ਨਵੀਂ ਦਿੱਲੀ: ਅਬੂਧਾਬੀ ਵਿੱਚ ਖੇਡੇ ਜਾ ਰਹੇ ਆਈਪੀਐਲ ਦੇ ਮੁਕਾਬਲੇ ਦੌਰਾਨ ਅੱਜ ਚੇਨਈ ਸੁਪਰ ਕਿੰਗਜ਼ ਦੀ ਕੋਲਕਾਤਾ ਨਾਈਟ ਰਾਈਡਰ ਨਾਲ ਟੱਕਰ ਹੋਣ ਵਾਲੀ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਹਾਲੇ ਤੱਕ ਕੋਲਕਾਤਾ ਨਾਈਟ ਰਾਈਡਰਜ਼ ਕੁਝ ਚੰਗਾ ਪ੍ਰਦਰਸ਼ਨ ਤਾਂ ਨਹੀਂ ਕਰ ਸਕੀ ਪਰ ਅੱਜ ਚੇਨਈ ਨੂੰ ਹਰਾਉਣ ਲਈ ਨਾਈਟ ਰਾਈਡਰਜ਼ ਮੈਦਾਨ ‘ਚ ਉਤਰੇਗੀ।
ਇਹ ਮੈਚ ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਲਈ ਬਹੁਤ ਹੀ ਅਹਿਮ ਹੋਵੇਗਾ। ਜੋ ਕਪਤਾਨੀ ਅਤੇ ਬੱਲੇਬਾਜ਼ੀ ਦੋਵਾਂ ਮੋਰਚਿਆਂ ਦੇ ਇਸ ਸੈਸ਼ਨ ਵਿੱਚ ਅਜੇ ਤੱਕ ਨਹੀਂ ਚੱਲ ਸਕੇ। ਇਸ ਦੇ ਨਾਲ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਮੌਜੂਦਾ ਹਾਲਾਤ “ਚ ਕੋਈ ਗ਼ਲਤੀ ਨਹੀਂ ਕਰਨਾ ਚਾਹੁੰਦੇ।
ਟੂਰਨਾਮੈਂਟ ਦੇ ਉਦਘਾਟਨੀ ਮੁਕਾਬਲੇ ਨੂੰ ਜਿੱਤ ਦੇ ਕੇ ਸ਼ਾਨਦਾਰ ਸ਼ੁਰੂਆਤ ਕਰਨ ਵਾਲੀ ਚੇਨਈ ਸੁਪਰ ਕਿੰਗਜ਼ ਨੇ ਅਗਲੇ ਤਿੰਨ ਮੁਕਾਬਲੇ ਹਾਰੇ ਹਨ। ਹਾਲਾਂਕਿ ਪਿਛਲੇ ਮੈਚ ‘ਚ ਪੰਜਾਬ ਖ਼ਿਲਾਫ਼ ਚੇਨਈ ਨੇ ਦਸ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ।