ਮੁੱਖ ਮੰਤਰੀ ਸਾਹਿਬ, ਜੇ ਤੁਸੀਂ ਬਦਲਾ ਲੈਣਾ ਚਾਹੁੰਦੇ ਹੋ, ਤਾਂ ਮੇਰੇ ਕੋਲ ਆਓ”, ਕਰੂਰ ਭਗਦੜ ਤੋਂ ਬਾਅਦ ਅਦਾਕਾਰ ਵਿਜੇ ਦਾ ਪਹਿਲਾ ਵੀਡੀਓ ਸੰਦੇਸ਼

Global Team
4 Min Read

ਕਰੂਰ:  ਕਰੂਰ ਭਗਦੜ, ਜਿਸ ਵਿੱਚ 41 ਲੋਕਾਂ ਦੀ ਮੌਤ ਹੋ ਗਈ, ਤੋਂ ਬਾਅਦ, ਟੀਵੀਕੇ ਦੇ ਮੁਖੀ ਅਤੇ ਅਦਾਕਾਰ ਵਿਜੇ ਨੇ ਕਿਹਾ, “ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਅਜਿਹੀ ਦਰਦਨਾਕ ਸਥਿਤੀ ਦਾ ਸਾਹਮਣਾ ਨਹੀਂ ਕੀਤਾ। ਮੈਂ ਬਹੁਤ ਦੁਖੀ ਹਾਂ, ਸਾਰੀ ਰਾਜਨੀਤੀ ਨੂੰ ਇੱਕ ਪਾਸੇ ਰੱਖ ਕੇ, ਅਸੀਂ ਹਮੇਸ਼ਾ ਪੁਲਿਸ ਤੋਂ ਸੁਰੱਖਿਅਤ ਜਗ੍ਹਾ ‘ਤੇ ਜਾਣ ਦੀ ਇਜਾਜ਼ਤ ਮੰਗਦੇ ਹਾਂ। ਪਰ ਜੋ ਨਹੀਂ ਹੋਣਾ ਚਾਹੀਦਾ ਸੀ ਉਹ ਹੋ ਗਿਆ,ਮੈਂ ਜਲਦੀ ਹੀ ਪੀੜਤਾਂ ਨੂੰ ਮਿਲਾਂਗਾ, ਮੈਂ ਇਸ ਨੁਕਸਾਨ ‘ਤੇ ਸੋਗ ਮਨਾ ਰਹੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ, ਮੇਰੀ ਪਾਰਟੀ ਦੇ ਅਧਿਕਾਰੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਵਿਜੇ ਨੇ ਕਿਹਾ ਮੁੱਖ ਮੰਤਰੀ ਸਾਹਿਬ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ – ਕਿਰਪਾ ਕਰਕੇ ਮੇਰੀ ਪਾਰਟੀ ਦੇ ਅਧਿਕਾਰੀਆਂ ਨੂੰ ਨੁਕਸਾਨ ਨਾ ਪਹੁੰਚਾਓ। ਤੁਸੀਂ ਮੇਰੇ ਘਰ ਜਾਂ ਮੇਰੇ ਦਫ਼ਤਰ ਆ ਸਕਦੇ ਹੋ ਅਤੇ ਮੇਰੇ ਵਿਰੁੱਧ ਕੋਈ ਵੀ ਕਾਰਵਾਈ ਕਰ ਸਕਦੇ ਹੋ, ਪਰ ਉਨ੍ਹਾਂ ਵਿਰੁੱਧ ਨਹੀਂ ਜਲਦੀ ਹੀ, ਹਰ ਸੱਚਾਈ ਸਾਹਮਣੇ ਆ ਜਾਵੇਗੀ । ਉਨ੍ਹਾਂ ਅੱਗੇ ਕਿਹਾ, “ਮੈਂ ਵੀ ਇੱਕ ਇਨਸਾਨ ਹਾਂ। ਜਦੋਂ ਇੰਨੇ ਸਾਰੇ ਲੋਕ ਪ੍ਰਭਾਵਿਤ ਹੋਏ ਹਨ, ਤਾਂ ਮੈਂ ਉਨ੍ਹਾਂ ਨੂੰ ਛੱਡ ਕੇ ਵਾਪਿਸ ਕਿਵੇਂ ਆ ਸਕਦਾ ਹਾਂ? ਮੈਂ ਇਸ ਲਈ ਨਹੀਂ ਗਿਆ ਕਿਉਂਕਿ ਮੈਂ ਇਹ ਯਕੀਨੀ ਬਣਾਉਣਾ ਚਾਹੁੰਦਾ ਸੀ ਕਿ ਕੋਈ ਅਣਸੁਖਾਵੀਂ ਘਟਨਾ ਦੁਬਾਰਾ ਨਾ ਵਾਪਰੇ।”

ਮੇਰੇ ਸ਼ਬਦ ਉਨ੍ਹਾਂ ਲੋਕਾਂ ਦੇ ਨੁਕਸਾਨ ਦੀ ਭਰਪਾਈ ਕਦੇ ਨਹੀਂ ਕਰ ਸਕਣਗੇ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ, ਫਿਰ ਵੀ ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦਾ ਹਾਂ, ਮੈਂ ਕਾਮਨਾ ਕਰਦਾ ਹਾਂ ਕਿ ਹਸਪਤਾਲ ਵਿੱਚ ਇਲਾਜ ਅਧੀਨ ਲੋਕ ਜਲਦੀ ਠੀਕ ਹੋ ਜਾਣ। ਮੈਂ ਤੁਹਾਨੂੰ ਸਾਰਿਆਂ ਨੂੰ ਜਲਦੀ ਮਿਲਣ ਆਵਾਂਗਾ। ਮੈਂ ਪਾਰਟੀ ਆਗੂਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਸਾਡੇ ਦਰਦ ਨੂੰ ਸਮਝਿਆ ਅਤੇ ਸਾਡੇ ਲਈ ਆਪਣੀ ਆਵਾਜ਼ ਬੁਲੰਦ ਕੀਤੀ, ਅਸੀਂ 5 ਜ਼ਿਲ੍ਹਿਆਂ ਵਿੱਚ ਚੋਣ ਪ੍ਰਚਾਰ ਕੀਤਾ ਪਰ ਕਰੂਰ ਵਿੱਚ ਇਹ ਕਿਉਂ ਹੋਇਆ, ਇਹ ਕਿਵੇਂ ਹੋਇਆ, ਜਨਤਾ ਸਭ ਕੁਝ ਜਾਣਦੀ ਹੈ, ਜਨਤਾ ਸਭ ਕੁਝ ਦੇਖ ਰਹੀ ਹੈ।

ਕਰੂਰ ਦੇ ਲੋਕ ਜੋ ਕਹਿ ਰਹੇ ਹਨ, ਉਸ ਤੋਂ ਇੰਝ ਲੱਗਦਾ ਹੈ ਜਿਵੇਂ ਪਰਮਾਤਮਾ ਖੁਦ ਆ ਕੇ ਸਭ ਕੁਝ ਦੱਸ ਰਿਹਾ ਹੋਵੇ, ਜਲਦੀ ਹੀ ਸਾਰੀ ਸੱਚਾਈ ਸਾਹਮਣੇ ਆ ਜਾਵੇਗੀ,  ਸਾਨੂੰ ਜੋ ਜਗ੍ਹਾ ਦਿੱਤੀ ਗਈ ਉਥੇ ਜਾ ਕੇ ਮੈਂ ਭਾਸ਼ਣ ਦਿੱਤਾ, ਇਸ ਤੋਂ ਇਲਾਵਾ ਮੈਂ ਕੁਝ ਨਹੀਂ ਕੀਤਾ, ਇਸ ਦੇ ਬਾਵਜੂਦ ਸਾਡੀ ਪਾਰਟੀ ਦੇ ਮੈਂਬਰਾਂ ਅਤੇ ਸਾਡੀ ਸੋਸ਼ਲ ਮੀਡੀਆ ਟੀਮ ਵਿਰੁੱਧ ਐਫਆਈਆਰ ਦਰਜ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਸਾਹਿਬ, ਜੇ ਤੁਸੀਂ ਬਦਲਾ ਲੈਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਕੁਝ ਵੀ ਕਰੋ ਪਰ ਉਸਨੂੰ ਨਾ ਛੂਹੋ, ਮੈਂ ਘਰ ਵਿੱਚ ਰਹਾਂਗਾ ਜਾਂ ਆਪਣੇ ਦਫਤਰ ਵਿੱਚ, ਪਾਰਟੀ ਦੇ ਦੋਸਤੋ, ਸਾਡਾ ਰਾਜਨੀਤਿਕ ਸਫ਼ਰ ਹੋਰ ਵੀ ਮਜ਼ਬੂਤੀ ਨਾਲ ਅੱਗੇ ਵਧਦਾ ਰਹੇਗਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment