ਮੁੱਖ ਸਕੱਤਰ ਨੇ ਸਮੁੱਚੀ ਕੈਬਨਿਟ ਤੋਂ ਮੰਗੀ ਮੁਆਫੀ, ਵਿੱਤ ਮੰਤਰੀ ਨੇ ਕਿਹਾ ਇਹ ਲੋਕਤੰਤਰ ਦੀ ਵੱਡੀ ਜਿੱਤ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਪੰਜਾਬ ਮੰਤਰੀ ਮੰਡਲ ਦੇ ਮੰਤਰੀਆਂ ਵਿਚਕਾਰ ਕਾਫੀ ਸਮੇਂ ਤੋਂ ਚੱਲਿਆ ਆ ਰਿਹਾ ਰੇੜਕਾ ਅੱਜ ਮੁੱਖ ਸਕੱਤਰ ਦੇ ਮੁਆਫੀ ਮੰਗਣ ਨਾਲ ਖਤਮ ਹੋ ਗਿਆ ਹੈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਹੋਈ ਕੈਬਨਿਟ ਮੀਟਿੰਗ ‘ਚ ਸਮੁੱਚੀ ਕੈਬਨਿਟ ਤੋਂ ਮੁਆਫੀ ਮੰਗ ਲਈ ਹੈ।

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਕਿਹਾ ਕਿ ਅੱਜ ਲੋਕਤੰਤਰ ਦੀ ਬਹੁਤ ਵੱਡੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨੇ ਅੱਜ ਪੂਰੀ ਕੈਬਨਿਟ ‘ਚ ਸਾਰੇ ਮੰਤਰੀਆਂ ਤੋਂ ਆਪਣੇ ਬੁਰੇ ਵਿਵਹਾਰ ਲਈ ਮੁਆਫੀ ਮੰਗੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਸਕੱਤਰ ਦੇ ਮਾਫੀ ਮੰਗਣ ਤੋਂ ਬਾਅਦ ਲੰਮੇ ਸਮੇਂ ਤੋਂ ਚੱਲਾ ਆ ਰਿਹਾ ਵਿਵਾਦ ਅੱਜ ਖਤਮ ਹੋ ਗਿਆ ਹੈ।

ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੰਤਰੀਆਂ ਅਤੇ ਅਫਸਰਸ਼ਾਹੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋਇਆ ਹੋਵੇ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਮੁਆਫੀ ਮੁੰਗਣ ਨਾਲ ਇਹ ਵਿਵਾਦ ਖਤਮ ਹੋ ਗਿਆ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਲੋਕਾਂ ਦੀ ਅਹਿਮੀਅਤ ਅਫਸਰਸ਼ਾਹੀ ਤੋਂ ਕਿਤੇ ਵੱਧ ਹੈ। ਇਸ ਲਈ ਮੁੱਖ ਸਕੱਤਰ ਵੱਲੋਂ ਮੁਆਫੀ ਮੰਗ ਲੈਣਾ  ਲੋਕਤੰਤਰ ਦੀ ਵਡੀ ਜਿੱਤ ਹੈ।

ਮੰਤਰੀ ਮੰਡਲ ਦੀ ਅੱਜ ਦੀ ਮੀਟਿੰਗ ‘ਚ ਮੁੱਖ ਸਕੱਤਰ ਦੇ ਸ਼ਾਮਲ ਹੋਣ ‘ਤੇ ਬਣੀ ਸਹਿਮਤੀ ਪਿੱਛੇ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਕੀਤੀ ਲੰਚ ਡਿਪਲੋਮੇਸੀ ਨੂੰ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ।

Share This Article
Leave a Comment