ਚੰਡੀਗੜ੍ਹ: ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸਬੰਧੀ ਚਲ ਰਹੇ ਪ੍ਰੋਗਰਾਮ ਅਧੀਨ ਅੱਜ ਇਥੇ ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਸੂਬੇ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਡਰਾਫਟ ਪਬਲੀਕੇਸ਼ਨ ਦੀਆਂ ਸੀ.ਡੀਜ਼ ਸੋਪੀਆਂ ਗਈਆਂ।
ਇਸ ਮੌਕੇ ਬੋਲਦਿਆ ਡਾ. ਰਾਜੂ ਨੇ ਕਿਹਾ ਕਿ 01.01.2020 ਨੂੰ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਯੋਗ ਹੋਣ ਵਾਲੇ ਯੋਗ ਵੋਟਰਾਂ ਦੇ ਨਾਮ ਦਰਜ ਕਰਨ ਲਈ ਵੋਟਰ ਫੋਟੋ ਸੂਚੀ ਵਿਚ ਵਿਸ਼ੇਸ਼ ਸੋਧਾਂ ਕਰਨ ਸਬੰਧੀ ਪ੍ਰਕਿਰਿਆ 16 ਅਗਸਤ 2019 ਤੋਂ ਸੁਰੂ ਕੀਤੀ ਗਈ ਸੀ ਅਤੇ ਇਹ 30.11.2019 ਤੱਕ ਜਾਰੀ ਰਹੀ ਅਤੇ ਅੱਜ ਇੰਟੀਗ੍ਰੇਟਡ ਡਰਾਫਟ ਪਬਲੀਕੇਸ਼ਨ ਦੀ ਮਿਤੀ ਸੀ।
ਉਹਨਾਂ ਕਿਹਾ ਤਰੁੱਟੀਆਂ ਤੇ ਇਤਰਾਜ਼ ਮਿਤੀ 16.12.2019 ਤੋਂ 15.01.2020 ਤੱਕ ਲਏ ਜਾਣਗੇ। ਤਰੁੱਟੀਆਂ ਤੇ ਇਤਰਾਜ਼ ਸਬੰਧੀ ਪ੍ਰਾਪਤ ਅਰਜੀਆਂ ਦਾ ਨਿਪਟਾਰਾ 27 ਜਨਵਰੀ 2020 ਤੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਅੰਤਿਮ ਛਪਾਈ 7-02-2020 ਨੂੰ ਕਰ ਦਿੱਤੀ ਜਾਵੇਗੀ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜੂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਣੇ (ਬੂਥ ਲੈਵਲ ਏਜੰਟ) ਬੀ.ਐਲ.ਏ. ਨਿਯੁਕਤ ਕਰਨ ਦੀ ਵੀ ਅਪੀਲ ਕੀਤੀ।
ਹੁਣ ਤੱਕ ਦੀ ਪ੍ਰਕਿਰਿਆ ਉਤੇ ਸਮੂਹ ਰਾਜਨੀਤਕ ਪਾਰਟੀਆਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ।