ਰਾਜਪੁਰਾ ਵਿਖੇ ਨਾਜਾਇਜ਼ ਸ਼ਰਾਬ ਦੀ ਫੈਕਟਰੀ ਸਬੰਧੀ ਚੀਮਾ ਨੇ ਐਸ.ਐਸ.ਪੀ. ਨੂੰ ਸੌਂਪਿਆ ਮੰਗ ਪੱਤਰ

TeamGlobalPunjab
3 Min Read

ਪਟਿਆਲਾ: ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਕਈ ਅਹਿਮ ਮਾਮਲਿਆਂ ‘ਤੇ ਕਾਰਵਾਈ ਕਰਵਾਉਣ ਦੀ ਬੇਨਤੀ ਕਰਨ ਲਈ ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੂੰ ਮਿਲੇ। ਉਨ੍ਹਾਂ ਇਸ ਮੌਕੇ ਇਕ ਮੰਗ ਪੱਤਰ ਐਸ.ਐਸ.ਪੀ ਨੂੰ ਸੌਂਪਕੇ ਜ਼ਿਲ੍ਹੇ ਵਿਚ ਫੜੀ ਗਈ ਨਾਜਾਇਜ ਸ਼ਰਾਬ ਫੈਕਟਰੀ ਤੇ ਕਤਲ ਸਮੇਤ ਕਈ ਹੋਰਨਾਂ ਮਾਮਲਿਆਂ ਸਬੰਧੀ ਕਾਰਵਾਈ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਨੇ ਮੰਗ ਪੱਤਰ ‘ਚ ਲਿਖਿਆ ਕਿ ਪਟਿਆਲਾ ਜਿਲੇ ਦੇ ਤਹਿਸੀਲ ਰਾਜਪੁਰਾ ਅਤੇ ਵਿਧਾਨ ਸਭਾ ਹਲਕਾ ਘਨੌਰ ਦੇ ਵਿਚ ਕੱਲ ਇਕ ਸ਼ਰਾਬ ਦੀ ਨਜਾਇਜ ਫੈਕਟਰੀ ਫੜੀ ਗਈ ਹੈ। ਇਹ ਫੈਕਟਰੀ ਜੋ ਕਿ ਪਿਛਲੇ ਪਤਾ ਨਹੀਂ ਕਿੰਨੇ ਸਮੇਂ ਤੋਂ ਚਲ ਰਹੀ ਸੀ ਅਤੇ ਕੈਮੀਕਲ ਪਾ ਕੇ ਤਿਆਰ ਕੀਤੀ ਸ਼ਰਾਬ ਲੋਕਾਂ ਨੂੰ ਪਿਲਾਈ ਜਾ ਰਹੀ ਸੀ, ਜਿਸ ਨਾਲ ਪਤਾ ਨਹੀਂ ਕਿੰਨੇ ਲੋਕਾਂ ਨੂੰ ਕਿੰਨੀਆਂ ਭਿਆਨਕ ਬਿਮਾਰੀਆਂ ਲੱਗੀਆਂ ਹੋਣਗੀਆਂ।

ਉਨ੍ਹਾਂ ਅੱਗੇ ਲਿਖਿਆ ਕਿ ਇਹ ਫੈਕਟਰੀ ਸਿਰਫ ਉਹ ਲੋਕ ਹੀ ਨਹੀਂ ਚਲਾ ਰਹੇ ਸਨ, ਜਿਨਾ ਦੇ ਪੁਲਿਸ ਨੇ ਪਰਚੇ ਵਿਚ ਨਾਮ ਪਾਏ ਹਨ, ਇਸ ਨੂੰ ਖਾਨਾਪੂਰਤੀ ਕਿਹਾ ਜਾਵੇ ਤਾਂ ਅਤਿ ਕਥਨੀ ਨਹੀਂ ਹੋਏਗੀ, ਕਿਉਂ ਕਿ ਅਜਿਹੇ ਕੰਮ ਇਲਾਕੇ ਦੇ ਉਚ ਪੱਧਰ ਦੇ ਸਿਆਸੀ ਲੀਡਰਾਂ ਅਤੇ ਹੋਰਨਾ ਸਥਾਨਕ ਪੱਧਰ ਦੇ ਲੀਡਰਾਂ ਦੀ ਛਤਰ ਛਾਇਆ ਤੋਂ ਬਿਨਾ ਚੱਲਦੇ ਅਸੰਭਵ ਹੁਦੇ ਹਨ। ਇਸ ਲਈ ਲਈ ਅਸੀਂ ਆਪ ਜੀ ਕੋਲ ਅਪੀਲ ਕਰਦੇ ਹਾਂ ਕਿ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਕਰਕੇ ਸਥਾਨਕ ਅਤੇ ਉਚ ਪੱਧਰ ਦੇ ਉਨਾ ਸਿਆਸੀ ਲੀਡਰਾਂ ਨੂੰ ਵੀ ਨਾਮਜਦ ਕੀਤਾ ਜਾਵੇ, ਜਿਨਾ ਦੀ ਇਸ ਵਿਚ ਸਮੂਲੀਅਤ ਹੈ, ਕਿਉਂ ਕਿ ਇਸ ਤੋਂ ਪਹਿਲਾਂ ਵੀ ਰਾਜਪੁਰਾ ਵਿਚ ਹੁੱਕਾ ਪਾਰਟੀਆਂ ਚਲਾ ਕਿ ਕਰਫਿਊ ਦੀ ਉਲੰਘਣਾ ਕੀਤੀ ਗਈ, ਉਹ ਮਾਮਲਾ ਵੀ ਸਿਰਫ ਧਾਰਾ 188 ਤੱਕ ਸਿਮਟ ਕਿ ਰਹਿ ਗਿਆ।

ਜਦਕਿ ਇਸ ਤੋਂ ਪਹਿਲਾਂ ਪੰਜਾਬ ਦੇ ਖੰਨਾ ਵਿਚ ਸ਼ਰਾਬ ਫੈਕਟਰੀ ਫੜੀ ਗਈ, ਉਹ ਮਾਮਲਾ ਵੀ ਠੱਪ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪਟਿਆਲਾ ਜਿਲੇ ਵਿਚ ਪਿੰਡ ਪਸਿਆਣਾ ਵਿਖੇ ਸਰਪੰਚ ਦਾ ਕਤਲ ਕਰ ਦਿੱਤਾ ਗਿਆ, ਸਮਾਣਾ ਵਿਖੇ ਦੋਹਰਾ ਕਤਲ ਕਰ ਦਿੱਤਾ ਗਿਆ, ਕੱਲ ਪਾਤੜਾਂ ਕੋਲ ਇਕ ਪਿੰਡ ਵਿਚ ਕਤਲ ਹੋ ਗਿਆ। ਇਹ ਸਾਰਾ ਕੁਝ ਲਾਅ ਐਂਡ ਆਰਡਰ ਦੀ ਸਥਿਤੀ ਤੇ ਪ੍ਰਸ਼ਨ ਚਿੰਨ ਲਾ ਰਿਹਾ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਵੱਲੋਂ ਇਕਾਂਤਵਾਸ ਤੋੜੇ ਜਾਣ ਤੇ ਕੋਈ ਕਾਰਵਾਈ ਨਾ ਕਰਨਾ ਵੀ ਪੁਲਿਸ ਦੀ ਕਾਰਵਾਈ ਤੇ ਸਵਾਲ ਖੜੇ ਕਰਦਾ ਹੈ। ਇਸ ਲਈ ਅਸੀਂ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਬੇਨਤੀ ਕਰਦੇ ਹਾਂ ਕਿ ਸਰਾਬ ਦੀ ਨਜਾਇਜ ਫੈਕਟਰੀ ਸਮੇਤ ਹੋਰਨਾ ਮਾਮਲਿਆ ਤੇ ਸਖਤ ਕਾਰਵਾਈ ਅਮਲ ਵਿਚ ਲਿਆਦੀ ਜਾਵੇ ਅਤੇ ਦੋਸੀਆਂ ਨੂੰ ਸਲਾਖਾਂ ਪਿਛੇ ਬੰਦ ਕੀਤਾ ਜਾਵੇ।

- Advertisement -

Share this Article
Leave a comment