ਮੁੱਖ ਮੰਤਰੀ ਸੈਣੀ ਨੇ ਜੁਲਾਨਾ ਵਿਧਾਨ ਸਭਾ ਵਾਸੀਆਂ ਨੂੰ ਦਿੱਤੀ ਕਰੋੜਾਂ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ

Global Team
4 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੁਲਾਨਾ ਵਿਧਾਨਸਭਾ ਵਾਸੀਆਂ ਨੂੰ ਕਰੋੜਾਂ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਨੇ ਜੁਲਾਨਾ ਵਿੱਚ 30 ਕਰੋੜ ਰੁਪਏ ਦੀ ਲਾਗਤ ਨਾਲ ਸਬ-ਡਿਵੀਜਨਲ ਕੰਪਲੈਕਸ ਦਾ ਨਿਰਮਾਣ ਕਰਵਾਉਣ ਦਾ ਐਲਾਨ ਕੀਤਾ। ਨਾਲ ਹੀ, ਜੁਲਾਨਾ ਵਿਧਾਨਸਭਾ ਖੇਤਰ ਵਿੱਚ ਵੱਖ-ਵੱਖ ਪਿੰਡਾਂ ਵਿੱਚ ਮਾਈਨਰਾਂ ਦੇ ਮੁੜ ਨਿਰਮਾਣ ਨਾਲ ਸਬੰਧਿਤ ਕੁੱਲ 9 ਕੰਮਾਂ ਲਈ 15.71 ਕਰੋੜ ਰੁਪਏ ਦਾ ਐਲਾਨ ਕੀਤਾ। ਪੇਯਜਲ ਤੇ ਜਲ੍ਹ ਸਪਲਾਈ ਯੋਜਨਾਵਾਂ ਲਈ ਵੀ ਮੁੱਖ ਮੰਤਰੀ ਨੈ ਕੁੱਲ 12 ਕੰਮਾਂ ਦੇ ਲਈ 25 ਕਰੋੜ ਰੁਪਏ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਇਹ ਐਲਾਨ ਅੱਜ ਜੁਲਾਨਾ ਵਿਧਾਨਸਭਾ ਦੇ ਪਿੰਡ ਨੰਦਗੜ੍ਹ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਕੀਤੇ। ਪ੍ਰੋਗਰਾਮ ਵਿੱਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੀ ਮੌਜੂਦ ਰਹੀ।

ਨਾਇਬ ਸਿੰਘ ਸੈਣੀ ਨੇ ਬਰਾਹਕਲਾਂ ਪਿੰਡ ਵਿੱਚ ਪਸ਼ੂ ਹਸਪਤਾਲ ਭਵਨ ਲਈ 31 ਲੱਖ ਰੁਪਏ, ਜੁਲਾਨਾ ਵਿਧਾਨਸਭਾ ਦੇ ਚਾਰ ਪਿੰਡਾਂ-ਸ਼ਾਦੀਪੁਰ, ਰਾਮਗੜ੍ਹ, ਕਰਮਗੜ੍ਹ ਅਤੇ ਰੂਪਗੜ੍ਹ ਵਿੱਚ ਆਂਗਨਵਾੜੀ ਕੇਂਦਰਾਂ ਦੇ ਨਿਰਮਾਣ ਲਈ 60 ਲੱਖ ਰੁਪਏ ਅਤੇ ਪਿੰਡ ਮਾਲਵੀ ਵਿੱਚ ਆਯੂਰਵੈਦਿਕ ਹਸਪਤਾਲ ਦੇ ਨਿਰਮਾਣ ਲਈ 67.90 ਲੱਖ ਰੁਪਏ ਦਾ ਐਲਾਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਪਿੰਡ ਖਰੇਟੀ ਵਿੱਚ 33 ਕੇਵੀ ਸਬ-ਸਟੇਸ਼ਨ ਦੀ ਸਮਰੱਥਾ ਵਧਾਈ ਜਾਵੇਗੀ। ਜੁਲਾਨਾ ਵਿਧਾਨਸਭਾ ਵਿੱਚ ਸਕੂਲਾਂ ਦੀ ਮੁਰੰਮਤ ਕਰਵਾਈ ਜਾਵੇਗੀ। ਉਨ੍ਹਾਂ ਨੇ ਜੁਲਾਨਾ ਦੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੁਲ ਵਿੱਚ ਪਾਰਕਿੰਗ ਸ਼ੈਡ ਦੇ ਨਿਰਮਾਣ ਲਈ 20.25 ਲੱਖ ਰੁਪਏ ਅਤੇ ਦੇਵ ਗੜ੍ਹ ਵਿੱਚ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਦੀ ਚਾਰਦੀਵਾਰੀ ਅਤੇ ਪਰਿਸਰ ਨੂੰ ਪੱਕਾ ਬਨਾਉਣ ਲਈ 71.59 ਲੱਖ ਰੁਪਏ ਦਾ ਐਲਾਨ ਕੀਤਾ।

ਚਾਰ ਪਿੰਡ ਵਿੱਚ 2.20 ਕਰੋੜ ਰੁਪਏ ਦੀ ਲਾਗਤ ਨਾਲ ਬਨਣਗੇ ਸਬ-ਹੈਲਥ ਸੈਂਟਰ

ਮੁੱਖ ਮੰਤਰੀ ਨੇ ਵਿਵਹਾਰਤਾ ਵਿੱਚ ਪੀਣ ਦੇ ਪਾਣੀ ਲਈ ਪਾਇਪਲਾਇਨ ਵਿਛਾਉਣ ਤਹਿਤ 1.25 ਕਰੋੜ ਰੁਪਏ ਤੋਂ ਇਲਾਵਾ, ਰਾਮਰਾਏ ਕਲਾਂ ਵਿੱਚ ਤੀਰਥ ਤਾਲਾਬ ਦੀ ਰਿਟੇਨਿੰਗ ਵਾਲ ਲਈ 1.50 ਕਰੋੜ ਰੁਪਏ ਦਾ ਐਲਾਨ ਕੀਤਾ। ਜੁਲਾਨਾ ਵਿਧਾਨਸਭਾਂ ਦੇ ਚਾਰ ਪਿੰਡਾਂ – ਬਰਾਬਖੇੜਾ, ਨੰਦਗੜ੍ਹ, ਅਨੂਪਗੜ੍ਹ ਅਤੇ ਬਰਾਹਕਲਾਂ ਵਿੱਚ ਭੁਮੀ ਉਪਲਬਧ ਹੋਣ ‘ਤੇ 2.20 ਕਰੋੜ ਰੁਪਏ ਦੀ ਲਾਗਤ ਨਾਲ ਸਬ-ਹੈਲਥ ਸੈਂਟਰ ਦਾ ਨਿਰਮਾਣ ਕਰਵਾਇਆ ਜਾਵੇਗਾ। ਊਨ੍ਹਾਂ ਨੇ ਕਿਹਾ ਕਿ ਦੇਵਗੜ੍ਹ ਮਾਈਨਰ ‘ਤੇ ਪੁਰਾਣੇ ਖਾਲਾਂ ਨੂੰ ਪੱਕਾ ਕਰਨ ਦੀ ਡਿਜੀਬਿਲਿਟੀ ਚੈਕ ਕਰਵਾ ਕੇ ਇਸ ਨੂੰ ਵੀ ਪੂਰਾ ਕੀਤਾ ਜਾਵੇਗਾ। ਨਾਲ ਹੀ, ਜੁਲਾਨਾ, ਬੜਪੱਪਰ ਰੋਡ ‘ਤੇ ਆਰਸੀਸੀ ਦੀ ਡਿਜੀਬਿਲਿਟੀ ਚੈਕ ਕਰ ਕੇ ਇਸ ਨੂੰ ਪੂਰਾ ਕਰਵਾਉਣ ਦਾ ਕੰਮ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਪਿੰਡ ਦੇਵਗੜ੍ਹ ਦਾ ਮਾਲ ਰਿਕਾਰਡ ਵਿੱਚ ਦਰਜ ਰਕਬੇ ਨੂੰ ਬੀਸਵਾ ਅਤੇ ਬੀਘੇ ਤੋਂ ਕਨਾਲ ਅਤੇ ਮਰਲਾ ਵਿੱਚ ਬਦਲਿਆ ਜਾਵੇਗਾ। ਪਿੰਡ ਨੰਦਗੜ੍ਹ ਅਤੇ ਜੁਲਾਨਾ ਵਿੱਚ ਖੇਡ ਸਟੇਡੀਅਮ ਦਾ ਮਜਬੂਤੀਕਰਣ ਤੇ ਨਵੀਨੀਕਰਣ ਕੀਤਾ ਜਾਵੇਗਾ। ਜੁਲਾਨਾ ਨਗਰਪਾਲਿਕਾ ਦੇ ਭਵਨ ਦਾ ਵੀ ਨਿਰਮਾਣ ਕਰਵਾਇਆ ਜਾਵੇਗਾ। ਉਨ੍ਹਾਂ ਨੇ ਜੁਲਾਨਾ ਵਿਧਾਨਸਭਾ ਖੇਤਰ ਦੇ ਤਹਿਤ ਪਿੰਡਾਂ ਵਿੱਚ ਕਮਿਉਨਿਟੀ ਭਵਨਾਂ ਲਈ 5 ਕਰੋੜ ਰੁਪਏ ਅਤੇ ਜੁਲਾਨਾਂ ਵਿਧਾਨਸਭਾ ਖੇਤਰ ਦੇ ਗ੍ਰਾਮੀਣ ਖੇਤਰਾਂ ਦੇ ਵਿਕਾਸ ਲਈ ਵੱਖ ਤੋਂ 5 ਕਰੋੜ ਰੁਪਏ ਦਾ ਐਲਾਨ ਕੀਤਾ।

ਪ੍ਰੋਗਰਾਮ ਤੋਂ ਪਹਿਲ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 16 ਕਰੋੜ 80 ਲੱਖ ਰੁਪਏ ਦੀ ਲਾਗਤ ਦੀ 8 ਵਿਕਾਸ ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇੰਨ੍ਹਾਂ ਵਿੱਚ 5 ਕਰੋੜ 21 ਲੱਖ ਰੁਪਏ ਦੀ ਲਾਗਤ ਦੀ 5 ਪਰਿਯੋ੧ਨਾਵਾਂ ਦਾ ਉਦਘਾਟਨ ਤੇ 11 ਕਰੋੜ 59 ਲੱਖ ਰੁਪਏ ਦੀ 3 ਪਰਿਯੋਜਨਾਂਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ।

Share This Article
Leave a Comment