ਚੰਡੀਗੜ੍ਹ: ਪੰਜਾਬ ‘ਚ ਈਡੀ ਦੇ ਪਏ ਛਾਪਿਆਂ ਤੋਂ ਬਾਅਦ ਸਿਆਸਤ ਭਖੀ ਹੋਈ ਹੈ। ਈਡੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰੋਂ 8 ਕਰੋੜ ਰੁਪਏ ਸਣੇ ਕੁੱਲ 10 ਕਰੋੜ ਦੀ ਨਗਦੀ ਮਿਲਣ ਦਾ ਦਾਅਵਾ ਕੀਤਾ ਹੈ। ਜਿਸ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਚਰਨਜੀਤ ਚੰਨੀ (channi captain blamgame) ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ।
ਵਿਰੋਧੀ ਧਿਰਾਂ ਵੱਲੋਂ ਚਰਨਜੀਤ ਚੰਨੀ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਲਗਾਤਾਰ ਵਿਰੋਧੀ ਧਿਰਾਂ ਮੁੱਖ ਮੰਤਰੀ ਨੂੰ ਨਿਸ਼ਾਨੇ ‘ਤੇ ਲੈ ਰਹੀਆਂ ਹਨ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਕਿ ‘ਚੰਨੀ ਆਮ ਆਦਮੀ ਨਹੀਂ, ਬੇਈਮਾਨ ਆਦਮੀ ਹੈ।’
ਬੁੱਧਵਾਰ ਨੂੰ ਕੇਜਰੀਵਾਲ ਨੇ ਟਵੀਟ ਕਰਕੇ ਈਡੀ ਦੇ ਛਾਪੇ ਵਿੱਚ ਬਰਾਮਦ ਹੋਈ 6 ਕਰੋੜ ਦੀ ਨਕਦੀ ਦੀ ਤਸਵੀਰ ਸਾਂਝੀ ਕੀਤੀ ਤੇ ਚੰਨੀ ਵੱਲੋਂ ਖ਼ੁਦ ਨੂੰ ਆਮ ਆਦਮੀ ਦੱਸਣ `ਤੇ ਹਮਲਾ ਬੋਲਿਆ ਤੇ ਨਾਲ ਹੀ ਅਸਿੱਧੇ ਤੌਰ `ਤੇ ਕਿਹਾ ਕਿ ਇਹ ਪੈਸਾ ਮੁੱਖ ਮੰਤਰੀ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕੀਤੇ ਭ੍ਰਿਸ਼ਟਾਚਾਰ ਅਤੇ ਲੁੱਟ ਦਾ ਪੈਸਾ ਹੈ, ਕਿਉਂਕਿ ਇੰਨੇ ਬੇਹਿਸਾਬ ਪੈਸੇ ਆਮ ਆਦਮੀ ਕੋਲ ਨਹੀਂ ਹੁੰਦੇ ਹਨ।
चन्नी साहिब, मोदी जी ने छापे मेरे रिश्तेदारों पर नहीं, मुझ पर डाले थे, सिटिंग CM पर। उनको मेरे घर से केवल दस मफ़्लर मिले। आपकी तरह इतनी नक़दी और इतनी गाड़ियाँ नहीं मिलीं मेरे घर। आपने तो 111 दिनों में कमाल ही कर दिया। https://t.co/7raF3l4SOX
— Arvind Kejriwal (@ArvindKejriwal) January 19, 2022
ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਮੁੱਖ ਮੰਤਰੀ ਚੰਨੀ (channi captain blamgame) ਨੇ ਇਲਜ਼ਾਮ ਲਗਾਏ ਸਨ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਈਡੀ ਉਹਨਾਂ ਨੂੰ ਜਵਾਬ ਦੇਹ ਨਹੀਂ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ ਕਿ ਈਡੀ ਮੈਨੂੰ ਰਿਪੋਰਟ ਨਹੀਂ ਕਰਦਾ। ਨਾਂ ਹੀ ਮੈਂ ਤੁਹਾਡੇ ਰਿਸ਼ਤੇਦਾਰਾਂ ਤੋਂ ਜ਼ਬਤ ਕੀਤੇ ਪੈਸੇ ਲਗਾਏ ਹਨ। ਇਸ ਲਈ ਆਪਣੇ ਪਰਿਵਾਰ ਦੇ ਅਪਰਾਧਾਂ ਲਈ ਮੈਨੂੰ ਦੋਸ਼ੀ ਠਹਿਰਾਉਣਾ ਬੰਦ ਕਰੋ। ਜਿਵੇਂ ਕਿ ਮੈਂ ਹਮੇਸ਼ਾ ਕਹਿੰਦਾ ਹਾਂ, ਕਾਨੂੰਨ ਆਪਣਾ ਕੋਰਸ ਲੈਂਦਾ ਹੈ, ਕੁਝ ਅਜਿਹਾ ਭੁੱਲ ਗਏ ਜਦੋਂ ਉਨ੍ਹਾਂ ਨੇ ਮੇਰੇ `ਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਇਆ।
ED doesn’t report to me @CHARANJITCHANNI. Nor did I plant the money seized from your kin. So stop blaming me for your family’s crimes. As I always say, the law takes its own course, something that @INCIndia forgot when they accused me of shielding culprits.
— Capt.Amarinder Singh (@capt_amarinder) January 19, 2022
ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਚੰਨੀ ਇਹ ਕਹਿ ਰਹੇ ਨੇ ਕਿ ਭਾਜਪਾ ਵੱਲੋਂ ਜਾਣਬੁੱਝ ਕੇ ਮੈਨੂ ਫਸਾਇਆ ਜਾ ਰਿਹਾ ਕਿਉਕਿ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਜੋ ਹੋਇਆ ਉਸ ਦੇ ਚੱਲਦਿਆਂ ਇਹ ਸਭ ਹੋਇਆ ਦੱਸ ਦੇਈਏ ਕਿ ਭਾਜਪਾ ਆਗੂ ਤਰੁਣ ਚੁੱਘ ਨੇ ਵੀ ਚਰਨਜੀਤ ਚੰਨੀ ਤੋਂ ਅਸਤੀਫਾ ਮੰਗਿਆਂ ਤਰੁਣ ਚੁੱਗ ਨੇ ਕਿਹਾ ਕਿ ਚਰਨਜੀਤ ਚੰਨੀ ਜਵਾਬ ਦੇਣ ਕਿ 10 ਕਰੋੜ ਕਿੱਥੋਂ ਆਏ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਨੇ ਪੁੱਛਿਆ ਪ੍ਰਕਾਸ਼ ਸਿੰਘ ਬਾਦਲ ਦਾ ਹਾਲ