ਚੰਦਰਯਾਨ: ਉਹ 15 ਮਿੰਟ… ਜਦੋਂ ਚਾਰੇ ਪਾਸੇ ਪਸਰ ਗਿਆ ਸੀ ਸਨਾਟਾ

TeamGlobalPunjab
2 Min Read

ਭਾਰਤ ਦੇ ਚੰਦਰਯਾਨ-2 ਮਿਸ਼ਨ ਨੂੰ ਸ਼ਨੀਵਾਰ ਸਵੇਰੇ ਉਸ ਵੇਲੇ ਝਟਕਾ ਲੱਗਿਆ ਜਦੋਂ ਲੈਂਡਰ ਵਿਰਕਮ ਦਾ ਚੰਦ ‘ਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲੋਂ ਸੰਪਰਕ ਟੁੱਟ ਗਿਆ। ਸੰਪਰਕ ਉਸ ਵੇਲੇ ਟੁੱਟਿਆ ਜਦੋਂ ਲੈਂਡਰ ਚੰਦ ਦੀ ਸਤ੍ਹਾ ਤੋਂ ਸਿਰਫ 2.1 ਕਿਲੋਮੀਟਰ ਦੀ ਉਚਾਈ ‘ਤੇ ਸੀ।

- Advertisement -

ਵਿਕਰਮ ਲੈਂਡਰ ਨੂੰ ਰਾਤ 1:38 ਮਿੰਟ ‘ਤੇ ਚੰਦ ਦੀ ਸਤ੍ਹਾ ‘ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ, ਪਰ ਚੰਦ ਉਤੇ ਹੇਠਾਂ ਵੱਲ ਆਉਂਦੇ ਸਮੇਂ 2.1 ਕਿਲੋਮੀਟਰ ਦੀ ਉਚਾਈ ਉਤੇ ਜ਼ਮੀਨੀ ਸਟੇਸ਼ਨ ਨਾਲੋਂ ਇਸ ਦਾ ਸੰਪਰਕ ਟੁੱਟ ਗਿਆ।

ਵਿਕਰਮ ਨੇ ਰਫ ਬ੍ਰੇਕਿੰਗ ਅਤੇ ਫਾਈਨ ਬ੍ਰੇਕਿੰਗ ਪੜਾਅ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ, ਪ੍ਰੰਤੂ ਸਾਫਟ ਲੈਂਡਿੰਗ ਤੋਂ ਪਹਿਲਾਂ ਇਸਦਾ ਸੰਪਰਕ ਧਰਤੀ ਉਤੇ ਮੌਜੂਦ ਸਟੇਸ਼ਨ ਨਾਲੋਂ ਟੁਟ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਵਿਗਿਆਨੀਆਂ ਨੂੰ ਹੌਸਲਾ ਦਿੰਦੇ ਕਿਹਾ ਕਿ ਉਤਾਰ ਚੜ੍ਹਾਅ ਆਉਂਦੇ ਹੀ ਰਹਿੰਦੇ ਹਨ, ਪਰ ਇਹ ਕੋਈ ਛੋਟੀ ਉਪਲੱਬਧੀ ਨਹੀਂ ਹੈ, ਪੂਰੇ ਦੇਸ਼ ਨੂੰ ਆਪਣੇ ਵਿਗਿਆਨੀਆਂ, ਇੰਜਨੀਅਰਾਂ ਤੁਹਾਡੇ ਸਭ ਦੇ ਯਤਨਾਂ ‘ਤੇ ਮਾਣ ਹੈ। ਇਹ ਤੁਹਾਡੀ ਵੱਡੀ ਉਪਲੱਬਧੀ ਹੈ।

- Advertisement -

ਪ੍ਰਧਾਨਮੰਤਰੀ ਦੇ ਗਲੇ ਲੱਗ ਕੇ ਭਾਵੁਕ ਹੋਏ ISRO ਚੀਫ

ਜਦੋਂ ਨਰਿੰਦਰ ਮੋਦੀ ਰਾਸ਼ਟਰ ਨੂੰ ਸੰਬੋਧਨ ਕਰਨ ਬਾਅਦ ਇਸਰੋ ਸੈਂਟਰ ਨਾਲ ਵਾਪਸ ਆ ਰਹੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਗਲੇ ਮਿਲਕੇ ਇਸਰੋ ਮੁਖੀ ਸਿਵਨ ਭਾਵੁਕ ਹੋ ਗਏ ਅਤੇ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੀ ਪਿੱਠ ਥਪਥਪਾਉਂਦੇ ਦਿਖਾਈ ਦਿੱਤੇ।

ਮੋਦੀ ਚੰਦ ਉਤੇ ‘ਸਾਫਟ ਲੈਡਿੰਗ ਦਾ ਸਿੱਧਾ ਨਜ਼ਾਰਾ ਦੇਖਣ ਲਈ ਇੱਥੇ ਸਥਿਤ ਇਸਰੋ ਕੇਂਦਰ ਪਹੁੰਚੇ ਸਨ। ਹਾਲਾਂਕਿ, ਲੈਂਡਰ ਨਾਲ ਸੰਪਰਕ ਟੁੱਟ ਜਾਣ ਕਾਰਨ ‘ਸਾਫਟ ਲੈਡਿੰਗ ਬਾਰੇ ਕੋਈ ਸੂਚਨਾ ਨਹੀਂ ਮਿਲ ਸਕੀ।

ਜ਼ਿਕਰਯੋਗ ਹੈ ਕਿ 7 ਸਤੰਬਰ ਦੀ ਰਾਤ ‘ਚੰਦਰਯਾਨ–2’ ਦੇ ਲੈਂਡਰ ਵਿਕਰ ਦਾ ਚੰਦ ਉਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲੋਂ ਸੰਪਰਕ ਟੁਟ ਗਿਆ। ਸੰਪਰਕ ਉਸ ਸਮੇਂ ਟੁਟਿਆ ਜਦੋਂ ਲੈਂਡਰ ਚੰਦ ਦੀ ਸਤ੍ਹਾਂ ਤੋਂ 2.1 ਕਿਲੋਮੀਟਰ ਦੀ ਉਚਾਈ ਉਤੇ ਸੀ।

Share this Article
Leave a comment