ਕਿਸਾਨ ਅੰਦੋਲਨ ਕਾਰਨ ਹਰਿਆਣਾ ਸਰਕਾਰ ‘ਤੇ ਛਾਏ ਸੰਕਟ ਦੇ ਬੱਦਲ, ਦੁਸ਼ਯੰਤ ਚੌਟਾਲਾ ਨੂੰ ਦੋ ਦਿਨ ਦਾ ਅਲਟੀਮੇਟਮ

TeamGlobalPunjab
2 Min Read

ਹਿਸਾਰ: ਖੇਤੀ ਕਾਨੂੰਨ ਮੁੱਦੇ ‘ਤੇ ਕਿਸਾਨਾਂ ਦੇ ਰੋਸ ਕਾਰਨ ਹਰਿਆਣਾ ਦੀ ਖੱਟਰ ਸਰਕਾਰ ਤੇ ਖਤਰਾ ਮੰਡਰਾ ਰਿਹਾ ਹੈ। ਸਿਰਸਾ ਜ਼ਿਲ੍ਹੇ ਦੇ ਪਿੰਡ ਚੌਟਾਲਾ ਦੇ ਵਾਸੀਆਂ ਨੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਅਤੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਹੈ।

ਪਿੰਡ ਚੌਟਾਲਾ ਦੇ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਦੁਸ਼ਯੰਤ ਚੌਟਾਲਾ ਅਤੇ ਰਣਜੀਤ ਚੌਟਾਲਾ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ। ਜੇਕਰ ਅਜਿਹਾ ਉਹ ਨਹੀਂ ਕਰਦੇ ਤਾਂ ਦੋ ਦਿਨਾਂ ਬਾਅਦ ਉਨ੍ਹਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ। ਦੋਵਾਂ ਲੀਡਰਾਂ ਦੇ ਨਾਲ ਕਿਸੇ ਤਰ੍ਹਾਂ ਦਾ ਸਬੰਧ ਨਹੀਂ ਰੱਖਿਆ ਜਾਵੇਗਾ।

ਪਿੰਡ ਵਾਸੀਆਂ ਨੇ ਦੋ ਦਿਨ ਦਾ ਸਮਾਂ ਦਿੱਤਾ ਹੈ ਇਸ ਤੋਂ ਬਾਅਦ ਜੇਕਰ ਦੁਸ਼ਯੰਤ ਚੌਟਾਲਾ ਅਤੇ ਰਣਜੀਤ ਚੌਟਾਲਾ ਨੇ ਆਪਣੇ ਅਹੁਦੇ ਨਹੀਂ ਤਿਆਗੇ ਤਾਂ ਉਨ੍ਹਾਂ ਦਾ ਵਿਰੋਧ ਵੀ ਕੀਤਾ ਜਾਵੇਗਾ। ਹਰਿਆਣਾ ਵਿੱਚ ਬੀਜੇਪੀ ਅਤੇ ਜੇਜੇਪੀ ਗੱਠਜੋੜ ਤਹਿਤ ਸਰਕਾਰ ਚਲਾ ਰਹੇ ਹਨ ਜੇਜੇਪੀ ਦੇ ਦੱਸ ਵਿਧਾਇਕ ਹਰਿਆਣਾ ਸਰਕਾਰ ਵਿੱਚ ਸ਼ਾਮਲ ਹਨ।

26 ਨਵੰਬਰ ਨੂੰ ਜਦੋਂ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਕੂਚ ਕਰ ਰਹੀਆਂ ਸਨ ਤਾਂ ਖੱਟਰ ਸਰਕਾਰ ਨੇ ਕਿਸਾਨਾਂ ਦੇ ਉਪਰ ਅੱਥਰੂ ਗੈਸ ਦੇ ਗੋਲੇ ਪਾਣੀ ਦੀਆਂ ਬੁਛਾੜਾਂ ਅਤੇ ਹੋਰ ਸਖ਼ਤੀਆਂ ਕੀਤੀਆਂ ਸਨ। ਜਿਸ ਕਾਰਨ ਹਰਿਆਣਾ ਵਿੱਚ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਵਾਲੇ ਲੋਕਾਂ ‘ਚ ਖੱਟਰ ਸਰਕਾਰ ਖ਼ਿਲਾਫ਼ ਗੁੱਸਾ ਭਰਿਆ ਹੋਇਆ ਹੈ। ਇਸ ਲਈ ਹੁਣ ਪਿੰਡ ਚੌਟਾਲਾ ਦੇ ਲੋਕਾਂ ਨੇ ਡਿਪਟੀ ਸੀਐਮ ਅਤੇ ਪਾਵਰ ਮਨਿਸਟਰ ਨੂੰ ਅਲਟੀਮੇਟਮ ਦਿੱਤਾ ਹੈ।

Share This Article
Leave a Comment