ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੇ ਸੀਨੀਅਰ ਐਡਵੋਕੇਟ ਅਮਰ ਪ੍ਰੀਤ ਸਿੰਘ ਦਿਓਲ ਨੂੰ ਰਾਜ ਦਾ ਨਵਾਂ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ।
ਇਸ ਤੋਂ ਪਹਿਲਾਂ ਡੀਐਸ ਪਟਵਾਲੀਆ ਅਤੇ ਫੇਰ ਅਨਮੋਲ ਰਤਨ ਸਿੱਧੂ ਦੇ ਨਾਂ ਦੀ ਚਰਚਾ ਰਹੀ ਸੀ। ਕੈਪਟਨ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਹੀ ਸਾਬਕਾ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ, ਇਸ ਕਾਰਨ 19 ਸਤੰਬਰ ਤੋਂ ਇਹ ਅਹੁਦਾ ਖਾਲੀ ਸੀ।
ਦੱਸਣਯੋਗ ਹੈ ਕਿ ਦਿਓਲ ਸੀਨੀਅਰ ਐਡਵੋਕੇਟ ਹਨ ਤੇ ਉਹ ਕਈ ਵੱਡੇ ਕੇਸਾਂ ਸਣੇ ਸਾਬਕਾ ਡੀ.ਜੀ.ਪੀ. ਸੁਮੇਧ ਦੇ ਕੇਸਾਂ ਦੀ ਪੈਰਵੀ ਕਰ ਚੁੱਕੇ ਹਨ।