ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਹਾਸ਼ਿਵਰਾਤਰੀ ਮੌਕੇ ‘ਤੇ ਭਗਵਾਨ ਸ਼ਿਵ ਦਾ ਜਲਾਭਿਸ਼ੇਕ ਕੀਤਾ ਅਤੇ ਪੂਜਾ ਕੀਤੀ। ਮੁੱਖ ਮੰਤਰੀ ਨੇ ਬੁੱਧਵਾਰ ਸਵੇਰੇ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਪਰਿਸਰ ਵਿਚ ਬਣੇ ਮੰਦਿਰ ਵਿਚ ਮੱਥਾ ਟੇਕਿਆ ਅਤੇ ਸੂਬਾਵਾਸੀਆਂ ਦੇ ਸੁੱਖ-ਖੁਸ਼ਹਾਲੀ ਦੀ ਅਰਦਾਸ ਕੀਤੀ।
ਨਾਇਬ ਸਿੰਘ ਸੈਣੀ ਨੇ ਸੂਬਾਵਾਸੀਆਂ ਨੂੰ ਮਹਾਸ਼ਿਵਰਾਤਰੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਬਹੁਤ ਖੁਸ਼ਕਿਸਮਤੀ ਦਾ ਮੌਕਾ ਹੈ। ਭਗਵਾਨ ਸ਼ਿਵ ਦੀ ਕਿਰਪਾ ਸਾਡੇ ਸਾਰਿਆਂ ਦੇ ਹਮੇਸ਼ਾ ਬਣੀ ਰਹੇ।
ਇਸ ਮੌਕੇ ‘ਤੇ ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਬਡੌਲੀ ਵੀ ਮੌਜੂਦ ਰਹੇ।