ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਕੋਰੋਨਾਵਾਇਰਸ ਰਿਪੋਰਟ ਪਾਜ਼ਿਟਿਵ

TeamGlobalPunjab
2 Min Read

ਭੋਪਾਲ: ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਉਨ੍ਹਾਂ ਨੇ ਕੁੱਝ ਦੇਰ ਪਹਿਲਾਂ ਖੁਦ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰ ਦੱਸਿਆ, ਮੇਰੇ ਪਿਆਰੇ ਸੂਬਾ ਵਾਸੀਓ, ਮੇਰੇ ‘ਚ #COVID19 ਦੇ ਲੱਛਣ ਨਜ਼ਰ ਆ ਰਹੇ ਸਨ, ਟੈਸਟ ਤੋਂ ਬਾਅਦ ਮੇਰੀ ਰਿਪੋਰਟ ਪਾਜ਼ਿਟਿਵ ਆਈ ਹੈ। ਮੇਰੀ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਜੋ ਵੀ ਮੇਰੇ ਸੰਪਰਕ ਵਿੱਚ ਆਏ ਹਨ, ਉਹ ਆਪਣਾ ਕੋਰੋਨਾ ਟੈਸਟ ਕਰਵਾ ਲੈਣ, ਮੇਰੇ ਸੰਪਰਕ ਵਾਲੇ ਲੋਕ ਕੁਆਰੰਟੀਨ ਵਿੱਚ ਚਲੇ ਜਾਓ।

- Advertisement -

ਕੋਰੋਨਾ ਪਾਜ਼ਿਟਿਵ ਪਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ਮੈਂ ਕੋਰੋਨਾ ਗਾਈਡਲਾਈਨ ਦਾ ਪੂਰਾ ਪਾਲਣ ਕਰ ਰਿਹਾ ਹਾਂ। ਡਾਕਟਰ ਦੀ ਸਲਾਹ ਦੇ ਮੁਤਾਬਕ ਖੁਦ ਦਾ ਇਲਾਜ ਕਰਾਵਾਂਗਾ। ਮੇਰੀ ਸੂਬਾ ਵਾਸੀਆਂ ਨੂੰ ਅਪੀਲ ਹੈ ਕਿ ਸਾਵਧਾਨੀ ਰੱਖੋ, ਥੋੜੀ ਜਿਹੀ ਲਾਪਰਵਾਹੀ ਵੀ ਕੋਰੋਨਾ ਨੂੰ ਸੱਦਾ ਦਿੰਦੀ ਹੈ। ਮੈਂ ਕੋਰੋਨਾ ਤੋਂ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਸਮੱਸਿਆਵਾਂ ਨੂੰ ਲੈ ਕੇ ਲੋਕ ਮੈਨੂੰ ਮਿਲਦੇ ਹੀ ਸਨ। ਮੇਰੀ ਉਨ੍ਹਾਂ ਸਭ ਨੂੰ ਸਲਾਹ ਹੈ ਕਿ ਜੋ ਮੇਰੇ ਤੋਂ ਮਿਲੇ, ਉਹ ਆਪਣਾ ਟੈਸਟ ਕਰਵਾ ਲੈਣ।

Share this Article
Leave a comment