ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਤੇ ਚੋਣਾਂ ‘ਚ ਕਾਂਗਰਸ ਵੱਲੋਂ ਮੁੱਖ ਮੰਤਰੀ ਚਿਹਰਾ ਐਲਾਨੇ ਗਏ ਚਰਨਜੀਤ ਸਿੰਘ ਚੰਨੀ ਭਦੌੜ ਤੇ ਚਮਕੌਰ ਦੋ ਸੀਟਾਂ ਤੋਂ ਚੋਣ ਮੈਦਾਨ ਵਿੱਚ ਨਿੱਤਰੇ। ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਚੰਨੀ ਭਦੌੜ ‘ਚ ਲਗਾਤਾਰ ਪਿੱਛੇ ਚੱਲ ਰਹੇ ਹਨ।
ਚੰਨੀ ਕਿਸੇ ਵੀ ਗੇੜ ਚ ਆਮ ਆਦਮੀ ਪਾਰਟੀ ਦੇ ਦਿਹਾੜੀਦਾਰ ਨੌਜਵਾਨ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਲੀਡ ਨਹੀਂ ਤੋੜ ਸਕੇ।
ਚੰਨੀ ਛੇ ਗੇੜ ਦੀ ਗਿਣਤੀ ਤੋਂ ਬਾਅਦ ਵੀ ਪਿੱਛੇ ਚੱਲ ਰਹੇ ਹਨ। ਓਹ ਪਹਿਲੇ ਰਾਊਂਡ ‘ਚ 2195 ਵੋਟਾਂ ਨਾਲ, ਦੂਜੇ ਰਾਊਂਡ ‘ਚ 3827 ਵੋਟਾਂ ਨਾਲ, ਤੀਜੇ ਰਾਊਂਡ ‘ਚ 6334 ਵੋਟਾਂ ਨਾਲ, ਚੌਥੇ ਰਾਊਂਡ ‘ਚ 9909 ਵੋਟਾਂ ਨਾਲ, ਪੰਜਵੇਂ ਰਾਊਂਡ ‘ਚ 14331 ਵੋਟਾਂ ਨਾਲ, ਛੇਵੇਂ ਰਾਊਂਡ ‘ਚ 18395 ਵੋਟਾਂ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ ਤੋਂ ਪਿੱਛੇ ਚੱਲ ਰਹੇ ਹਨ। ਲਾਭ ਸਿੰਘ ਉਗੋਕੇ ਪਹਿਲੀ ਵਾਰ ਚੋਣਾਂ ਚ ਨਿੱਤਰੇ ਹਨ।
ਜਦੋਂ ਕਿ ਚਰਨਜੀਤ ਸਿੰਘ ਚੰਨੀ ਨੁੂੰ ਮਿਉਂਸਿਪਲ ਚੋਣਾਂ ਤੋਂ ਲੈ ਕੇ ਵਿਧਾਇਕ ਅਤੇ ਫਿਰ ਮੰਤਰੀ ਅਤੇ ਫਿਰ ਮੁੱਖ ਮੰਤਰੀ ਅਹੁਦੇ ਤੱਕ ਦਾ ਸਿਆਸਤ ‘ਚ ਤਜਰਬਾ ਹੈ।