ਆਪਣੇ ਰਿਸ਼ਤੇਦਾਰਾਂ ਰਾਹੀਂ ਭ੍ਰਿਸ਼ਟਾਚਾਰ ਤੇ ਮਾਫੀਆ ਚਲਾ ਰਿਹਾ ਸੀ ਮੁੱਖ ਮੰਤਰੀ ਚੰਨੀ : ਰਾਘਵ ਚੱਢਾ

TeamGlobalPunjab
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਦੌਰਾਨ ਮਿਲੇ ਕਰੋੜਾਂ ਰੁਪਏ ਦੇ ਮਾਮਲੇ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਵੱਲੋਂ ਪੁੱਛਗਿੱਛ ਦੌਰਾਨ ਕੀਤੇ ਗਏ ਕਬੂਲਨਾਮੇ ‘ਤੇ ਕਿਹਾ ਕਿ ਇਸਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਚੰਨੀ ਦੇ ਭਤੀਜੇ ਹਨੀ ਦੇ ਘਰ ਮਿਲੀ ‘ਮਨੀ’ (ਪੈਸਾ) ਚੰਨੀ ਦੀ ਹੀ ਸੀ।

ਮੰਗਲਵਾਰ ਨੂੰ ਰਾਘਵ ਚੱਢਾ ਨੇ ਪਾਰਟੀ ਹੈੱਡਕੁਆਰਟਰ ‘ਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਇਸ ਕਬੂਲਨਾਮੇ ਨਾਲ ਹਨੀ, ਮਨੀ ਅਤੇ ਚੰਨੀ ਦੀ ‘ਲਵ ਸਟੋਰੀ’ ਵਿੱਚ ਇਕ ਨਵਾਂ ਚੈਪਟਰ ਜੁੜ ਗਿਆ ਹੈ। ਰਾਘਵ ਚੱਢਾ ਨੇ ਇਸ ਮਾਮਲੇ ‘ਤੇ ਚੁਟਕੀ ਲੈਂਦਿਆਂ ਕਿਹਾ, “ਜਦੋਂ ਹਨੀ ਨੂੰ ਮਿਲੀ ਮਨੀ ਤਾਂ ਹਨੀ ਨੇ ਕਬੂਲਿਆ ਇਹ ਹੈ ਚੰਨੀ ਦੀ ਮਨੀ।” ਰਾਘਵ ਚੱਢਾ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਆਪਣਾ ਇਕਬਾਲੀਆ ਬਿਆਨ ਦਰਜ ਕਰਵਾ ਕੇ ਇਹ ਗੱਲ ਕਬੂਲੀ ਹੈ ਅਤੇ ਕਿਹਾ ਹੈ ਕਿ ਛਾਪੇਮਾਰੀ ਦੌਰਾਨ ਜਿਹੜੇ ਦਸ ਕਰੋੜ ਰੁਪਏ ਉਸ ਕੋਲੋਂ ਬਰਾਮਦ ਹੋਏ ਹਨ, ਇਹ ਸਭ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਜੋ ਮਾਈਨਿੰਗ ਦੇ ਠੇਕੇ ਦਿੱਤੇ ਹੋਏ ਸਨ ਉਸਤੋਂ, ਮੁੱਖਮੰਤਰੀ ਦੇ ਕਾਰਜਕਾਲ ਵਿੱਚ ਚਲ ਰਹੀ ਟਰਾਂਸਫਰ-ਪੋਸਟਿੰਗ ਤੋਂ ਪੈਸਾ ਆਇਆ ਸੀ ਅਤੇ ਇਹ ਉਹ ਪੈਸਾ ਹੈ।
ਰਾਘਵ ਚੱਢਾ ਨੇ ਕਿਹਾ ਕਿ ਹਨੀ ਨੇ ਸਪੱਸ਼ਟ ਤੌਰ ‘ਤੇ ਮੰਨਿਆ ਹੈ ਕਿ ਇਹ ਸਾਰਾ ਪੈਸਾ ਰੇਤ ਮਾਫ਼ੀਆ ਅਤੇ ਟਰਾਂਸਫਰ-ਪੋਸਟਿੰਗ ਘੁਟਾਲੇ ਦੇ ਗੋਖਧੰਦੇ ਤੋਂ ਆਇਆ ਹੈ। ਚੱਢਾ ਨੇ ਕਿਹਾ ਕਿ ਦੂਜੇ ਪਾਸੇ ਚੰਨੀ ਇਹ ਕਹਿ ਰਿਹਾ ਹੈ ਕਿ ਮੈਨੂੰ ਮੇਰੇ ਸਾਲੇ ਦੇ ਲੜਕੇ ਨਾਲ ਨਾ ਜੋੜੋ, ਉਹ ਵੱਖ ਹੈ ਅਤੇ ਮੈਂ ਵੱਖ ਹਾਂ, ਮੇਰਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ, ਮੇਰਾ ਕਸੂਰ ਸਿਰਫ਼ ਇਹ ਹੈ ਕਿ ਮੈਂ ਆਪਣੇ ਰਿਸ਼ਤੇਦਾਰਾਂ ‘ਤੇ ਨਜ਼ਰ ਨਹੀਂ ਰੱਖ ਸਕਿਆ।

ਰਾਘਵ ਚੱਢਾ ਨੇ ਕਿਹਾ ਕਿ ਅੱਜ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਚੰਨੀ ਦੀ ਸਾਲੀ ਦਾ ਲੜਕਾ ਹਨੀ, ਚੰਨੀ ਦਾ ਏਜੰਟ ਬਣ ਕੇ ਪੈਸਾ ਇਕੱਠਾ ਕਰਦਾ ਸੀ ਅਤੇ ਚੰਨੀ ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਟਰਾਂਸਫਰ-ਪੋਸਟਿੰਗ ਤੋਂ ਪੈਸੇ ਕਮਾ ਰਿਹਾ ਸੀ। ਇਹ ਪੈਸਾ ਵੀ ਹਨੀ ਵਲੋਂ ਚੰਨੀ ਦਾ ਏਜੰਟ ਬਣ ਕੇ ਇਕੱਠਾ ਕੀਤਾ ਜਾਂਦਾ ਸੀ। ਹਨੀ ਤਾਂ ਸਿਰਫ਼ ਇੱਕ ਕੁਲੈਕਸ਼ਨ ਏਜੰਟ ਸੀ, ਮਾਸਟਰ ਮਾਈਂਡ ਤਾਂ ਚੰਨੀ ਸੀ। ਰਾਘਵ ਚੱਢਾ ਨੇ ਕਿਹਾ ਕਿ ਜੇਕਰ ਚੰਨੀ ਨੇ ਆਪਣੇ ਕੁਲੈਕਸ਼ਨ ਏਜੰਟ ਤੇ ਭਤੀਜੇ ਹਨੀ ਦੇ ਸਿਰ ‘ਤੇ ਹੱਥ ਰੱਖ ਕੇ ਆਸ਼ੀਰਵਾਦ ਨਾ ਦਿੱਤਾ ਹੁੰਦਾ ਤਾਂ ਹਨੀ ਕੋਲ ਮੁੱਖ ਮੰਤਰੀ ਦੇ ਸੁਰੱਖਿਆ ਕਮਾਂਡੋਜ਼ ਦੀ ਸੁਰੱਖਿਆ ਨਹੀਂ ਹੋਣੀ ਸੀ, ਪਾਇਲਟ ਗੱਡੀਆਂ ਜੀਪਾਂ ਨਾ ਹੁੰਦੀਆਂ।

ਰਾਘਵ ਚੱਢਾ ਨੇ ਕਿਹਾ ਕਿ ਜਿਹੜੀਆਂ ਸਾਰੀਆਂ ਸਹੂਲਤਾਂ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੂੰ ਮਿਲਦੀਆਂ ਹਨ, ਉਹ ਸਾਰੀਆਂ ਉਸਦੇ ਕੋਲ ਨਹੀਂ ਹੁੰਦੀਆਂ। ਇਸ ਤੋਂ ਸਾਫ਼ ਹੈ ਕਿ ਜੋ ਹਨੀ ਕਰ ਰਿਹਾ ਸੀ, ਉਹ ਚੰਨੀ ਹੀ ਕਰਵਾ ਰਿਹਾ ਸੀ। ਜੋ ਮਨੀ (ਪੈਸਾ) ਹਨੀ ਕੋਲ ਮਿਲੀ ਉਹ ਚੰਨੀ ਦੀ ਹੀ ਹੈ। ਇਸ ਲਈ ਹਨੀ, ਮਨੀ ਅਤੇ ਚੰਨੀ ਦੀ ਜੋ ‘ਲਵ ਸਟੋਰੀ’ ਹੈ, ਉਸ ‘ਚ ਇੱਕ ਨਵਾਂ ਚੈਪਟਰ ਜੁੜ ਗਿਆ ਹੈ।

- Advertisement -

Share this Article
Leave a comment