ਦੇਸ਼ ਸੀ ਜਿਸ ਨੇ ਦੁਨੀਆਂ ਨੂੰ ਕੋਰੋਨਾ ਮਹਾਂਮਾਰੀ ਵਾਰੇ ਸੂਚਨਾ ਦਿੱਤੀ ਤੇ ਇਸ ਦੇ ਬਚਾਅ ਲਈ ਕਦਮ ਚੁੱਕੇ।

ਚੀਨ ਨੇ ਇਸ ਦੇ ਨਾਲ ਹੀ ਉਨ੍ਹਾਂ ਰਿਪੋਰਟਾਂ ਤੇ ਦਾਅਵਿਆਂ ਨੂੰ ਵੀ ਗਲਤ ਦੱਸਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਕੋਰੋਨਾ ਮਹਾਂਮਾਰੀ ਚੀਨ ਦੇ ਵੁਹਾਨ ਸ਼ਹਿਰ ਦੇ ਮੀਟ ਮਾਰਕਿਟ ‘ਚ ਚਮਗਿੱਦੜ ਜਾਂ ਪੈਂਗੋਲਿਨ ਤੋਂ ਫੈਲੀ। ਚੀਨ ਨੇ ਇਸ ਦੇ ਨਾਲ ਹੀ ਅਮਰੀਕਾ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਦਾ ਵੀ ਖੰਡਨ ਕੀਤਾ।

ਦੱਸਣਯੋਗ ਹੈ ਕਿ ਚੀਨ ਦਾ ਵੁਹਾਨ ਸ਼ਹਿਰ ਉਹ ਜਗ੍ਹਾ ਸੀ ਜਿੱਥੇ ਕਰੋਨਾ ਵਾਇਰਸ ਦਾ ਪਹਿਲਾ ਮਾਮਲਾ ਰਿਪੋਰਟ ਕੀਤਾ ਗਿਆ ਸੀ। ਇਸ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਫੈਲਦਾ ਗਿਆ। ਚੀਨ ਵਿੱਚ ਫਿਲਹਾਲ ਕੋਰੋਨਾ ਦੇ ਹੁਣ ਤੱਕ ਲਗਭਗ 85 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਇਸ ਦੇ ਨਾਲ ਹੀ 4,634 ਲੋਕਾਂ ਦੀ ਮੌਤ ਹੋ ਚੁੱਕੀ ਹੈ।

- Advertisement -

Share this Article
Leave a comment