ਨਿਊਜ਼ ਡੈਸਕ: ਲੋਕ ਸਭਾ ਚੋਣਾਂ ਦੇ ਨਾਲ ਨਾਲ ਦੇਸ਼ ਵਿੱਚ ਕਈ ਸੂਬਿਆਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਈਆਂ ਹਨ। ਜਿਸ ਵਿੱਚ ਆਂਧਰਾ ਪ੍ਰਦੇਸ਼ ਵੀ ਸ਼ਾਮਲ ਹੈ। ਆਂਧਰਾ ਪ੍ਰਦੇਸ਼ ਵਿੱਚ TDP ਨੂੰ ਪੂਰਣ ਬਹੁਮਤ ਮਿਲਿਆ ਹੈ। ਟੀਡੀਪੀ ਦੇ ਚੰਦਰਬਾਬੂ ਨਾਇਡੂ ਨੇ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ‘ਚ ਵੱਡੀ ਜਿੱਤ ਹਾਸਲ ਕੀਤੀ ਹੈ। ਟੀਡੀਪੀ ਨੇ 135 ਸੀਟਾਂ ਹਾਲਸ ਕੀਤੀਆਂ ਹਨ। ਆਂਧਰ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ 175 ਸੀਟਾਂ ਹਨ ਤੇ ਬਹੁਮਤ ਲਈ 88 ਚਾਹੀਦੀਆਂ ਹਨ।
ਦੁਜ਼ੇ ਪਾਸੇ ਭਾਜਪਾ ਨੇ 8 ਸੀਟਾਂ ਹਾਸਲ ਕੀਤੀਆਂ ਹਨ। ਹਲਾਂਕਿ ਭਾਜਪਾ ਤੇ ਟੀਡੀਪੀ ਦਾ ਇੱਥੇ ਗਠਜੋੜ ਹੈ ਅਤੇ ਐਨਡੀਏ ਵਿੱਚ ਵੀ ਭਾਈਵਾਲ ਪਾਰਟੀਆਂ ਹਨ। TDP ਤੇ ਭਾਜਪਾ ਵਿਚਾਲੇ ਗਠਜੋੜ 9 ਮਾਰਚ 2024 ਨੂੰ ਹੋਇਆ ਸੀ। ਇਸ ਤੋਂ 6 ਸਾਲ ਪਹਿਲਾਂ ਦੋਵਾਂ ਪਾਰਟੀਆਂ ਨੇ 2018 ‘ਚ ਗਠਜੋੜ ਕੀਤਾ ਸੀ। ਪਰ ਬਾਅਦ ਵਿੱਚ ਇਹ ਗਠਜੋੜ ਟੁੱਟ ਗਿਆ ਸੀ।
ਲੋਕ ਸਭਾ ਚੋਣਾਂ ਵਿੱਚ TDP ਨੂੰ 16 ਸੀਟਾਂ ਮਿਲੀਆਂ ਹਨ। ਹੁਣ TDP ਦੇ ਚੰਦਰਬਾਬੂ ਨਾਇਡੂ ਦੇ ਸਹਾਰੇ ਹੀ ਦੇਸ਼ ਦੀ ਸਰਕਾਰ ਬਣੇਗੀ। ਜੇਕਰ TDP ਪਾਰਟੀ ਇੰਡੀਆ ਗਠਜੋੜ ਵਿੱਚ ਸ਼ਾਮਲ ਹੁੰਦੀ ਹੈ ਤਾਂ ਭਾਜਪਾ ਕੇਂਦਰ ਵਿੱਚ ਸਰਕਾਰ ਨਹੀਂ ਬਣਾ ਸਕਦੀ ਹੈ। ਦੂਸਰਾ ਤੱਥ ਇਹ ਵੀ ਹੈ ਕਿ TDP ਨੂੰ ਸੂਬੇ ਵਿੱਚ ਆਪਣੀ ਸਰਕਾਰ ਗਵਾਉਣ ਦਾ ਵੀ ਕੋਈ ਖ਼ਤਰਾ ਨਹੀਂ ਹੈ। ਕਿਉਂਕਿ ਭਾਜਪਾ ਨੂੰ ਇੱਥੇ ਸਿਰਫ਼ 8 ਸੀਟਾਂ ਹੀ ਮਿਲਿਆ ਹਨ। ਜਦਕਿ TDP 135 ਸੀਟਾਂ ਹਾਸਲ ਕਰ ਚੁੱਕੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।