ਚੰਡੀਗੜ੍ਹ ‘ਚ 20 ਫਰਵਰੀ ਨੂੰ ਹੋਵੇਗੀ ਕਿਸਾਨ ਮਹਾਂ ਪੰਚਾਇਤ

TeamGlobalPunjab
2 Min Read

ਚੰਡੀਗੜ੍ਹ: ਇਥੋਂ ਨੌਜਵਾਨ ਕਿਸਾਨ ਏਕਤਾ ਵਲੋਂ ਕਿਸਾਨ ਅੰਦੋਲਨ ਵਿੱਚ ਪਹਿਲਾਂ ਹੀ ਬਰਾਬਰ ਦਾ ਯੋਗਦਾਨ ਪਾਇਆ ਜਾ ਰਿਹਾ ਹੈ ਹੁਣ ਦਿੱਲੀ ਅੰਦੋਲਨ ਵਿੱਚ ਮੋਰਚਾ ਲਗਾਈ ਬੈਠੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ ਅਤੇ ਗੁਰਨਾਮ ਸਿੰਘ ਚੜੂੰਨੀ 20 ਫਰਵਰੀ ਨੂੰ ਰੈਲੀ ਮੈਦਾਨ ਸੈਕਟਰ 25 ਵਿੱਚ ਦੁਪਹਿਰੇ 2 ਤੋਂ 5 ਵਜੇ ਤੱਕ ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਨ ਕਰਨਗੇ। ਇਸ ਵਿੱਚ ਹਰੇਕ ਧਰਮ ਅਤੇ ਹਰੇਕ ਕਿੱਤੇ ਨਾਲ ਜੁੜਿਆ ਬਜ਼ੁਰਗ, ਨੌਜਵਾਨ ਸ਼ਾਮਲ ਹੋ ਰਿਹਾ ਹੈ।

ਇਥੇ ਪੱਤਰਕਾਰ ਸੰਮੇਲਨ ਵਿੱਚ ਦੱਸਿਆ ਗਿਆ ਕਿ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀ, ਚੰਡੀਗੜ੍ਹ ਪੰਜਾਬੀ ਮੰਚ, ਪੇਡੂ ਸੰਘਰਸ਼ ਕਮੇਟੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗੁਰਦਵਾਰਾ ਅਸਥਾਪਨ ਕਮੇਟੀ, ਲੋਕ ਭਲਾਈ ਸੰਸਥਾ ਅਤੇ ਹੋਰਾਂ ਵਲੋਂ ਯੋਗਦਾਨ ਪਾਇਆ ਦਾ ਰਿਹਾ ਹੈ। ਕਿਰਪਾਲ ਸਿੰਘ ਨੇ ਕਿਹਾ ਕਿ ਹਜਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ। ਪਰਮਿੰਦਰ ਸਿੰਘ ਧਨਾਸ ਨੇ ਦੱਸਿਆ ਕਿ ਕਿਸਾਨ, ਨੌਜਵਾਨ ਵਿਦਿਆਰਥੀ, ਵਿਦਿਆਰਥਣਾਂ ਫੋਨ ਕਰਕੇ ਸ਼ਮੂਲੀਅਤ ਕਰਨ ਲਈ ਤੱਤਪਰਤਾ ਵਿਖਾ ਰਹੇ ਹਨ। ਗਾਇਕ, ਗੀਤਕਾਰ ਅਤੇ ਅਦਾਕਾਰ ਪ੍ਰਤੀਕ ਮਾਨ ਨੇ ਚੰਡੀਗੜ੍ਹ ਦੇ ਚੌਕਾਂ ਵਿੱਚ ਖੜਕੇ ਕਿਸਾਨ ਅੰਦੋਲਨ ਵਿੱਚ ਜਾਗਰੂਕਤਾ ਪੈਦਾ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਅੰਨ ਗ੍ਰਹਿਣ ਕਰਨ ਵਾਲਾ ਇਸ ਵਿੱਚ ਸ਼ਾਮਲ ਹੋ ਕੇ ਇੱਕਜੁੱਟਤਾ ਦਾ ਸਬੂਤ ਦੇਵੇਗਾ। ਇੱਕ ਸੁਆਲ ਦੇ ਜਵਾਬ ਵਿੱਚ ਪ੍ਤੀਕ ਮਾਣ ਨੇ ਕਿਹਾ ਕਿ ਕਿਸਾਨ ਅੰਦੋਲਨ ਨਾਲ ਸੰਬੰਧਿਤ ਗੀਤ ਸੰਗੀਤ ਵੀ ਪਰੋਗਰਾਮ ਦਾ ਹਿੱਸਾ ਹੋਣਗੇ।

Share this Article
Leave a comment